''ਲੌਂਗ ਲਾਚੀ'' ਬਣਿਆ ਭਾਰਤ ਦਾ ਸਭ ਤੋਂ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ

Tuesday, April 9, 2019 9:19 PM
''ਲੌਂਗ ਲਾਚੀ'' ਬਣਿਆ ਭਾਰਤ ਦਾ ਸਭ ਤੋਂ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ

ਜਲੰਧਰ (ਬਿਊਰੋ)— 2018 'ਚ ਆਈ ਪੰਜਾਬੀ ਫਿਲਮ 'ਲੌਂਗ ਲਾਚੀ' ਦਾ ਟਾਈਟਲ ਟਰੈਕ 'ਲੌਂਗ ਲਾਚੀ' ਯੂਟਿਊਬ 'ਤੇ ਵਿਊਜ਼ ਦਾ ਵੱਡਾ ਅੰਕੜਾ ਪਾਰ ਕਰ ਗਿਆ ਹੈ। ਗੀਤਕਾਰ ਹਰਮਨਜੀਤ ਦੇ ਲਿਖੇ ਇਸ ਗੀਤ ਨੂੰ ਮੰਨਤ ਨੂਰ ਨੇ ਆਪਣੀ ਆਵਾਜ਼ 'ਚ ਗਾਇਆ ਤੇ ਗੁਰਮੀਤ ਸਿੰਘ ਨੇ ਇਸ ਦਾ ਸੰਗੀਤ ਤਿਆਰ ਕੀਤਾ ਸੀ।

ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਗੀਤ ਨੇ ਆਉਂਦਿਆਂ ਹੀ ਧਮਾਲ ਮਚਾ ਦਿੱਤੀ ਸੀ। ਇਸ ਗੀਤ ਦੇ ਯੂਟਿਊਬ 'ਤੇ ਹੁਣ ਤੱਕ 755 ਮਿਲੀਅਨ ਵਿਊਜ਼ ਹੋ ਚੁੱਕੇ ਹਨ। ਇਸ ਗੀਤ ਨੂੰ ਫਿਲਮ 'ਲੁਕਾ ਛਿਪੀ' 'ਚ ਹਿੰਦੀ 'ਚ ਡੱਬ ਕਰਕੇ ਸ਼ਾਮਲ ਕੀਤਾ ਗਿਆ ਸੀ। 'ਲੌਂਗ ਲਾਚੀ' ਗੀਤ ਪੰਜਾਬ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਰਾਜਾਂ ਤੇ ਵਿਦੇਸ਼ਾਂ 'ਚ ਖ਼ੂਬ ਮਕਬੂਲ ਹੋਇਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 'ਟਾਈਗਰ ਜ਼ਿੰਦਾ ਹੈ' ਫਿਲਮ ਦਾ ਗੀਤ 'ਸਵੈਗ ਸੇ ਸਵਾਗਤ' ਯੂਟਿਊਬ 'ਤੇ ਭਾਰਤ ਦਾ ਸਭ ਤੋਂ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਸੀ, ਜਿਸ ਦੇ ਹੁਣ ਤਕ ਯੂਟਿਊਬ 'ਤੇ 734 ਮਿਲੀਅਨ ਵਿਊਜ਼ ਹਨ।


Edited By

Rahul Singh

Rahul Singh is news editor at Jagbani

Read More