ਲੈਲਾ ਮਜਨੂੰ ਇਤਿਹਾਸਕ ਕਹਾਣੀ ਦਾ ਨਵਾਂ ਅੰਦਾਜ਼

Friday, September 7, 2018 10:56 AM
ਲੈਲਾ ਮਜਨੂੰ ਇਤਿਹਾਸਕ ਕਹਾਣੀ ਦਾ ਨਵਾਂ ਅੰਦਾਜ਼

ਤੁਹਾਨੂੰ ਇਸ਼ਕ, ਮੁਹੱਬਤ, ਪਿਆਰ ਦੀ ਇਕ ਹੋਰ ਪਰਿਭਾਸ਼ਾ ਦੱਸਣ ਲਈ ਵਾਪਸ ਆ ਗਏ ਹਨ ਇਮਤਿਆਜ਼ ਅਲੀ ਆਪਣੀ ਫਿਲਮ 'ਲੈਲਾ-ਮਜਨੂੰ' ਲੈ ਕੇ। ਸਦੀਆਂ ਪੁਰਾਣੀ 'ਲੈਲਾ-ਮਜਨੂੰ' ਦੀ ਪ੍ਰੇਮ ਕਹਾਣੀ ਦੇ ਬਾਰੇ 'ਚ ਹਰ ਕੋਈ ਜਾਣਦਾ ਹੈ। ਉਨ੍ਹਾਂ ਦੇ ਪਿਆਰ ਦੇ ਕਿੱਸੇ ਅੱਜ ਵੀ ਮਸ਼ਹੂਰ ਹਨ। ਇਹ ਫਿਲਮ ਪਿਆਰ 'ਚ ਪਾਗਲ ਉਸ ਮਜਨੂੰ ਦੀ ਕਹਾਣੀ ਹੈ, ਜਿਸ ਨੂੰ ਇਮਤਿਆਜ਼ ਅਲੀ ਕਾਫੀ ਸਮੇਂ ਤੋਂ ਵੱਡੇ ਪਰਦੇ 'ਤੇ ਉਤਾਰਨਾ ਚਾਹੁੰਦੇ ਸਨ। ਬਾਲੀਵੁੱਡ ਵਿਚ 2 ਨਵੇਂ ਚਿਹਰਿਆਂ ਅਵਿਨਾਸ਼ ਤਿਵਾੜੀ ਅਤੇ ਤ੍ਰਿਪਤੀ ਡਿਮਰੀ ਇਸ ਇਤਿਹਾਸਕ ਕਹਾਣੀ ਨੂੰ ਆਪਣੇ ਅੰਦਾਜ਼ 'ਚ ਪੇਸ਼ ਕਰ ਰਹੇ ਹਨ। ਇਮਤਿਆਜ਼ ਦੀਆਂ ਕਹਾਣੀਆਂ 'ਚ ਬੇਸ਼ੁਮਾਰ ਪਿਆਰ ਨਜ਼ਰ ਆਉਂਦਾ ਹੈ ਅਤੇ ਲੈਲਾ-ਮਜਨੂੰ ਇਕ ਆਈਕੋਨਿਕ ਲਵ ਸਟੋਰੀ ਹੈ। 7 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੇ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਇਮਤਿਆਜ਼, ਸਾਜਿਦ, ਅਵਿਨਾਸ਼ ਅਤੇ ਤ੍ਰਿਪਤੀ ਨੇ ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
ਸ਼ੁਰੂ ਤੋਂ ਸੀ 'ਲੈਲਾ-ਮਜਨੂੰ' ਤੋਂ ਪ੍ਰਭਾਵਿਤ: ਇਮਤਿਆਜ਼ ਅਲੀ
