42 ਸਾਲਾਂ ਬਾਅਦ ਇਕ ਵਾਰ ਫਿਰ ਵੱਡੇ ਪਰਦੇ ''ਤੇ ਦੇਖਣ ਨੂੰ ਮਿਲੇਗੀ ''ਲੈਲਾ ਮਜਨੂੰ'' ਦੀ ਪ੍ਰੇਮ ਕਹਾਣੀ

8/16/2018 5:31:40 PM

ਜਲੰਧਰ (ਬਿਊਰੋ)— 'ਲੈਲਾ ਮਜਨੂੰ' ਦੀ ਕਹਾਣੀ ਇਤਿਹਾਸ ਦੀਆਂ ਸਭ ਤੋਂ ਮਨਪਸੰਦ ਪ੍ਰੇਮ ਕਹਾਣੀਆਂ 'ਚੋਂ ਇਕ ਹੈ। ਇਨ੍ਹਾਂ ਦੇ ਪਿਆਰ ਤੋਂ ਸੰਪੂਰਨ ਦੁਨੀਆ ਜਾਣੂ ਹੈ ਤੇ ਅੱਜ ਵੀ ਇਨ੍ਹਾਂ ਦੀ ਜੋੜੀ ਨੂੰ ਉਦਾਹਰਣ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ।

'ਲੈਲਾ ਮਜਨੂੰ' ਦੀ ਪ੍ਰੇਮ ਕਹਾਣੀ ਅਸੀਂ ਕਈ ਵਾਰ ਪੜ੍ਹ ਚੁੱਕੇ ਹਾਂ ਤੇ ਦੇਖ ਚੁੱਕੇ ਹਾਂ ਪਰ ਹੁਣ 42 ਸਾਲਾਂ ਦੇ ਲੰਮੇ ਅੰਤਰਾਲ ਤੋਂ ਬਾਅਦ ਇਕ ਵਾਰ ਫਿਰ ਇਸ ਪ੍ਰੇਮ ਕਹਾਣੀ ਦੇ ਰੰਗ 'ਚ ਡੁੱਬਣ ਲਈ ਤਿਆਰ ਦਰਸ਼ਕ ਤਿਆਰ ਹੋ ਜਾਣ।

ਟੀ. ਵੀ., ਫਿਲਮ ਤੇ ਡਿਜੀਟਲ ਦੁਨੀਆ 'ਚ ਆਪਣਾ ਜਾਦੂ ਚਲਾ ਚੁੱਕੀ ਏਕਤਾ ਕਪੂਰ ਤੇ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਇਮਤਿਆਜ਼ ਅਲੀ 'ਲੈਲਾ ਮਜਨੂੰ' ਦੀ ਕਹਾਣੀ ਇਕ ਵਾਰ ਫਿਰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਲਈ ਤਿਆਰ ਹਨ। ਇਹ ਇਤਿਹਾਸਕ ਪ੍ਰੇਮ ਕਹਾਣੀ ਲਗਭਗ 42 ਸਾਲਾਂ ਬਾਅਦ ਵੱਡੇ ਪਰਦੇ 'ਤੇ ਦੇਸ਼ ਦੀ ਜਨਤਾ ਨਾਲ ਰੂ-ਬ-ਰੂ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News