ਪਿਆਰ ਦੀ ਦਰਦ ਭਰੀ ਕਹਾਣੀ ਹੈ 'ਲੈਲਾ ਮਜਨੂ' (ਵੀਡੀਓ)

Thursday, August 9, 2018 4:19 PM
ਪਿਆਰ ਦੀ ਦਰਦ ਭਰੀ ਕਹਾਣੀ ਹੈ 'ਲੈਲਾ ਮਜਨੂ' (ਵੀਡੀਓ)

ਜਲੰਧਰ (ਬਿਊਰੋ)— 'ਲੈਲਾ ਮਜਨੂ' ਦੀ ਅਮਰ ਪ੍ਰੇਮ ਕਹਾਣੀ ਅੱਜ ਵੀ ਲੋਕਾਂ ਦੇ ਦਿਮਾਗ 'ਚ ਤਾਜ਼ਾ ਹੈ। ਅੱਜ ਵੀ ਲੋਕ ਲੈਲਾ ਤੇ ਮਜਨੂ ਦੀ ਪ੍ਰੇਮ ਕਹਾਣੀ ਦੀਆਂ ਮਿਸਾਲਾਂ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਸੱਚਾ ਪਿਆਰ ਤਾਂ ਸਿਰਫ ਤੇ ਸਿਰਫ ਲੈਲਾ ਤੇ ਮਜਨੂ ਨੇ ਕੀਤਾ ਸੀ ਤੇ ਇਸੇ ਪ੍ਰੇਮ ਕਹਾਣੀ ਨੂੰ ਇਕ ਵਾਰ ਫਿਰ ਦੁਹਰਾਇਆ ਜਾ ਰਿਹਾ ਹੈ। ਡਾਇਰੈਕਟਰ ਇਮਤਿਆਜ਼ ਅਲੀ ਤੇ ਏਕਤਾ ਕਪੂਰ ਇਕ ਵਾਰ ਮੁੜ ਸਕ੍ਰੀਨ 'ਤੇ ਉਹੀ ਅਮਰ ਪ੍ਰੇਮ ਕਹਾਣੀ ਨੂੰ ਦਿਖਾਉਣਗੇ।

ਫਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ ਤੇ ਦਰਸ਼ਕ ਟਰੇਲਰ ਨੂੰ ਬੇਹੱਦ ਪਸੰਦ ਵੀ ਕਰ ਰਹੇ ਹਨ। ਇਕ ਅਨੋਖੀ ਪ੍ਰੇਮ ਕਹਾਣੀ, ਇਕ ਅਨੋਖੀ ਮਿਸਾਲ, ਇਕ ਅਨੋਖਾ ਜਨੂੰਨ ਜੋ ਸਿਰਫ ਲੈਲਾ ਤੇ ਮਜਨੂ ਦੀ ਕਹਾਣੀ 'ਚ ਹੀ ਦੇਖਣ ਨੂੰ ਮਿਲਦਾ ਹੈ। ਫਿਲਮ 'ਚ ਕੋਈ ਵੱਡੀ ਸਟਾਰ ਕਾਸਟ ਨਹੀਂ ਹੈ, ਇਸ ਦੇ ਬਾਵਜੂਦ ਦਰਸ਼ਕਾਂ ਦਾ ਲਗਾਤਾਰ ਪਿਆਰ ਇਸ ਟਰੇਲਰ ਨੂੰ ਮਿਲ ਰਿਹਾ ਹੈ। ਫਿਲਮ ਦੇ ਲੀਡ ਰੋਲ 'ਚ ਅਵਿਨਾਸ਼ ਤਿਵਾਰੀ ਤੇ ਤ੍ਰਿਪਤੀ ਡਿਮਰੀ ਹਨ ਤੇ ਇਹ ਪੂਰੀ ਕਹਾਣੀ ਕਸ਼ਮੀਰ ਦੀ ਪਿੱਠ ਭੂਮੀ 'ਤੇ ਆਧਾਰਿਤ ਹੈ।

    ਪਿਆਰ ਦੀ ਕਹਾਣੀ 'ਲੈਲਾ ਮਜਨੂ' ਦਾ ਵੀਡੀਓ ਟ੍ਰੇਲਰ—

ਕਸ਼ਮੀਰ 'ਚ ਹੀ ਦੋਵਾਂ ਦਾ ਪਿਆਰ ਜਾਗਦਾ ਹੈ ਪਰ ਉਥੋਂ ਦੀਆਂ ਸਮੱਸਿਆਵਾਂ ਦਾ ਖਾਮਿਆਜ਼ਾ ਇਨ੍ਹਾਂ ਦੋ ਪਿਆਰ ਕਰਨ ਵਾਲਿਆਂ ਨੂੰ ਭੁਗਤਨਾ ਪੈਂਦਾ ਹੈ ਤੇ ਫਿਰ ਉਹੀ ਹੁੰਦਾ ਹੈ ਜੋ ਜ਼ਮਾਨੇ 'ਚ ਅੱਜ ਤਕ ਦੋ ਪਿਆਰ ਕਰਨ ਵਾਲਿਆਂ ਨਾਲ ਹੁੰਦਾ ਆਇਆ ਹੈ। ਇਹ ਦੋਵੇਂ ਵਿੱਛੜ ਜਾਂਦੇ ਹਨ ਤੇ ਅਵਿਨਾਸ਼ ਦਾ ਕਿਰਦਾਰ ਇਸ ਨਾਲ ਪਾਗਲ ਹੋ ਜਾਂਦਾ ਹੈ। ਟਰੇਲਰ ਤੋਂ ਬਾਅਦ ਹੀ ਦਰਸ਼ਕ ਲਗਾਤਾਰ ਆਪਣੇ ਕੁਮੈਂਟਸ ਰਾਹੀਂ ਇਸ ਫਿਲਮ ਨੂੰ ਛੇਤੀ ਤੋਂ ਛੇਤੀ ਦੇਖਣ ਦੀ ਮੰਗ ਕਰ ਰਹੇ ਹਨ। ਇਹ ਫਿਲਮ 7 ਸਤੰਬਰ, 2018 ਨੂੰ ਰਿਲੀਜ਼ ਹੋ ਰਹੀ ਹੈ।


Edited By

Rahul Singh

Rahul Singh is news editor at Jagbani

Read More