''ਲਕਸ਼ਮੀ ਬੰਬ'' ਲਈ ਅਕਸ਼ੇ ਨੇ ਅਪਨਾਈ ਅਜੀਬੋ-ਗਰੀਬ ਲੁੱਕ

Sunday, May 19, 2019 9:28 AM
''ਲਕਸ਼ਮੀ ਬੰਬ'' ਲਈ ਅਕਸ਼ੇ ਨੇ ਅਪਨਾਈ ਅਜੀਬੋ-ਗਰੀਬ ਲੁੱਕ

ਮੁੰਬਈ(ਬਿਊਰੋ) — ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ 'ਲਕਸ਼ਮੀ ਬੰਬ' ਦਾ ਫਸਟ ਲੁੱਕ ਰਿਲੀਜ਼ ਕੀਤੀ ਹੈ। ਇਹ ਇਕ ਹੌਰਰ-ਕਾਮੇਡੀ ਫਿਲਮ ਹੈ, ਜਿਸ 'ਚ ਅਕਸ਼ੇ ਕੁਮਾਰ ਨਾਲ ਕਿਆਰਾ ਅਡਵਾਨੀ ਲੀਡ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਅੱਕੀ ਨੇ ਫਿਲਮ ਦਾ ਫਸਟ ਲੁੱਕ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਰਿਲੀਜ਼ ਕੀਤਾ ਹੈ। ਇਹ ਫਿਲਮ 5 ਜੂਨ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋ ਰਹੀ ਹੈ।


ਫਿਲਮ ਦਾ ਡਾਇਰੈਕਸ਼ਨ ਰਾਘਵ ਲਾਰੇਂਸ ਨੇ ਕੀਤਾ ਹੈ ਅਤੇ ਇਸ ਨੂੰ ਫੋਕਸ ਸਟਾਰਸ ਬੈਨਰ ਪ੍ਰੋਡਿਊਸ ਕਰ ਰਿਹਾ ਹੈ। ਫਿਲਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਫਿਲਮ ਦੇ ਫਸਟ ਪੋਸਟਰ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਫਿਲਮ 'ਚ ਅਕਸ਼ੇ ਕੁਮਾਰ ਇਕ ਟ੍ਰਾਂਸਜੈਂਡਰ ਦਾ ਕਿਰਦਾਰ ਨਿਭਾ ਰਹੇ ਹਨ। ਇਸ ਨਾਲ ਹੀ 'ਲਕਸ਼ਮੀ ਬੰਬ' ਸਾਊਥ ਦੀ ਸੁਪਰਹਿੱਟ ਫਿਲਮ 'ਕੰਚਨਾ' ਦਾ ਆਫੀਸ਼ੀਅਲ ਹਿੰਦੀ ਰੀਮੇਕ ਹੈ। ਇਸ ਤੋਂ ਇਲਾਵਾ ਅਕਸ਼ੇ ਕੁਮਾਰ ਤੇ ਕਿਆਰਾ ਅਡਵਾਨੀ 'ਗੁਡ ਨਿਊਜ਼' ਫਿਲਮ 'ਚ ਵੀ ਨਜ਼ਰ ਆਉਣਗੇ, ਜਿਸ 'ਚ ਅੱਕੀ ਦੇ ਓਪੋਜ਼ਿਟ ਕਰੀਨਾ ਕਪੂਰ ਅਤੇ ਕਿਆਰਾ ਦੇ ਓਪੋਜ਼ਿਟ ਦਿਲਜੀਤ ਦੁਸਾਂਝ ਨਜ਼ਰ ਆਉਣਗੇ।


Edited By

Sunita

Sunita is news editor at Jagbani

Read More