Birth Anniversary: ਇਕ ਥੱਪੜ ਨੇ ਖਰਾਬ ਕਰ ਦਿੱਤੀ ਸੀ ਇਸ ਅਦਾਕਾਰਾ ਦੀ ਜ਼ਿੰਦਗੀ

4/18/2019 2:34:14 PM

ਮੁੰਬਈ(ਬਿਊਰੋ)— 80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਲਲਿਤਾ ਪਵਾਰ ਦਾ ਜਨਮ 18 ਅਪ੍ਰੈਲ 1916 ਨੂੰ ਅੱਜ ਦੇ ਦਿਨ ਹੋਇਆ ਸੀ । ਨਾਸਿਕ 'ਚ ਜਨਮੀ ਇਸ ਅਦਾਕਾਰਾ ਦਾ ਦਿਹਾਂਤ 24 ਫਰਵਰੀ 1998 ਨੂੰ ਹੋ ਗਿਆ ਸੀ । ਲਲਿਤਾ ਨੇ ਆਪਣੇ ਕਰੀਅਰ 'ਚ ਕਈ ਫਿਲਮਾਂ ਤੇ ਟੀ.ਵੀ. ਦੇ ਕਈ ਲੜੀਵਾਰ ਸੀਰੀਅਲਾਂ 'ਚ ਕੰਮ ਕੀਤਾ ਸੀ । ਲਲਿਤਾ ਦਾ ਸਭ ਤੋਂ ਮਸ਼ਹੂਰ ਕਿਰਦਾਰ ਰਮਾਇਣ 'ਚ ਮੰਥਰਾ ਦਾ ਸੀ।
PunjabKesari
ਲਲਿਤਾ ਕਦੇ ਵੀ ਸਕੂਲ ਨਹੀਂ ਸੀ ਗਈ ਕਿਉਂਕਿ ਉਸ ਸਮੇਂ ਕੁੜੀਆਂ ਨੂੰ ਸਕੂਲ ਭੇਜਣਾ ਚੰਗਾ ਨਹੀਂ ਸੀ ਸਮਝਿਆ ਜਾਂਦਾ । ਲਲਿਤਾ ਦਾ ਅਸਲੀ ਨਾਂ ਅੰਬਾ ਸੀ । ਲਲਿਤਾ ਨੇ ਫਿਲਮਾਂ 'ਚ ਬਚਪਨ 'ਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਲਲਿਤਾ ਨੇ ਪਹਿਲੀ ਵਾਰ ਇਕ ਗੂੰਗੀ ਫਿਲਮ 'ਚ ਕੰਮ ਕੀਤਾ ਸੀ । ਇਸ ਫਿਲਮ ਲਈ ਉਹਨਾਂ ਨੂੰ ਸਿਰਫ 18 ਰੁਪਏ ਦਿੱਤੇ ਗਏ ਸਨ।
PunjabKesari
ਲਲਿਤਾ ਚੰਗੀ ਅਦਾਕਾਰਾ ਦੇ ਨਾਲ-ਨਾਲ ਵਧੀਆ ਗਾਇਕਾ ਵੀ ਸੀ । ਉਨ੍ਹਾਂ ਦਾ ਕਰੀਅਰ ਸਿਖਰਾਂ ਤੇ ਸੀ ਪਰ ਜਲਦ ਹੀ ਇਸ ਨੂੰ ਕਿਸੇ ਦੀ ਨਜ਼ਰ ਲੱਗ ਗਈ । 1942 'ਚ ਲਲਿਤਾ ਫਿਲਮ 'ਜੰਗ-ਏ-ਆਜ਼ਾਦੀ' ਦੇ ਇਕ ਸੀਨ ਦੀ ਸ਼ੂਟਿੰਗ ਕਰ ਰਹੀ ਸੀ । ਇਸ ਸੀਨ 'ਚ ਭਗਵਾਨ ਦਾਦਾ ਨਾਂ ਦੇ ਅਦਾਕਾਰ ਨੇ ਲਲਿਤਾ ਨੂੰ ਥੱਪੜ ਮਾਰਨਾ ਸੀ ।ਉਨ੍ਹਾਂ ਨੇ ਲਲਿਤਾ ਨੂੰ ਐਨੀਂ ਜ਼ੋਰ ਦੀ ਥੱਪੜ ਮਾਰਿਆ ਕਿ ਉਹਨਾਂ ਦੇ ਕੰਨ 'ਚੋਂ ਖੂਨ ਨਿੱਕਲਣ ਲੱਗਾ।
PunjabKesari