ਮੈਂ ਬਚਪਨ ਤੋਂ 'ਲੈਲਾ-ਮਜਨੂੰ' ਤੋਂ ਪ੍ਰਭਾਵਿਤ ਸੀ। ਫਿਲਮ ਰਾਕ ਸਟਾਰ ਦੇ ਸਮੇਂ ਤੋਂ 'ਲੈਲਾ-ਮਜਨੂੰ' ਬਣਾਉਣ ਦੀ ਸੋਚ ਰਿਹਾ ਸੀ। ਜਦੋਂ ਮੈਂ 'ਲੈਲਾ-ਮਜਨੂੰ' ਦੇ ਕੁਝ ਸੀਨ ਲਿਖੇ ਤਾਂ ਮਨ ਵਿਚ ਖਿਆਲ ਆਇਆ ਕਿ ਕੀ ਮੈਂ ਇਸ ਨੂੰ ਡਾਇਰੈਕਟ ਕਰਾਂ, ਮੈਨੂੰ ਲੱਗਾ ਜੇਕਰ ਮੈਂ ਹੀ ਇਸ ਨੂੰ ਡਾਇਰੈਕਟ ਕਰਾਂਗਾ ਤਾਂ ਇਸ ਵਿਚ ਮੇਰੀਆਂ ਹੀ ਫਿਲਮਾਂ ਦੇ 'ਲੈਲਾ-ਮਜਨੂੰ' ਦੀ ਝਲਕ ਨਜ਼ਰ ਆਵੇਗੀ... ਜੋ ਮੈਂ ਨਹੀਂ ਚਾਹੁੰਦਾ ਸੀ। ਮੇਰੀਆਂ ਪਹਿਲੀਆਂ ਫਿਲਮਾਂ ਵੀ 'ਲੈਲਾ-ਮਜਨੂੰ' ਦੇ ਕਿਰਦਾਰ ਤੋਂ ਪ੍ਰਭਾਵਿਤ ਰਹੀਆਂ ਹਨ। ਇਹ ਕਹਾਣੀ ਹਜ਼ਾਰਾਂ ਸਾਲ ਪੁਰਾਣੀ ਹੈ। ਇਸ ਲਈ ਮੈਂ ਚਾਹੁੰਦਾ ਸੀ ਕਿ ਇਸ ਫਿਲਮ ਨੂੰ ਕੋਈ ਨਵਾਂ ਡਾਇਰੈਕਟਰ ਬਣਾਏ। ਜੋ ਯੰਗ ਹੋਵੇ ਅਤੇ ਉਸ ਨੇ ਲਵ-ਸਟੋਰੀਜ਼ ਨਾ ਬਣਾਈ ਹੋਵੇ। ਇਸ ਲਈ ਮੈਂ ਆਪਣੇ ਭਰਾ ਸਾਜਿਦ ਨੂੰ ਡਾਇਰੈਕਸ਼ਨ ਦਾ ਕੰਮ ਦਿੱਤਾ।
ਬਾਕੀ ਲਵ ਸਟੋਰੀਜ਼ ਤੋਂ ਕਾਫੀ ਵੱਖਰੀ
ਇਸ ਫਿਲਮ ਦੀ ਖਾਸੀਅਤ ਇਹ ਹੈ ਕਿ ਅਸੀਂ ਇਸ ਵਿਚ ਉਹ ਸਭ ਨਹੀਂ ਪਾਇਆ ਜੋ ਫਿਲਮ ਨੂੰ ਕਮਰਸ਼ਅਲੀ ਹਿੱਟ ਕਰਾਉਣ ਲਈ ਪਾਇਆ ਜਾਂਦਾ ਹੈ। ਫਿਲਮ ਵਿਚ ਸਿਰਫ ਅਸਲੀਅਤ ਦਿਖਾਈ ਗਈ ਹੈ।  ਪਿਆਰ ਲਈ ਹੱਦ ਤੋਂ ਗੁਜ਼ਰਨ ਦੀ ਦਾਸਤਾਨ ਹੈ 'ਲੈਲਾ-ਮਜਨੂੰ'। ਫਿਲਮ ਵਿਚ ਸਿਰਫ ਉਹ ਚੀਜ਼ਾਂ ਹਨ, ਜੋ ਅਸੀਂ ਅਸਲ 'ਚ ਮਹਿਸੂਸ ਕਰਦੇ ਹਾਂ। ਦਰਅਸਲ, ਜਦੋਂ ਨਵੀਂ ਲਵ-ਸਟੋਰੀ ਬਣਦੀ ਹੈ, ਉਸ ਵਿਚ ਜੋ ਚੀਜ਼ਾਂ ਸਮਝੀਆਂ ਜਾਂਦੀਆਂ ਹਨ, ਕੀ ਹੋਣੀਆਂ ਚਾਹੀਦੀਆਂ, ਉਹ ਸਾਰੀਆਂ ਚੀਜ਼ਾਂ ਅਸੀਂ ਇਸ ਫਿਲਮ ਵਿਚ ਨਹੀਂ ਰੱਖੀਆਂ ਹਨ ਅਤੇ ਬਹੁਤ ਦਿਲ ਤੋਂ ਬਣਾਈ ਹੋਈ ਫਿਲਮ ਹੈ। 
