ਲੱਖਾ ਤੇ ਨਾਜ਼ ਦਾ ਨਵਾਂ ਗੀਤ ''ਟਰਾਲਾ'' ਜਲਦ ਹੋਵੇਗਾ ਰਿਲੀਜ਼

5/27/2017 8:47:08 AM

ਜਲੰਧਰ— ਪੰਜਾਬ ਦੀ ਨੰਬਰ ਵਨ ਦੋਗਾਣਾ ਜੋੜੀ ਲੱਖਾ ਤੇ ਨਾਜ਼ ਦੇ ਟਰੈਕ 'ਤੇਰੇ ਹਾਣ ਦੀ' ਦੀ ਬੇਹੱਦ ਸਫਲਤਾ ਤੋਂ ਬਾਅਦ ਜਲਦ ਹੀ ਨਵਾਂ ਸਿੰਗਲ ਟਰੈਕ 'ਟਰਾਲਾ' ਰਿਲੀਜ਼ ਹੋਣ ਜਾ ਰਿਹਾ ਹੈ। ਲੱਖਾ ਤੇ ਨਾਜ਼ ਨੇ ਦੱਸਿਆ ਕਿ ਇਸ ਗੀਤ ਨੂੰ ਗੁਰਮੇਲ ਮੇਹਲੀਆਣਾ ਨੇ ਲਿਖਿਆ ਹੈ ਅਤੇ ਸੰਗੀਤ ਡੀ. ਕੇ. ਦਿਨੇਸ਼ ਨੇ ਦਿੱਤਾ ਹੈ। ਟਰੱਕ ਡਰਾਈਵਰਾਂ ਦੀ ਪੁਰਜ਼ੋਰ ਮੰਗ 'ਤੇ ਜਲਦ ਹੀ ਇਹ ਗੀਤ ਰਾਜੇਸ਼ ਕਿੰਦਰਾ ਵੱਲੋਂ ਕੰਪਨੀ ਪੌਪਕੋਨ ਮਿਊਜ਼ਿਕ ਰਾਹੀਂ ਰਿਲੀਜ਼ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News