Movie Review : ''ਲਿਪਸਟਿਕ ਅੰਡਰ ਮਾਈ ਬੁਰਕਾ''

7/21/2017 1:32:54 PM

ਮੁੰਬਈ— ਵਿਵਾਦਾਂ 'ਚ ਰਹਿਣ ਤੋਂ ਬਾਅਦ ਫਿਲਮ 'ਲਿਪਸਟਿਕ ਅੰਡਰ ਮਾਈ ਬੁਰਕਾ' ਆਖਿਰਕਾਰ 21 ਜੁਲਾਈ ਯਾਨੀ ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਸਟਾਰਕਾਸਟ ਦੀ ਗੱਲ ਕਰੀਏ ਤਾਂ ਰਤਨਾ ਸ਼ਾਹ ਪਾਠਕ, ਏਲਾਬਿਤਾ ਬੋਰਠਾਕੁਰ, ਕੋਕਨਾ ਸੇਨ ਸ਼ਰਮਾ, ਅਹਾਨਾ ਕੁਮਰਾ, ਸੁਸ਼ਾਂਤ ਸਿੰਘ, ਵਿਕਰਾਂਤ , ਸਸੰਕ ਅਰੋੜਾ ਅਹਿਮ ਕਿਰਦਾਰਾਂ 'ਚ ਨਜ਼ਰ ਆਏ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵੱਲੋਂ 'ਏ' ਸਰਟੀਫਿਕੇਟ ਮਿਲਿਆ ਹੈ। 
ਕਹਾਣੀ
ਇਹ ਫਿਲਮ ਭੋਪਾਲ 'ਚ ਰਹਿਣ ਵਾਲੀ ਚਾਰ ਮਹਿਲਾਵਾਂ ਉਸ਼ਾ (ਰਤਨਾ ਸ਼ਾਹ ਪਾਠਕ), ਸ਼ਿਰੀਨ (ਕੋਕਨਾ ਸੇਨ), ਲੀਲਾ (ਅਹਾਨਾ ਕੁਮਰਾ) ਅਤੇ ਰਿਹਾਨਾ (ਏਲਾਬਿਤਾ ਬੋਰਠਾਕੁਰ) 'ਤੇ ਆਧਾਰਿਤ ਹੈ ਜੋ ਵੱਖ-ਵੱਖ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਦੀਆਂ ਹਨ। ਫਿਲਮ 'ਚ ਉਸ਼ਾ ਨੂੰ ਲੋਕ ਭੂਆ ਜੀ ਦੇ ਨਾਂ ਨਾਲ ਬੁਲਾਉਂਦੇ ਹਨ ਜਿਨ੍ਹਾਂ ਦਾ ਰੁਝਾਨ ਰੋਮਾਂਟਿਕ ਉਪਨਿਆਸੋਂ ਵੱਲ ਜ਼ਿਆਦਾ ਹੁੰਦਾ ਹੈ, ਉੱਥੇ ਹੀ ਸ਼ਿਰੀਨ ਡੋਰ-ਟੂ-ਡੋਰ ਸੇਲਸ ਵੁਮੈਨ ਦਾ ਕੰਮ ਕਰਦੀ ਹੈ ਪਰ ਆਪਣੇ ਪਤੀ ਸੁਸ਼ਾਂਤ ਸਿੰਘ ਨੂੰ ਨਹੀਂ ਦੱਸਦੀ ਹੈ ਕਿਉਂਕਿ ਉਸਨੂੰ ਡਰ ਹੈ ਕਿ ਇਹ ਜਾਣਨ ਤੋਂ ਬਾਅਦ ਪਤੀ ਨਾਰਾਜ਼ ਹੋ ਜਾਵੇਗਾ। ਲੀਲਾ ਨੂੰ ਫੋਟੋਗ੍ਰਾਫਰ ਅਰਸ਼ਦ ਨਾਲ ਪਿਆਰ ਹੋ ਜਾਂਦਾ ਹੈ ਪਰ ਅਰਸ਼ਦ ਉਸਨੂੰ ਘੱਟ ਪਸੰਦ ਕਰਦਾ ਹੈ। ਇਸਦੇ ਨਾਲ ਹੀ ਲੀਲਾ ਦਾ ਵਿਆਹ ਕਿਸੇ ਹੋਰ ਨਾਲ ਤਹਿ ਹੋ ਜਾਂਦਾ ਹੈ। ਰਿਹਾਨਾ ਇਕ ਕਾਲਜ 'ਚ ਪੜਨ ਵਾਲੀ ਲੜਕੀ ਹੁੰਦੀ ਹੈ। ਕਹਾਣੀ ਦਾ ਸਾਰ ਇਹ ਹੈ ਕਿ ਇਹ ਚਾਰੋ ਮਹਿਲਾਵਾਂ ਅਸਲ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੀਆਂ ਹਨ ਪਰ ਉਨ੍ਹਾਂ ਨੂੰ ਚੋਰੀ-ਛਿੱਪੇ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਕਹਾਣੀ ਦਾ ਅੰਤ ਅਜਿਹੇ ਮੁਕਾਮ 'ਤੇ ਹੁੰਦਾ ਹੈ ਜੋ ਤੁਹਾਨੂੰ ਸੋਚਣ 'ਤੇ ਮਜ਼ਬੂਰ ਕਰੇਗਾ। 
ਕਮਜ਼ੋਰ ਕੜੀਆਂ
ਇਹ ਫਿਲਮ ਕੋਈ ਮਸਾਲਾ ਫਿਲਮ ਨਹੀਂ ਹੈ ਜਿਸ 'ਚ ਤੁਹਾਨੂੰ ਕਾਮੇਡੀ, ਆਈਟਮ ਸਾਂਗ ਦੇਖਣ ਨੂੰ ਮਿਲਣਗੇ। ਇਸ ਕਰਕੇ ਸਿਨੇਮਾ ਪ੍ਰੇਮੀਆਂ ਨੂੰ ਸ਼ਾਹਿਦ ਇਹ ਫਿਲਮ ਪਸੰਦ ਨਾ ਆਏ। ਇਸ ਫਿਲਮ ਨੂੰ ਅਡੱਲਟ ਸਰਟੀਫਿਕੇਟ ਮਿਲਿਆ ਹੈ ਜਿਸਦੀ ਵਜ੍ਹਾ ਕਰਕੇ ਸਭ ਲੋਕ ਇਸ ਫਿਲਮ ਨੂੰ ਨਹੀਂ ਦੇਖ ਸਕਣਗੇ। 
ਬਾਕਸ ਆਫਿਸ 
ਫਿਲਮ ਦਾ ਬਜਟ ਬਹੁਤ ਜ਼ਿਆਦਾ ਨਹੀਂ ਹੈ ਅਤੇ ਏਕਤਾ ਕਪੂਰ ਦੇ ਪ੍ਰੋਡੰਕਸ਼ਨ ਹਾਊਸ ਨੇ ਡਿਸਟ੍ਰਿਬਿਊਟ ਕਰਨ ਦਾ ਜਿਮਾ ਚੁੱਕਿਆ ਹੈ ਜਿਸ ਨਾਲ ਫਿਲਮ ਨੂੰ ਚੰਗੀ ਰਿਲੀਜ਼ ਮਿਲਣ ਦੀ ਉਮੀਂਦ ਹੈ। ਰਿਲੀਜ਼ ਤੋਂ ਪਹਿਲਾਂ ਵਿਵਾਦਾਂ ਦੀ ਵਜ੍ਹਾ ਨਾਲ ਫਿਲਮ ਨੂੰ ਬਹੁਤ ਜ਼ਿਆਦਾ ਪਬਲਸਿਟੀ ਮਿਲ ਚੁੱਕੀ ਹੈ। ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਵੀਕੈਂਡ ਕਿਹੋ ਜਿਹਾ ਗੁਜਾਰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News