Movie Review : ਬਾਕੀ ਲਵ ਸਟੋਰੀਜ਼ ਤੋਂ ਜਰਾ ਹੱਟ ਕੇ ਹੈ 'ਲੈਲਾ ਮਜਨੂੰ' ਦੀ ਕਹਾਣੀ

Friday, September 7, 2018 10:50 AM
Movie Review : ਬਾਕੀ ਲਵ ਸਟੋਰੀਜ਼ ਤੋਂ ਜਰਾ ਹੱਟ ਕੇ ਹੈ 'ਲੈਲਾ ਮਜਨੂੰ' ਦੀ ਕਹਾਣੀ

ਮੁੰਬਈ(ਬਿਊਰੋ)— ਡਾਇਰੈਕਟਰ ਸਾਜਿਦ ਅਲੀ ਨੇ ਕੁਝ ਸਾਲ ਪਹਿਲਾਂ ਜਾਨ ਅਬਰਾਹਿਮ ਦੇ ਪ੍ਰੋਡਕਸ਼ਨ 'ਚ ਫਿਲਮ 'ਬਨਾਨਾ' ਡਾਇਰੈਕਟ ਕੀਤੀ ਸੀ। ਹਾਲਾਂਕਿ ਉਹ ਫਿਲਮ ਅਜੇ ਤੱਕ ਰਿਲੀਜ਼ ਨਹੀਂ ਹੋ ਸਕੀ। ਹੁਣ ਸਾਜਿਦ ਨੇ ਕਸ਼ਮੀਰ ਦੇ ਬੈਕਗਰਾਊਂਡ 'ਤੇ ਆਧਾਰਿਤ ਫਿਲਮ 'ਲੈਲਾ ਮਜਨੂੰ' ਦਾ ਨਿਰਮਾਣ ਕੀਤਾ ਹੈ। ਇਮਤਿਆਜ਼ ਅਲੀ ਆਪਣੀ ਫਿਲਮ 'ਲੈਲਾ-ਮਜਨੂੰ ' ਲੈ ਕੇ। ਸਦੀਆਂ ਪੁਰਾਣੀ 'ਲੈਲਾ-ਮਜਨੂੰ' ਦੀ ਪ੍ਰੇਮ ਕਹਾਣੀ ਦੇ ਬਾਰੇ 'ਚ ਹਰ ਕੋਈ ਜਾਣਦਾ ਹੈ। ਉਨ੍ਹਾਂ ਦੇ ਪਿਆਰ ਦੇ ਕਿੱਸੇ ਅੱਜ ਵੀ ਮਸ਼ਹੂਰ ਹਨ। 
ਕਹਾਣੀ
ਫਿਲਮ ਦੀ ਕਹਾਣੀ ਕਸ਼ਮੀਰ ਦੇ ਰਹਿਣ ਵਾਲੇ ਕੈਸ ਭੱਟ (ਅਵਿਨਾਸ਼ ਤਿਵਾਰੀ) ਅਤੇ ਲੈਲਾ (ਤ੍ਰਿਪਤੀ ਡਿਮਰੀ) ਦੀ ਹੈ। ਕੈਸ ਦੇ ਪਿਤਾ ਬਹੁਤ ਵੱਡੇ ਬਿਜ਼ਨੈੱਸਮੈਨ ਹਨ ਅਤੇ ਲੈਲਾ ਦੇ ਪਿਤਾ ਨਾਲ ਉਨ੍ਹਾਂ ਦਾ ਛੱਤੀਸ ਦਾ ਆਂਕੜਾ ਹੈ। ਕਹਾਣੀ ਅੱਗੇ ਵਧਦੀ ਹੈ ਤਾਂ ਕੈਸ-ਲੈਲਾ ਦੀ ਮੁਲਾਕਾਤ ਹੁੰਦੀ ਹੈ। ਉਨ੍ਹਾਂ 'ਚ ਪਿਆਰ ਹੋਣ ਲੱਗਦਾ ਹੈ। ਜੋ ਕਿ ਪਾਰਿਵਾਰਿਕ ਰਿਸ਼ਤਿਆਂ ਦੇ ਹਿਸਾਬ ਤੋਂ ਜਾਇਜ਼ ਨਹੀਂ ਹੋ ਪਾਉਂਦਾ। 