EXCLUSIVE INTERVIEW : ਅੰਦਰ ਤੱਕ ਝੰਜੋੜ ਕੇ ਰੱਖ ਦੇਵੇਗੀ ਫਿਲਮ 'ਲਵ ਸੋਨੀਆ'

9/19/2018 1:21:35 PM

ਮੁੰਬਈ (ਬਿਊਰੋ)— ਚਾਈਲਡ ਟ੍ਰੈਫਿਕਿੰਗ 'ਤੇ ਅਧਾਰਤ ਫਿਲਮ 'ਲਵ ਸੋਨੀਆ' 14 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਫਿਲਮ 'ਸੋਨੀਆ' ਨਾਂ ਦੀ ਪਿੰਡ 'ਚ ਰਹਿਣ ਵਾਲੀ ਇਕ ਲੜਕੀ ਦੀ ਹੈਰਾਨ ਕਰਨ ਵਾਲੀ ਕਹਾਣੀ ਹੈ, ਜਿਸ ਦੀ ਜ਼ਿੰਦਗੀ ਦੇਹ ਵਪਾਰ 'ਚ ਫਸਣ ਤੋਂ ਬਾਅਦ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਸੱਚੀ ਘਟਨਾ 'ਤੇ ਅਧਾਰਤ ਇਸ ਫਿਲਮ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਫਿਲਮ ਵਿਚ ਫਰੀਦਾ ਪਿੰਟੋ, ਅਮਰੀਕੀ ਅਭਿਨੇਤਰੀ ਡੈਮੀ ਮੂਰ, ਰਿਚਾ ਚੱਢਾ, ਮ੍ਰਿਣਲਾ ਠਾਕੁਰ, ਮਨੋਜ ਵਾਜਪਾਈ, ਅਨੁਪਮ ਖੇਰ, ਆਦਿਲ ਹੁਸੈਨ, ਰਾਜਕੁਮਾਰ ਰਾਓ ਤੇ ਸਾਈ ਤਮਹਾਨਕਰ ਖਾਸ ਭੂਮਿਕਾਵਾਂ ਵਿਚ ਹਨ। ਹਾਲ ਹੀ ਫਿਲਮ ਦੀ ਪੂਰੀ ਟੀਮ ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ। ਇਸ ਦੌਰਾਨ ਫਰੀਦਾ, ਰਿਚਾ, ਮ੍ਰਿਣਲਾ ਠਾਕੁਰ ਸਮਤੇ ਨਿਰਦੇਸ਼ਕ ਤਬਰੇਜ਼ ਨੂਰਾਨੀ ਨੇ ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਹਿੰਦ ਸਮਾਚਾਰ/ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ ਅਤੇ ਫਿਲਮ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕੀਤੀਆਂ।

PunjabKesari

ਫਿਲਮ 'ਚ ਦਿਸੇਗੀ 15 ਸਾਲ ਦੀ ਮਿਹਨਤ : ਤਬਰੇਜ਼ ਨੂਰਾਨੀ

ਇਸ ਫਿਲਮ 'ਤੇ ਮੈਂ 15 ਸਾਲਾਂ ਤੋਂ ਰਿਸਰਚ ਕਰ ਰਿਹਾ ਸੀ ਅਤੇ 10 ਸਾਲ ਤੋਂ ਫਿਲਮ ਬਣਾਉਣ ਬਾਰੇ ਸੋਚ ਰਿਹਾ ਸੀ। ਮੈਂ ਇਸ ਫਿਲਮ ਲਈ ਭਾਰਤ ਤੋਂ ਇਲਾਵਾ ਪੂਰੀ ਦੁਨੀਆ 'ਚ ਔਰਤਾਂ ਦੀ ਸਮੱਗਲਿੰਗ, ਸੈਕਸ ਰੈਕੇਟ 'ਤੇ ਰਿਸਰਚ ਕੀਤੀ। ਇੱਥੇ ਤੱਕ ਕਿ ਮੈਂ ਕਈ ਐੱਨ. ਜੀ. ਓ. 'ਚ ਗਿਆ। ਇਸ ਤੋਂ ਇਲਾਵਾ ਦੇਹ ਵਪਾਰ ਕਰਨ ਵਾਲੀਆਂ ਔਰਤਾਂ ਨੂੰ ਮਿਲਿਆ। ਉਸ ਤੋਂ ਬਾਅਦ ਕਹਾਣੀ ਲਿਖੀ, ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜਾਵੇ। ਫਿਲਮ ਦੌਰਾਨ ਅਸੀਂ ਹਰ ਛੋਟੀ ਤੋਂ ਛੋਟੀ ਚੀਜ਼ ਕਾਸਟਿਊਮ ਤੋਂ ਲੈ ਕੇ ਮੇਕਅੱਪ 'ਤੇ ਧਿਆਨ ਦਿੱਤਾ।

