ਸੋਸ਼ਲ ਮੀਡੀਆ 'ਤੇ ਮੁੜ ਵਾਪਸ ਆਈ ਲੱਖਾਂ ਦਿਲਾਂ ਦਾ ਧੜਕਨ, ਸ਼ੇਅਰ ਕੀਤੀਆਂ ਹੌਟ ਤਸਵੀਰਾਂ
9/20/2017 4:54:36 PM
ਮੁੰਬਈ— ਡਾਂਸਿੰਗ ਸਟਾਰ ਲਾਰੇਨ ਗਾਟਲਿਬ ਭਾਰਤ ਦੇ ਵੀ ਕਈ ਡਾਂਸ ਸ਼ੋਅਜ਼ 'ਚ ਭਾਗ ਲੈ ਚੁੱਕੀ ਹੈ, ਜਿਸ 'ਚ ਉਨ੍ਹਾਂ ਦੇ ਡਾਂਸ ਨੂੰ ਸਾਰਿਆਂ ਨੇ ਖੂਬ ਪਸੰਦ ਕੀਤਾ। ਇਸ ਤੋਂ ਇਲਾਵਾ ਮਸ਼ਹੂਰ ਸ਼ੋਅ 'ਝਲਕ ਦਿਖਲਾ ਜਾ' ਦੇ ਤਾਂ ਉਹ ਫਾਈਨਲ ਤੱਕ ਪਹੁੰਚੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਡਾਂਸ 'ਤੇ ਆਧਾਰਿਤ 'ਏ. ਬੀ. ਸੀ. ਡੀ.' 'ਚ ਵੀ ਕੰਮ ਕੀਤਾ ਹੈ।
ਹਾਲ ਹੀ 'ਚ ਲਾਰੇਨ ਨੇ ਇੰਸਟਾਗਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਾਫੀ ਹੌਟ ਲੁੱਕ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਸਪਾਟੀ ਲੁੱਕ 'ਚ ਨਜ਼ਰ ਆ ਰਿਹਾ ਹੈ ਅਤੇ ਉਨ੍ਹਾਂ ਦੇ ਸਰੀਰ 'ਤੇ ਕਾਫੀ ਪਸੀਨਾ ਵੀ ਦਿਖਾਈ ਦੇ ਰਹੀ ਹੈ। ਲਾਰੇਨ ਅਕਸਰ ਆਪਣੀ ਬੋਲਡ ਤਸਵੀਰਾਂ ਨੂੰ ਫੈਂਸ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਇਨ੍ਹਾਂ 'ਚੋਂ ਇਕ ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵੀ ਦਿੱਤਾ ਹੈ। ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਾਰੇਨ ਨੇ ਲਿਖਿਆ ਹੈ, ''ਮੈਂ ਤੁਹਾਨੂੰ ਸਾਰਿਆ ਨੂੰ ਬਹੁਤ ਮਿਸ ਕੀਤਾ। ਲਾਰੇਨ ਅੱਗੇ ਲਿਖਦੀ ਹੈ ਕਿ ਹੁਣ ਮੈਂ ਇਕ ਮਹੀਨੇ ਦੇ ਸੋਸ਼ਲ ਮੀਡੀਆ ਬ੍ਰੇਕ ਤੋਂ ਵਾਪਸ ਆ ਗਈ ਹਾਂ।
ਇਹ ਇਕ ਛੋਟਾ ਜਿਹਾ ਚੈਲੇਂਜ ਸੀ, ਜੋ ਮੈਂ ਖੁਦ ਲਈ ਰਖਿਆ ਸੀ ਅਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਕਈ ਵਾਰ ਖੁਦ ਨੂੰ ਰੋਕਣਾ ਬੇਹੱਦ ਮੁਸ਼ਕਿਲ ਸੀ। ਚੈਲੇਂਜ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਮੈਨੂੰ ਖੁਦ 'ਤੇ ਮਾਣ ਹੈ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