ਜਾਣੋ ਕੀ ਹੈ ''ਲਾਈਏ ਜੇ ਯਾਰੀਆਂ'' ਫਿਲਮ ਨੂੰ ਲੈ ਕੇ ਦਰਸ਼ਕਾਂ ਦੀ ਰਾਏ (ਵੀਡੀਓ)

6/5/2019 7:28:34 PM

ਜਲੰਧਰ (ਬਿਊਰੋ)— ਅੱਜ 5 ਜੂਨ ਹੈ ਤੇ ਪੰਜਾਬੀ ਫਿਲਮ 'ਲਾਈਏ ਜੇ ਯਾਰੀਆਂ' ਭਾਰਤ 'ਚ ਰਿਲੀਜ਼ ਹੋ ਗਈ ਹੈ। ਉਂਝ ਇਹ ਫਿਲਮ ਵਿਦੇਸ਼ਾਂ 'ਚ ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਹੈ ਪਰ ਈਦ ਦੇ ਖਾਸ ਮੌਕੇ ਨੂੰ ਧਿਆਨ 'ਚ ਰੱਖਦਿਆਂ ਇਸ ਫਿਲਮ ਨੂੰ ਸ਼ੁੱਕਰਵਾਰ ਤੋਂ ਪਹਿਲਾਂ ਰਿਲੀਜ਼ ਕੀਤਾ ਗਿਆ ਹੈ। 'ਲਾਈਏ ਜੇ ਯਾਰੀਆਂ' ਫਿਲਮ 'ਚ ਅਮਰਿੰਦਰ ਗਿੱਲ, ਹਰੀਸ਼ ਵਰਮਾ, ਰੁਬੀਨਾ ਬਾਜਵਾ ਤੇ ਰੂਪੀ ਗਿੱਲ ਸਮੇਤ ਕਈ ਹੋਰ ਸਿਤਾਰੇ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਧੀਰਜ ਰਤਨ ਨੇ ਲਿਖਿਆ ਹੈ। ਫਿਲਮ ਦੇ ਡਾਇਲਾਗਸ ਧੀਰਜ ਰਤਨ ਤੇ ਅੰਬਰਦੀਪ ਸਿੰਘ ਵਲੋਂ ਲਿਖੇ ਗਏ ਹਨ। ਦਰਸ਼ਕਾਂ ਦੀ ਇਸ ਫਿਲਮ ਨੂੰ ਲੈ ਕੇ ਕੀ ਰਾਏ ਹੈ ਤੁਸੀਂ ਹੇਠਾਂ ਦਿੱਤੀ ਵੀਡੀਓ 'ਤੇ ਕਲਿਕ ਕਰਕੇ ਜਾਣ ਸਕਦੇ ਹੋ—

Public Movie Review 'Laiye Je Yaarian'

ਦਰਸ਼ਕਾਂ ਦੇ ਰੀਵਿਊ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਇਹ ਫਿਲਮ ਮਨੋਰੰਜਨ ਨਾਲ ਭਰਪੂਰ ਲੱਗੀ। ਅਦਾਕਾਰੀ ਪੱਖੋਂ ਸਭ ਨੇ ਰੂਪੀ ਗਿੱਲ ਦੀ ਅਦਾਕਾਰੀ ਨੂੰ ਖੂਬ ਸਰਾਹਿਆ ਤੇ ਨਾਲ ਹੀ ਹਰੀਸ਼ ਵਰਮਾ, ਅਮਰਿੰਦਰ ਗਿੱਲ ਤੇ ਰੁਬੀਨਾ ਬਾਜਵਾ ਦੀ ਵੀ ਸਿਫਤ ਕੀਤੀ। ਫਿਲਮ ਨੂੰ ਕੁਲ ਮਿਲਾ ਕੇ ਦਰਸ਼ਕਾਂ ਨੇ 5 ਵਿਚੋਂ 5 ਸਟਾਰਜ਼ ਹੀ ਦਿੱਤੇ ਹਨ। ਰਿਧਮ ਬੁਆਏਜ਼ ਹਮੇਸ਼ਾ ਵਾਂਗ ਇਸ ਵਾਰ ਵੀ ਇਕ ਪਰਿਵਾਰਕ ਫਿਲਮ ਲੈ ਕੇ ਆਏ ਹਨ, ਜਿਸ 'ਚ ਅਰਬਨ ਟੱਚ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਤੁਸੀਂ ਆਪਣੇ ਪਰਿਵਾਰ ਤੇ ਯਾਰਾਂ-ਦੋਸਤਾਂ ਨਾਲ ਇਸ ਵੀਕੈਂਡ ਕੋਈ ਪੰਜਾਬੀ ਫਿਲਮ ਦੇਖਣਾ ਚਾਹੁੰਦੇ ਹੋ ਤਾਂ 'ਲਾਈਏ ਜੇ ਯਾਰੀਆਂ' ਇਕ ਬੈਸਟ ਆਪਸ਼ਨ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News