'ਲੈਲਾ-ਮਜਨੂੰ' ਦੀ ਕਹਾਣੀ ਵੱਖ-ਵੱਖ ਮੋੜ ਲੈਂਦੀ ਹੋਈ ਅੰਤ 'ਚ ਉਸੇ ਅੰਦਾਜ਼ 'ਚ ਖਤਮ ਹੁੰਦੀ ਹੈ, ਜਿਸ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹਨ। ਆਖਿਰਕਾਰ ਅੰਤ 'ਚ ਕੀ ਹੁੰਦਾ ਹੈ ਇਹ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਵੀ ਪਵੇਗੀ।
ਕਮਜ਼ੋਰ ਕੜੀ
ਫਿਲਮ ਦੀ ਕਮਜ਼ੋਰ ਕੜੀ ਇਸ ਦੀ ਉਬੜ-ਖਾਬੜ ਕਹਾਣੀ ਹੈ, ਜੋ ਕਿ ਵੱਖ-ਵੱਖ ਤਰ੍ਹਾਂ ਦੇ ਮੋੜਾਂ 'ਚ ਫਸਦੀ ਨਜ਼ਰ ਆਉਂਦੀ ਹੈ। ਲੈਲਾ ਤੇ ਮਜਨੂੰ ਨਾਂ ਵਰਗੇ ਹੀ ਸਾਹਮਣੇ ਆਉਂਦੇ ਹਨ ਅਤੇ ਤੁਹਾਨੂੰ ਪਿਆਰ ਹੀ ਪਿਆਰ ਚਾਰੋਂ ਪਾਸੋਂ ਦਿਖਾਈ ਦੇਣ ਲੱਗਦਾ ਹੈ ਪਰ ਫਿਲਮ ਦੇਖਦੇ ਸਮੇਂ ਸ਼ਾਇਦ ਇਹ ਪਿਆਰ ਇਕਤਰਫਾ ਨਜ਼ਰ ਆਉਂਦਾ ਹੈ। ਸਕ੍ਰੀਨਪਲੇਅ ਨੂੰ ਦੁਰੂਸਤ ਕੀਤਾ ਜਾ ਸਕਦਾ ਸੀ। 
ਬਾਕਸ ਆਫਿਸ
'ਲੈਲਾ ਮਜਨੂੰ' ਫਿਲਮ ਦਾ ਬਜਟ ਕਾਫੀ ਘੱਟ ਹੈ। ਇਸ ਦਾ ਮੁਕਾਬਲਾ ਪਹਿਲਾਂ ਤੋਂ ਹੀ ਬਾਕਸ ਆਫਿਸ 'ਤੇ ਚੱਲ ਰਹੀ ਫਿਲਮ 'ਸਤ੍ਰੀ' ਤੇ 'ਯਮਲਾ ਪਗਲਾ ਦੀਵਾਨਾ ਫਿਰ ਸੇ' ਨਾਲ ਹੋਵੇਗਾ ਅਤੇ ਇਸ ਦੇ ਨਾਲ ਹੀ ਅੱਜ ਰਿਲੀਜ਼ ਹੋਣ ਵਾਲੀਆਂ ਫਿਲਮਾਂ 'ਪਲਟਨ' ਤੇ 'ਮਨਮਰਜ਼ੀਆਂ' ਨਾਲ ਹੋਵੇਗਾ। ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਇਸ ਮਿਜ਼ਾਜ ਦੀ ਫਿਲਮ ਨੂੰ ਦਰਸ਼ਕ ਕਿੱਸ ਤਾਦਾਦ 'ਚ ਜਾ ਕੇ ਦੇਖਣਾ ਪਸੰਦ ਕਰਨਗੇ।


Edited By

Sunita

Sunita is news editor at Jagbani

Read More