ਭਾਵੁਕ ਕਰ ਦੇਵੇਗਾ ਵੰਡ ਦੇ ਸੰਤਾਪ ਨੂੰ ਦਰਸਾਉਂਦਾ ਗੀਤ ''ਲਾਹੌਰ 1947'' (ਵੀਡੀਓ)

Wednesday, August 14, 2019 8:32 PM
ਭਾਵੁਕ ਕਰ ਦੇਵੇਗਾ ਵੰਡ ਦੇ ਸੰਤਾਪ ਨੂੰ ਦਰਸਾਉਂਦਾ ਗੀਤ ''ਲਾਹੌਰ 1947'' (ਵੀਡੀਓ)

ਜਲੰਧਰ (ਬਿਊਰੋ)— 15 ਅਗਸਤ, 2019 ਯਾਨੀ ਕਿ ਗੱਲ ਦੇਸ਼ ਭਰ 'ਚ 73ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਹਾਲਾਂਕਿ ਇਹ ਗੱਲ ਅਸੀਂ ਸਾਰੇ ਬਾਖੂਬੀ ਜਾਣਦੇ ਹਾਂ ਕਿ ਆਜ਼ਾਦੀ ਨਾ ਤਾਂ ਸਾਡੇ ਦੇਸ਼ ਨੂੰ ਸੌਖੀ ਮਿਲੀ ਹੈ ਤੇ ਨਾ ਹੀ ਗੁਆਂਢੀ ਮੁਲਕ ਨੂੰ। 1947 ਦੀ ਵੰਡ ਦੌਰਾਨ ਸਿਰਫ ਮੁਲਕ ਹੀ ਨਹੀਂ ਵੰਡੇ ਗਏ, ਸਗੋਂ ਮੁਲਕਾਂ ਦੇ ਲੋਕ ਅੰਗਰੇਜ਼ਾਂ ਦੀ ਫੁੱਟ ਪਾਓ ਤੇ ਰਾਜ ਕਰੋ ਦੀ ਰਾਜਨੀਤੀ ਦਾ ਵੀ ਸ਼ਿਕਾਰ ਹੋਏ, ਜਿਸ ਦੇ ਚਲਦਿਆਂ ਲੋਕਾਂ ਦੇ ਮਨਾਂ ਅੰਦਰ ਕਰਵਾਹਟ ਪੈਦਾ ਕੀਤੀ ਗਈ। ਇਸੇ ਨੂੰ ਧਿਆਨ 'ਚ ਰੱਖਦਿਆਂ ਇਕ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ਹੈ 'ਲਾਹੌਰ 1947'। ਗੀਤ 'ਚ ਵੰਡ ਦੇ ਸੰਤਾਪ ਨੂੰ ਦਿਖਾਇਆ ਗਿਆ ਹੈ।

ਗੀਤ ਨੂੰ ਜੱਸ ਨਿੱਜਰ ਨੇ ਗਾਇਆ ਹੈ। ਇਸ ਦੇ ਬੋਲ ਸਾਬ ਪਨਗੋਟਾ ਤੇ ਡਾਕਟਰ ਲਖਵਿੰਦਰ ਨੇ ਲਿਖੇ ਹਨ। ਇਸ ਦਾ ਸੰਗੀਤ ਸੁਖਜਿੰਦਰ ਅਲਫਾਜ਼ ਨੇ ਤਿਆਰ ਕੀਤਾ ਹੈ। ਲਹਿੰਦੇ ਪੰਜਾਬ ਦੇ ਯੂਟਿਊਬ ਚੈਨਲ ਪੰਜਾਬੀ ਲਹਿਰ ਦੇ ਬੈਨਰ ਹੇਠ ਗੀਤ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਡਾਇਰੈਕਟ ਡੈਵਿਡ ਅਟਵਾਲ ਟੀਮ ਰੈੱਡਨੌਟ ਆਰਟਸ ਨੇ ਕੀਤਾ ਹੈ।


Edited By

Rahul Singh

Rahul Singh is news editor at Jagbani

Read More