B''Day Spl:ਇਸ ਸਵਾਲ ਦਾ ਜਵਾਬ ਦੇ ਕੇ ਮਿਸ ਯੂਨੀਵਰਸ ਬਣੀ ਸੀ ਲਾਰਾ ਦੱਤਾ

4/16/2019 1:26:44 PM

ਮੁੰਬਈ(ਬਿਊਰੋ)— ਸਾਬਕਾ ਮਿਸ ਯੂਨੀਵਰਸ ਅਤੇ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ।  ਲਾਰਾ ਦੱਤਾ ਨੇ ਸਾਲ 2000 ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਇਸੇ ਸਾਲ ਪ੍ਰਿਅੰਕਾ ਚੋਪੜਾ ਵੀ ਮਿਸ ਵਰਲਡ ਬਣੀ ਸੀ।
PunjabKesari
ਮਿਸ ਯੂਨੀਵਰਸ ਦੇ ਇੰਟਰਵਿਊ ਰਾਊਂਡ ਵਿਚ ਲਾਰਾ ਦੱਤਾ ਨੂੰ 9.99 ਮਾਰਕਸ ਮਿਲੇ ਸਨ। ਇਹ ਆਪਣੇ ਆਪ ਵਿਚ ਇਕ ਰਿਕਾਰਡ ਸੀ। ਲਾਰਾ ਦੱਤਾ ਤੋਂ ਪੁੱਛਿਆ ਗਿਆ ਸੀ- ਹੁਣੇ ਇਸ ਬਿਲਡਿੰਗ ਦੇ ਬਾਹਰ ਪ੍ਰੋਟੈਸਟ ਚੱਲ ਰਿਹਾ ਹੈ । ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਹਨ ਕਿ ਬਿਊਟੀ ਕਾਂਟੈਸਟ ਨਾਲ ਔਰਤਾਂ ਦੀ ਬੇਇੱਜ਼ਤੀ ਹੈ। ਉਨ੍ਹਾਂ ਨੂੰ ਤੁਸੀਂ ਕਿਵੇਂ ਗਲਤ ਸਾਬਿਤ ਕਰੋਗੇ।
PunjabKesari
ਲਾਰਾ ਦੱਤਾ ਨੇ ਇਸ ਦੇ ਜਵਾਬ ਵਿਚ ਕਿਹਾ - ਮੈਨੂੰ ਲੱਗਦਾ ਹੈ ਕਿ ਮਿਸ ਯੂਨੀਵਰਸ ਵਰਗੇ ਕਾਂਟੈਸਟ ਮਹਿਲਾਵਾਂ ਨੂੰ ਵਧੀਆ ਪਲੇਟਫਾਰਮ ਦਿੰਦਾ ਹੈ। ਨਾਲ ਹੀ ਇਹ ਸਾਨੂੰ ਆਪਣੇ ਮਨਪਸੰਦ ਫੀਲਡ ਵਿਚ ਅੱਗੇ ਵਧਣ ਵਿਚ ਸਾਡੀ ਮਦਦ ਕਰਦੇ ਹਨ।
PunjabKesari
ਲਾਰਾ ਨੇ ਆਪਣੇ ਜਵਾਬ ਵਿਚ ਕਿਹਾ - ਚਾਹੇ ਕਾਰੋਬਾਰ ਹੋਵੇ, ਫੌਜ ਹੋਵੇ ਜਾਂ ਫਿਰ ਰਾਜਨੀਤੀ। ਇਹ ਪਲੇਟਫਾਰਮ ਸਾਨੂੰ ਸਾਡੀ ਪਸੰਦ ਅਤੇ ਸਜੇਸ਼ਨ ਰੱਖਣ ਦਾ ਮੌਕਾ ਦਿੰਦਾ ਹੈ। ਸਾਨੂੰ ਮਜ਼ਬੂਤ ਅਤੇ ਆਜ਼ਾਦ ਬਣਾਉਂਦਾ ਹੈ, ਜਿਵੇਂ ਅਸੀਂ ਹਾਂ। ਧਿਆਨ ਯੋਗ ਹੈ ਕਿ ਲਾਰਾ ਦੱਤਾ ਦੀ ਮਾਂ ਜੈਨੀਫਰ ਸਾਲ 1967 ਵਿਚ ਮਿਸ ਇੰਡੀਆ ਫਰਸਟ ਰਨਰ ਅਪ ਰਹੀ ਸੀ।
PunjabKesari
ਲਾਰਾ ਦੱਤਾ ਨੇ ਸਾਲ 2003 ਵਿਚ ਬਾਲੀਵੁਡ ਵਿਚ ਡੈਬਿਊ ਕੀਤਾ ਸੀ। ਲਾਰਾ ਦੱਤਾ ਦੀ ਪਹਿਲੀ ਫਿਲਮ ‘ਅੰਦਾਜ਼’ ਸੀ। ਲਾਰਾ ਦੱਤਾ ਨੇ ਇੰਡੀਅਨ ਟੈਨਿਸ ਪਲੇਅਰ ਮਹੇਸ਼ ਰਾਜਾ ਨਾਲ ਸਾਲ 2011 ਵਿਚ ਵਿਆਹ ਕੀਤਾ ਸੀ।
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News