PunjabKesari

ਖੁਦ ਲਈ ਆਵਾਜ਼ ਚੁੱਕਣ ਦਾ ਮੈਸੇਜ

ਇਹ ਫਿਲਮ ਸਿਰਫ ਸੈਕਸ ਰੈਕੇਟ ਅਤੇ ਔਰਤਾਂ ਦੀ ਸਮੱਗਲਿੰਗ 'ਤੇ ਹੀ ਅਧਾਰਤ ਨਹੀਂ ਹੈ, ਬਲਕਿ ਇਹ ਸਿਖਾਉਂਦੀ ਹੈ ਕਿ ਜੇਕਰ ਤੁਹਾਡੇ ਨਾਲ ਕੁਝ ਗਲਤ ਹੋ ਰਿਹਾ ਹੈ ਤਾਂ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਹ ਫਿਲਮ ਸਾਡੇ ਅੰਦਰ ਜਾਗਰੁਕਤਾ ਲਿਆਉਂਦੀ ਹੈ ਕਿ ਕੁਝ ਗਲਤ ਹੋਣ ਤੋਂ ਪਹਿਲਾਂ ਤੁਸੀਂ ਕਿਵੇਂ ਸਚੇਤ ਹੋਵੋਗੇ।

PunjabKesari

10 ਸਾਲ ਪਹਿਲਾਂ ਪੜ੍ਹੀ ਸੀ ਸਕ੍ਰਿਪਟ : ਫਰੀਦਾ ਪਿੰਟੋ

ਮੈਂ ਇਸ ਫਿਲਮ ਦੀ ਕਹਾਣੀ 10 ਸਾਲ ਪਹਿਲਾਂ ਪੜ੍ਹੀ ਸੀ। ਦਰਸਅਲ, ਤਬਰੇਜ਼ ਨੇ 'ਸਲਮਡਾਗ ਮਿਲੇਨੀਅਰ' ਫਿਲਮ ਖਤਮ ਹੋਣ ਤੋਂ ਬਾਅਦ ਮੈਨੂੰ ਇਸ ਦੀ ਸਕ੍ਰਿਪਟ ਦਿੱਤੀ। ਮੈਂ ਸਕ੍ਰਿਪਟ ਪੜ੍ਹਦੇ ਹੀ ਹਾਮੀ ਭਰ ਦਿੱਤੀ। ਇਹ ਇਕ ਰਿਸਰਚ 'ਤੇ ਅਧਾਰਤ ਫਿਲਮ ਹੈ। ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਬਣਾਉਣ 'ਚ ਸਮਾਂ ਲੱਗ ਜਾਂਦਾ ਹੈ। ਸਾਡੀ ਫਿਲਮ ਦੇ ਨਿਰਦੇਸ਼ਕ ਤਬਰੇਜ਼ ਆਪਣੇ ਰਿਸਰਚ ਵਰਕ ਲਈ ਮਸ਼ਹੂਰ ਹਨ। ਉਨ੍ਹਾਂ ਫਿਲਮ 'ਚ ਇਕ ਕਿਰਦਾਰ 'ਤੇ ਪੂਰੀ ਤਰ੍ਹਾਂ ਖੋਜ ਕੀਤੀ ਹੈ।

