ਗੈਰੀ ਸੰਧੂ ਦੀ ਆਵਾਜ਼ ''ਚ ''ਲਾਈਏ ਜੇ ਯਾਰੀਆਂ'' ਦਾ ਨਵਾਂ ਗੀਤ ਆਊਟ (ਵੀਡੀਓ)

Friday, June 7, 2019 5:21 PM
ਗੈਰੀ ਸੰਧੂ ਦੀ ਆਵਾਜ਼ ''ਚ ''ਲਾਈਏ ਜੇ ਯਾਰੀਆਂ'' ਦਾ ਨਵਾਂ ਗੀਤ ਆਊਟ (ਵੀਡੀਓ)

ਜਲੰਧਰ (ਬਿਊਰੋ) - ਪੰਜਾਬ 'ਚ 5 ਜੂਨ ਤੇ ਵਿਦੇਸ਼ਾਂ 'ਚ ਅੱਜ ਯਾਨੀ 7 ਜੂਨ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਲਾਈਏ ਜੇ ਯਾਰੀਆਂ' ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ ।ਦਰਸ਼ਕਾਂ ਨੇ ਫਿਲਮ ਦੇ ਨਾਲ-ਨਾਲ ਫਿਲਮ ਦੇ ਮਿਊਜ਼ਿਕ ਨੂੰ ਬਹੁਤ ਪਸੰਦ ਕੀਤਾ ਹੈ।ਇਸ ਫਿਲਮ ਦਾ ਇਕ ਹੋਰ ਗੀਤ 'ਯੂ ਐਂਡ ਆਈ' ਅੱਜ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਗੈਰੀ ਸੰਧੂ ਨੇ ਗਾਇਆ ਹੈ, ਜਿਸ ਨੂੰ ਗੀਤਕਾਰ ਰੈਵ ਹੰਜਰਾ ਦੇ ਲਿਖਿਆ ਹੈ ਅਤੇ ਮਿਊੋਜ਼ਿਕ ਸਨੈਪੀ ਨੇ ਤਿਆਰ ਕੀਤਾ ਹੈ।ਅਰਬਨ ਟੱਚ ਵਾਲੇ ਗੈਰੀ ਸੰਧੂ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਫਿਲਮ ਦੀ ਗੱਲ ਕਰੀਏ ਤਾਂ 'ਲਾਈਏ ਜੇ ਯਾਰੀਆਂ' 'ਚ ਹਰੀਸ਼ ਵਰਮਾ, ਰੂਪੀ ਗਿੱਲ, ਰੁਬੀਨਾ ਬਾਜਵਾ ਤੇ ਅਮਰਿੰਦਰ ਗਿੱਲ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਸੱਜਣ ਅਦੀਬ, ਅੰਬਰਦੀਪ ਸਿੰਘ, ਕਮਲਜੀਤ ਨੀਰੂ ਤੇ ਪ੍ਰਕਾਸ਼ ਗਾਧੂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।ਫਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ ਜਦਕਿ ਸਕ੍ਰੀਨਪਲੇਅ ਧੀਰਜ ਰਤਨ ਤੇ ਮਨੀਲਾ ਰਤਨ ਨੇ ਲਿਖੇ ਹਨ। ਜੇਕਰ ਡਾਇਲਾਗਸ ਦੀ ਗੱਲ ਕਰੀਏ ਤਾਂ ਅੰਬਰਦੀਪ ਸਿੰਘ ਤੇ ਧੀਰਜ ਰਤਨ ਸਾਂਝੇ ਤੌਰ 'ਤੇ ਲਿਖੇ ਹਨ। ਇਸ ਫਿਲਮ ਨੂੰ ਰਿਧਮ ਬੁਆਏਜ਼ ਡ੍ਰਿਸੀਟੀਬਿਊਸਨ ਤੇ ਪਪੀਲੀਓ ਮੀਡੀਆ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਇਸ ਫਿਲਮ ਨੂੰ ਓਮਜੀ ਗਰੁੱਪ ਵੱਲੋਂ ਵਰਲਡਵਾਈਡ ਰਿਲੀਜ਼ ਕੀਤਾ ਗਿਆ ਹੈ।  


About The Author

Lakhan

Lakhan is content editor at Punjab Kesari