ਕਰਜ਼ੇ 'ਚ ਡੁੱਬੇ ਕਾਮੇਡੀਅਨ ਨੂੰ ਕੰਮ ਲਈ ਥਾਂ-ਥਾਂ ਖਾਣੇ ਪੈ ਰਹੇ ਨੇ ਧੱਕੇ, ਮਜਬੂਰੀ 'ਚ ਰਹਿ ਰਿਹੈ ਧੀ ਦੇ ਘਰ

11/18/2017 2:54:21 PM

ਮੁੰਬਈ(ਬਿਊਰੋ)— ਇਕ ਜ਼ਮਾਨੇ ਦੇ ਮਸ਼ਹੂਰ ਲੇਖਕ ਤੇ ਕਾਮੇਡੀਅਨ ਲਿਲੀਪੁਟ ਅੱਜ ਕੰਮ ਦੇ ਮੋਹਤਾਜ ਹੋ ਗਏ ਹਨ। ਉਹ ਕਰਜ 'ਚ ਡੁੱਬੇ ਹੋਏ ਹਨ ਤੇ ਆਪਣੀ ਬੇਚੀ ਦੇ ਘਰ ਜੀਵਨ ਬਤੀਤ ਕਰਨ ਨੂੰ ਮਜ਼ਬੂਰ ਹੈ। ਇਹ ਖੁਲਾਸਾ ਖੁਦ ਲਿਲਿਪੁਟ ਨੇ ਇਕ ਇੰਟਰਵਿਊ ਦੌਰਾਨ ਕੀਤਾ ਹੈ। ਲਿਲੀਪੁਟ ਦਾ ਅਸਲੀ ਨਾਂ ਐੱਮ. ਐੱਮ. ਫਾਰੂਖੀ ਹੈ ਤੇ 90 ਦੇ ਦਹਾਕੇ ਦੇ ਮਸ਼ਹੂਰ ਕਾਮੇਡੀ ਸ਼ੋਅ 'ਦੇਖ ਭਾਈ ਦੇਖ' ਦੇ ਲੇਖਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ।

PunjabKesari
ਅੱਜ ਕੰਮ ਦੀ ਭਾਲ 'ਚ ਦਰ-ਦਰ ਭਟਕ ਰਿਹਾ ਹੈ ਲਿਲੀਪੁਟ
ਲਿਲੀਪੁਟ ਦੀ ਮੰਨੀਏ ਤਾਂ ਪਿਛਲੇ 5 ਸਾਲ ਉਸ ਦੇ ਬਹੁਤ ਭਿਆਨਕ ਰਹੇ। ਉਹ ਕਰਜ 'ਚ ਡੁੱਬਿਆ ਹੋਇਆ ਹੈ ਤੇ ਉਸ ਨੂੰ ਕੰਮ ਮਿਲਣ ਲਈ ਕਾਫੀ ਔਖ ਆ ਰਹੀ ਹੈ। ਪਿਛਲੇ ਇਕ ਸਾਲ ਤੋਂ ਦੋ ਸਕ੍ਰਿਪਟ ਲੈ ਕੇ ਪ੍ਰੋਡਿਊਸਰ ਦੇ ਦਫਤਰ ਦੇ ਚੱਕਰ ਕੱਟ ਰਿਹਾ ਹਾਂ ਪਰ ਕੁਝ ਕਹਿੰਦੇ ਹਨ ਕਿ ਦੇਖਾਂਗੇ-ਸੋਚਾਂਗੇ। ਜਦੋਂ ਕਿ ਦੂਜੇ ਤਾਨੇ ਮਾਰਦੇ ਹਨ ਕਿ ਬੌਨੇ ਉਠ ਕੇ ਆਉਂਦੇ ਹਨ ਡਾਇਰੈਕਟਰ ਬਣਨ।''

PunjabKesari
ਆਪਣੇ ਨਾਨ ਕਾਮਿਕ ਕਿਰਦਾਰ ਨੂੰ ਵੀ ਕੀਤਾ ਯਾਦ
ਲਿਲੀਪੁਟ ਨੇ ਇਸ ਗੱਲਬਾਤ ਦੌਰਾਨ ਸਾਲ 1998 'ਚ ਟੀ. ਵੀ. ਸੀਰੀਜ਼ 'ਵੋ' 'ਚ ਕੀਤੇ ਗਏ ਨਾਨ ਕਾਮਿਕ ਕਿਰਦਾਰ ਨੂੰ ਵੀ ਯਾਦ ਕੀਤਾ। ਸਟੀਫੇਨ ਕਿੰਗ ਦੇ ਇਕ ਹਾਰਰ ਨਾਵਲ 'ਤੇ ਆਧਾਰਿਤ ਇਸ ਸੀਰੀਜ਼ 'ਚ ਜਦੋਂ ਉਸ ਨੇ ਕੰਮ ਕੀਤਾ ਤਾਂ ਇਕ ਟਾਪ ਸਟਾਰ ਨੇ ਕਿਹਾ, ''ਚੰਗਾ, ਤੁਸੀਂ ਸੀਰੀਅਲ ਕਿਰਦਾਰ ਵੀ ਕਰ ਸਕਦੇ ਹੋ। ਮੈਂ ਤਾਂ ਸੋਚਿਆ ਸੀ ਕਿ ਬੌਨੇ ਸਿਰਫ ਕਾਮੇਡੀ ਲਈ ਹੁੰਦੇ ਹਨ।''

PunjabKesari
ਸਾਲ 1975 'ਚ ਮੁੰਬਈ ਆਏ ਸਨ ਲਿਲੀਪੁਟ
ਲਿਲੀਪੁਟ ਨੇ ਦੱਸਿਆ, ''ਦਸੰਬਰ 1975 'ਚ ਜਦੋਂ ਮੈਂ ਮੁੰਬਈ ਆਇਆ ਤਾਂ ਮੈਂ ਪਹਿਲਾ ਬੌਨਾ ਐਕਟਰ ਸੀ ਅਤੇ ਮੈਂ ਤਹਿ ਕਰ ਲਿਆ ਸੀ ਕਿ ਖੁਦ ਨੂੰ ਬ੍ਰਾਂਡ ਬਣਾਊਗਾ। ਮੈਂ ਸੋਚਿਆ ਕਿ ਬਾਲੀਵੁੱਡ ਵਰਗੀ ਇੰਨ੍ਹੀ ਵੱਡੀ ਫਿਲਮ ਇੰਡਸਟਰੀ 'ਚ ਮੇਰੇ ਵਰਗੇ ਬੌਨੇ ਨੂੰ ਖੂਬ ਮਜ਼ੇਦਾਰ ਕਿਰਦਾਰ ਮਿਲਣਗੇ। ਇਸ ਲਈ ਆਪਣਾ ਨਾਂ ਲਿਲੀਪੁਟ ਰੱਖਿਆ ਤੇ ਆਡੀਸ਼ਨ ਦੇਣੇ ਸ਼ੁਰੂ ਕਰ ਦਿੱਤੇ।''

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News