PunjabKesari

ਪਹਿਲੀ ਵਾਰ ਕਰ ਦਿੱਤਾ ਸੀ ਮਨ੍ਹਾ : ਰਿਚਾ ਚੱਢਾ

ਰਿਚਾ ਦੱਸਦੀ ਹੈ ਕਿ ਮੈਂ ਇਸ ਫਿਲਮ 'ਚ ਇਕ ਦੇਹ ਵਪਾਰ ਕਰਨ ਵਾਲੀ ਔਰਤ ਦਾ ਕਿਰਦਾਰ ਨਿਭਾਇਆ ਹੈ। ਜਦੋਂ ਮੈਂ ਪਹਿਲੀ ਵਾਰ ਫਿਲਮ ਦੀ ਕਹਾਣੀ ਪੜ੍ਹੀ ਤਾਂ ਮੈਂ ਮਨ੍ਹਾ ਕਰ ਦਿੱਤਾ ਸੀ। ਦਰਸਅਲ, ਮੈਨੂੰ ਕਹਾਣੀ ਤਾਂ ਚੰਗੀ ਲੱਗੀ ਪਰ ਮੈਨੂੰ ਲਗਾ ਕਿ ਇਸ ਫਿਲਮ 'ਚ ਕੰਮ ਕਰਨਾ ਅਸ਼ਲੀਲ ਨਾ ਹੋਵੇ। ਇਸ ਵਜ੍ਹਾ ਮੈਂ ਤਰਬੇਜ਼ ਨੂੰ ਮਨ੍ਹਾ ਕਰ ਦਿੱਤਾ ਤਾਂ ਮੈਂ ਸੋਚਿਆ ਕਿ ਇਨ੍ਹਾਂ (ਨਿਰਦੇਸ਼ਕ) ਤਾਂ ਮੈਨੂੰ ਜ਼ਿਆਦਾ ਕਿਹਾ ਨਹੀਂ, ਇਕ ਵਾਰ ਮਨ੍ਹਾ ਕਰਨ 'ਤੇ ਮੰਨ ਗਏ ਪਰ ਹੁਣ ਮੈਂ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਸਭ ਨੂੰ ਇਸ ਫਿਲਮ ਨਾਲ ਜੋੜਨ ਦਾ ਸਿਹਰਾ ਸਿਰਫ ਤਰਬੇਜ਼ ਨੂੰ ਜਾਂਦਾ ਹੈ।

ਮਨੋਵਿਗਿਆਨਕ ਦੀ ਮਦਦ ਲੈਣੀ ਪਈ

ਮੈਂ ਇਸ ਫਿਲਮ ਦੇ ਕਿਰਦਾਰ 'ਚ ਇੰਨਾ ਜ਼ਿਆਦਾ ਰੁੱਝ ਚੁੱਕੀ ਸੀ ਕਿ ਮੈਂ ਪ੍ਰੇਸ਼ਾਨ ਰਹਿਣ ਲੱਗੀ। ਇਸ ਫਿਲਮ ਨੇ ਮੈਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਸੀ। ਫਿਲਮ ਦੀ ਸ਼ੂਟਿੰਗ ਕਰਨ ਤੋਂ ਬਾਅਦ ਮੈਂ ਆਪਣੇ ਘਰ ਆ ਕੇ ਦਿਮਾਗ ਤਾਜ਼ਾ ਕਰਨ ਲਈ ਕਾਰਟੂਨ ਅਤੇ ਕਾਮੇਡੀ ਸ਼ੋਅ ਦੇਖਦੀ ਸੀ। ਇੱਥੇ ਤੱਕ ਕਿ ਮੈਨੂੰ ਮਨੋਵਿਗਿਆਨਕ ਦੀ ਮਦਦ ਲੈਣੀ ਪਈ। ਮੈਨੂੰ ਇਸ ਗੱਲ ਨੇ ਅੰਦਰ ਤੱਕ ਝਿਜੋੜ ਕੇ ਰੱਖ ਦਿੱਤਾ ਕਿ ਇਕ ਇਨਸਾਨ ਦੂਜੇ ਇਨਸਾਨ ਨਾਲ ਕਿਸ ਹੱਦ ਤੱਕ ਅਜਿਹੀ ਹਰਕਤ ਕਰ ਸਕਦਾ ਹੈ।