ਕੰਬਲ ਦਾ ਹੈ ਡੂੰਘਾ ਰਾਜ਼ 
ਕੰਬਲ ਇਕ ਅਜਿਹੀ ਚੀਜ਼ ਹੈ, ਜੋ 2 ਲੋਕਾਂ ਨੂੰ ਬੰਨ੍ਹਦੀ ਹੈ। ਕੰਬਲ ਦੀ ਅਹਿਮੀਅਤ ਸਭ ਤੋਂ ਜ਼ਿਆਦਾ ਠੰਡੀਆਂ ਥਾਵਾਂ 'ਤੇ ਹੁੰਦੀ ਹੈ। ਇਸ ਫਿਲਮ ਵਿਚ ਕੰਬਲ ਮਜਨੂੰ ਕਿਤਿਓਂ ਚੋਰੀ ਕਰਦਾ ਹੈ ਅਤੇ ਫਿਲਮ 'ਚ ਇਸ ਦਾ ਡੂੰਘਾ ਰਾਜ਼ ਹੈ।
ਬਚਪਨ ਤੋਂ ਸੀ ਇੰਪ੍ਰੈੱਸ ਕਰਨ ਦੇ ਮੌਕੇ ਦੀ ਭਾਲ: ਸਾਜਿਦ ਅਲੀ
ਬਦਨਾਮ ਹੈ ਮਜਨੂੰ : ਅਵਿਨਾਸ਼
ਫਿਲਮ 'ਚ ਮਜਨੂੰ ਜੂਆ ਖੇਡਦਾ ਹੈ, ਸ਼ਰਾਬ ਪੀਂਦਾ ਹੈ ਅਤੇ ਕੁਝ ਗੈਰ-ਕਾਨੂੰਨੀ ਕੰਮ ਵੀ ਕਰਦਾ ਹੈ ਮਤਲਬ ਮਜਨੂੰ ਬਦਨਾਮ ਹੈ। ਉਸ ਦੇ ਬਾਰੇ 'ਚ ਬਹੁਤ ਸਾਰੀਆਂ ਅਫਵਾਹਾਂ ਹਨ। ਮਜਨੂੰ ਦਾ ਕਿਰਦਾਰ ਬਹੁਤ ਚੰਗਾ ਹੈ ਜੋ ਤੁਹਾਨੂੰ ਜ਼ਰੂਰ ਪਸੰਦ ਆਏਗਾ। ਇਸ ਫਿਲਮ ਲਈ 2015 'ਚ ਸਾਜਿਦ ਅਲੀ ਨਾਲ ਮੁਲਾਕਾਤ ਹੋਈ ਸੀ। ਉਸ ਸਮੇਂ ਅਭਿਸ਼ੇਕ ਅਤੇ ਅਨਮੋਲ ਇਸ ਫਿਲਮ ਦੀ ਕਾਸਟਿੰਗ ਕਰ ਰਹੇ ਸਨ। ਮੈਂ ਕਈ ਆਡੀਸ਼ਨ ਦਿੱਤੇ। ਇਹ ਫਿਲਮ ਕਿਸੇ ਕਾਰਨ 2016 'ਚ ਹੀ ਰੁਕ ਗਈ। ਉਦੋਂ ਲੱਗਾ ਸੀ ਕਿ ਹੁਣ ਇਹ ਫਿਲਮ ਨਹੀਂ ਬਣੇਗੀ ਪਰ 2017 'ਚ ਇਕ ਵਾਰ ਫਿਰ ਤੋਂ ਉਨ੍ਹਾਂ ਨੇ ਇਸ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਤੇ ਮੈਨੂੰ ਹੀ ਚੁਣਿਆ।
ਇਹ ਨਵੀਂ ਲੈਲਾ ਹੈ : ਤ੍ਰਿਪਤੀ
