Marriage Anniversary : ਲਾਰਾ ਦੱਤਾ ਨੇ ਸ਼ੇਅਰ ਕੀਤੀ ਪਤੀ ਨਾਲ ਖਾਸ ਤਸਵੀਰ

2/19/2019 4:14:57 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਆਪਣੀ ਨਿੱਜੀ ਜ਼ਿੰਦਗੀ ਨੂੰ ਇੰਜੁਆਏ ਕਰ ਰਹੀ ਹੈ ਪਰ ਲਾਰਾ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਹਾਲ ਹੀ 'ਚ ਲਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ।

PunjabKesari

ਦਰਅਸਲ ਅੱਜ ਲਾਰਾ ਦੱਤ ਆਪਣੇ ਵਿਆਹ ਦੀ 8ਵੀਂ ਵਰ੍ਹੇਗੰਢ ਸੈਲੀਬ੍ਰੇਟ ਕਰ ਰਹੀ ਹੈ। ਇਸ ਖਾਸ ਮੌਕੇ 'ਤੇ ਉਸ ਨੇ ਪਤੀ ਮਹੇਸ਼ ਨਾਲ ਆਪਣੇ ਵਿਆਹ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।

PunjabKesari

ਇਸ 'ਚ ਉਹ ਪਤੀ ਨਾਲ ਵ੍ਹਾਈਟ ਗਾਊਨ 'ਚ ਨਜ਼ਰ ਆ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਦਿਆ ਲਾਰਾ ਨੇ ਕੈਪਸ਼ਨ 'ਚ ਲਿਖਿਆ, ''8 years ago I made my doubles debut, with the best partner! 😊. We make a great team @mbhupathi।''

PunjabKesari

ਉਥੇ ਹੀ ਮਹੇਸ਼ ਨੀ ਵੀ ਆਪਣੇ ਇੰਸਟਾਗ੍ਰਾਮ 'ਤੇ ਲਾਰਾ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪਤਨੀ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੰਦੇ ਨਜ਼ਰ ਆ ਰਹੇ ਹਨ। 

PunjabKesari
ਦੱਸ ਦਈਏ ਕਿ ਲਾਰਾ ਦੱਤਾ ਨੇ 16 ਫਰਵਰੀ 2011 ਨੂੰ ਸਿਵਿਲ ਸੈਰੇਮਨੀ ਕੀਤੀ ਸੀ। ਉਥੇ ਹੀ 20 ਫਰਵਰੀ 2011 ਨੂੰ ਦੋਵਾਂ ਨੇ ਕ੍ਰਿਸ਼ਚਨ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ।

PunjabKesari

ਦੱਸ ਦੇਈਏ ਕਿ ਲਾਰਾ ਹੁਣ ਘੱਟ ਹੀ ਕਿਸੇ ਈਵੈਂਟ ਜਾਂ ਸ਼ੋਅ 'ਚ ਨਜ਼ਰ ਆਉਂਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News