PunjabKesari

ਸੈਕਸ ਟ੍ਰੈਫਿਕਿੰਗ ਨਹੀਂ ਜਾਣਦੀ ਸੀ : ਮ੍ਰਿਣਲਾ ਠਾਕੁਰ

ਜ਼ਿਆਦਾਤਰ ਅਭਿਨੇਤਰੀਆਂ ਸਕ੍ਰੀਨ 'ਤੇ ਸੁੰਦਰ ਅਤੇ ਗਲੈਮਰਸ ਨਜ਼ਰ ਆਉਣਾ ਚਾਹੁੰਦੀਆਂ ਹਨ ਪਰ ਇਸ ਤਰ੍ਹਾਂ ਦਾ ਕਿਰਦਾਰ ਚੁਣਨਾ ਮੇਰੇ ਲਈ ਕਾਫੀ ਔਖਾ ਸੀ। ਸੱਚ ਆਖਾ ਤਾਂ ਮਰ ਰਹੀ ਸੀ ਕੁਝ ਕੰਮ ਕਰਨ ਲਈ। ਮੈਨੂੰ ਸੈਕਸ ਟ੍ਰੈਫਕਿੰਗ ਬਾਰੇ ਕੁਝ ਪਤਾ ਨਹੀਂ ਸੀ। ਮੈਂ ਬਹੁਤ ਮਿਹਨਤ ਕੀਤੀ ਆਪਣੇ ਕਿਰਦਾਰ ਨੂੰ ਡੁੰਘਾਈ ਤੱਕ ਜਾਣਨ ਲਈ। ਮੈਂ ਕੋਲਕਾਤਾ ਦੇ ਰੈੱਡ ਲਾਈਟ ਇਲਾਕੇ 'ਚ ਗਈ ਜਿਸ ਨਾਲ ਮੈਂ ਗਰਾਊਂਡ ਲੈਵਲ 'ਤੇ ਚੀਜਾਂ ਨੂੰ ਜਾਣ ਸਕਾ।

ਹੁਣ ਕਿਸੇ ਆਡੀਸ਼ਨ ਦੀ ਜ਼ਰੂਰਤ ਨਹੀਂ

ਇਸ ਫਿਲਮ 'ਚ ਕੰਮ ਕਰਨ ਲਈ ਮੈਂ ਆਪਣੇ ਮਾਤਾ-ਪਿਤਾ ਨੂੰ ਬਹੁਤ ਮੁਸ਼ਕਲ ਨਾਲ ਮਨਾਇਆ। ਉਹ ਮੈਨੂੰ ਅਜਿਹਾ ਕਿਰਦਾਰ ਨਿਭਾਉਣ ਲਈ ਮਨ੍ਹਾ ਕਰ ਰਹੇ ਸਨ ਪਰ ਜਦੋਂ ਮੈਂ ਉਨ੍ਹਾਂ ਨੂੰ ਸਮਝਾਇਆ ਤਾਂ ਉਹ ਮੰਨ ਗਏ। ਹੁਣ ਆਲਮ ਹੈ ਕਿ ਮੇਰੀ ਮਾਂ ਨੇ ਮੈਨੂੰ ਇਹ ਫਿਲਮ ਦੇਖਣ ਤੋਂ ਬਾਅਦ ਕਿਹਾ ਕਿ ਇਸ ਕਿਰਦਾਰ ਨੂੰ ਨਿਭਾਉਣ ਤੋਂ ਬਾਅਦ ਮੈਨੂੰ ਹੁਣ ਕਿਸੇ ਫਿਲਮ ਲਈ ਆਡੀਸ਼ਨ ਦੇਣ ਦੀ ਜ਼ਰੂਰਤ ਨਹੀਂ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News