ਲੈਲਾ ਦਾ ਕਰੈਕਟਰ ਜ਼ਰਾ ਹਟ ਕੇ ਹੈ। 2018 ਦੀ ਲੈਲਾ ਬਹੁਤ ਵੱਡੀ ਫਲਰਟੀ ਹੈ। ਉਸ ਨੂੰ ਮਜ਼ਾ ਆਉਂਦਾ ਹੈ ਆਪਣੇ ਪਿੱਛੇ ਲੜਕਿਆਂ ਨੂੰ ਘੁਮਾਉਣ 'ਚ। ਉਹ ਆਪਣੀ ਦੁਨੀਆ 'ਚ ਜੀਅ ਰਹੀ ਹੈ। ਉਸ ਦੇ ਦਿਮਾਗ ਵਿਚ ਇਕ ਵੱਖਰੀ ਫਿਲਮ ਚਲ ਰਹੀ ਹੈ ਜਿਸ ਦੀ ਉਹ ਹੀਰੋਇਨ ਹੈ। ਉਸ ਨੇ ਬਸ ਜ਼ਿੰਦਗੀ ਦਾ ਮਜ਼ਾ ਲੈਣਾ ਹੈ। ਕਿਸੇ ਚੀਜ਼ ਨੂੰ ਸੀਰੀਅਸਲੀ ਨਹੀਂ ਲੈਂਦੀ, ਪਿਆਰ ਨੂੰ ਵੀ ਨਹੀਂ। ਉਸ ਨੂੰ ਪਿਆਰ ਦਾ ਮਤਲਬ ਵੀ ਨਹੀਂ ਪਤਾ, ਇਹ ਅਸਲ ਲੈਲਾ ਤੋਂ ਬਹੁਤ ਹਟ ਕੇ ਹੈ।
ਇਮਤਿਆਜ਼ ਕਾਰਨ ਮੇਰੇ 'ਤੇ ਇਸ ਫਿਲਮ ਨੂੰ ਲੈ ਕੇ ਬਹੁਤ ਪ੍ਰੈਸ਼ਰ ਸੀ। ਮੈਂ ਬਚਪਨ ਤੋਂ ਹੀ ਉਨ੍ਹਾਂ ਨੂੰ ਇੰਪ੍ਰੈੱਸ ਕਰਨ ਦਾ ਮੌਕਾ ਲੱਭ ਰਿਹਾ ਸੀ, ਜੋ ਇਸ ਫਿਲਮ ਰਾਹੀਂ ਮੈਨੂੰ ਮਿਲਿਆ। ਇਸ ਫਿਲਮ 'ਚ ਹਰ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਸੀ ਕਿਉਂਕਿ ਹਰ ਕੋਈ 'ਲੈਲਾ-ਮਜਨੂੰ' ਦੇ ਬਾਰੇ 'ਚ ਜਾਣਦਾ ਹੈ। ਜੇਕਰ ਕੋਈ ਗਲਤੀ ਹੁੰਦੀ ਹੈ ਤਾਂ ਜ਼ਮਾਨਾ ਉਂਗਲੀ ਚੁੱਕਣ ਲੱਗਦਾ ਹੈ।
ਅੱਜ ਦੇ ਜ਼ਮਾਨੇ ਦੀ ਲੈਲਾ
ਸਾਜਿਦ ਦੱਸਦੇ ਹਨ ਕਿ 'ਲੈਲਾ-ਮਜਨੂੰ' ਇਕ ਸਾਫ-ਸੁਧਰੀ ਫਿਲਮ ਹੈ। ਜਿਸ ਨੂੰ ਤੁਸੀਂ ਆਪਣੇ ਪਰਿਵਾਰ ਨਾਲ ਦੇਖ ਸਕਦੇ ਹੋ। ਫਿਲਮ ਵਿਚ ਕੁਝ ਵੀ ਅਸ਼ਲੀਲ ਨਹੀਂ ਹੈ। ਬਸ ਇਸ ਵਿਚ ਸਾਡੀ ਲੈਲਾ ਅੱਜ ਦੇ ਜ਼ਮਾਨੇ ਦੀ ਲੈਲਾ ਹੈ। ਪੁਰਾਣੇ ਜ਼ਮਾਨੇ 'ਚ ਸਿਰ ਝੁਕਾ ਕੇ ਚੱਲਣ ਵਾਲੀ ਲੈਲਾ ਨਹੀਂ ਹੈ।


Edited By

Sunita

Sunita is news editor at Jagbani

Read More