ਇਲਾਜ਼ ਦੌਰਾਨ ਡਾਕਟਰ ਨੇ ਉਨ੍ਹਾਂ ਨੂੰ ਕੋਈ ਗਲਤ ਦਵਾਈ ਦੇ ਦਿੱਤੀ ਸੀ ਜਿਸ ਕਰਕੇ ਉਨ੍ਹਾਂ ਦੇ ਸਰੀਰ ਦੇ ਇਕ ਹਿੱਸੇ ਨੂੰ ਲਕਵਾ ਮਾਰ ਗਿਆ ਸੀ। ਇਸੇ ਕਰਕੇ ਉਨ੍ਹਾਂ ਦੀ ਇਕ ਅੱਖ ਥੋੜ੍ਹੀ ਛੋਟੀ ਹੋ ਗਈ ਤੇ ਚਿਹਰਾ ਖਰਾਬ ਹੋ ਗਿਆ । ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਨੇ 1948 'ਚ ਇਕ ਵਾਰ ਫਿਰ ਵਾਪਸੀ ਕੀਤੀ ।
PunjabKesari
ਲਲਿਤਾ ਨੂੰ ਹੁਣ ਫਿਲਮਾਂ 'ਚ ਜਾਲਮ ਸੱਸ ਦਾ ਕਿਰਦਾਰ ਮਿਲਣ ਲੱਗ ਗਿਆ ਸੀ । ਲਲਿਤਾ ਨੇ ਮੌਕਾ ਨਾ ਗਵਾਇਆ । ਇਸ ਸਭ ਦੇ ਚਲਦੇ ਉਨ੍ਹਾਂ ਨੇ 'ਅਨਾੜੀ', 'ਮੇਮ ਦੀਦੀ', 'ਸ਼੍ਰੀ 420' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ।
PunjabKesari
ਲਲਿਤਾ ਦੀ ਨਿੱਜ਼ੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਪਹਿਲੇ ਪਤੀ ਗਣਪਤ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਸੀ । ਗਣਪਤ ਨੂੰ ਉਨ੍ਹਾਂ ਦੀ ਛੋਟੀ ਭੈਣ ਨਾਲ ਪਿਆਰ ਹੋ ਗਿਆ ਸੀ । ਜਿਸ ਕਾਰਨ 7੦੦ ਫਿਲਮਾਂ ਵਿਚ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਲਲਿਤਾ ਨੇ ਚੁੱਪੀ ਵੱਟ ਲਈ ਸੀ ।
PunjabKesari
ਲਲਿਤਾ ਦਾ ਦਿਹਾਂਤ ਉਦੋਂ ਹੋਇਆ ਜਦੋਂ ਉਨ੍ਹਾਂ ਦੇ ਪਤੀ ਰਾਜਪ੍ਰਕਾਸ਼ ਹਸਪਤਾਲ 'ਚ ਭਰਤੀ ਸਨ । ਉਨ੍ਹਾਂ ਦੀ ਮੌਤ ਦੀ ਖਬਰ ਤਿੰਨ ਦਿਨ ਬਾਅਦ ਮਿਲੀ ਜਦੋਂ ਉਨ੍ਹਾਂ ਦੇ ਬੇਟੇ ਨੇ ਲਲਿਤਾ ਨੂੰ ਫੋਨ ਕੀਤਾ ਤੇ ਉਨ੍ਹਾਂ ਨੇ ਉਠਾਇਆ ਨਹੀਂ ਸੀ । ਘਰ ਦਾ ਦਰਵਾਜ਼ਾ ਤੋੜ ਕੇ ਪੁਲਸ ਨੇ ਉਨ੍ਹਾਂ ਦੀ ਤਿੰਨ ਦਿਨ ਬਾਅਦ ਲਾਸ਼ ਬਰਾਮਦ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News