Movie Review : ਕੈਦੀਆਂ ਦੀ ਜ਼ਿੰਦਗੀ 'ਤੇ ਚਾਨਣਾ ਪਾਵੇਗੀ ਗਿੱਪੀ ਤੇ ਫਰਹਾਨ ਦੀ 'ਲਖਨਊ ਸੈਂਟਰਲ '

9/15/2017 11:47:36 AM

ਮੁੰਬਈ— ਬਾਲੀਵੁੱਡ ਅਭਿਨੇਤਾ ਫਰਹਾਨ ਅਖਤਰ ਦੀ ਫਿਲਮ 'ਲਖਨਊ ਸੈਂਟਰਲ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੇਖਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾ ਇਸ ਬਾਰੇ ਜਾਣੋ ਕੁਝ ਕਾਸ ਦਿਲਚਸਪ ਗੱਲਾਂ।
ਕਹਾਣੀ
ਇਹ ਕਹਾਣੀ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਦੀ ਹੈ, ਜਿਥੇ ਦਾ ਰਹਿਣ ਵਾਲਾ ਕਿਸ਼ਨ ਗਿਰਹੋਤਰਾ (ਫਰਹਾਨ ਅਖਤਰ) ਇਕ ਗਾਇਕ ਬਣਨਾ ਚਾਹੁੰਦਾ ਹੈ ਅਤੇ ਨਾਲ ਹੀ ਨਾਲ ਆਪਣਾ ਇਕ ਬੈਂਡ ਵੀ ਬਣਾਉਣਾ ਚਾਹੁੰਦਾ ਹੈ। ਲੋਕ ਗਾਇਕ ਮਨੋਜ ਤਿਵਾਰੀ ਦਾ ਬਹੁਤ ਵੱਡਾ ਫੈਨ ਕਿਸ਼ਨ ਜਦੋਂ ਉਸ ਦੇ ਕੰਸਰਟ 'ਚ ਜਾਂਦਾ ਹੈ ਤਾਂ ਉਸ ਦੌਰਾਨ ਇਕ ਆਈ. ਏ. ਐੱਸ. ਅਧਿਕਾਰੀ ਦੀ ਮੌਤ ਹੋ ਜਾਂਦੀ ਹੈ, ਜਿਸ ਦਾ ਦੋਸ਼ ਕਿਸ਼ਨ 'ਤੇ ਆ ਜਾਂਦਾ ਹੈ। ਕਿਸ਼ਨ ਨੂੰ ਮੁਰਾਦਾਬਾਦ ਜੇਲ 'ਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਕੁਝ ਦਿਨਾਂ ਬਾਅਦ ਲਖਨਊ ਸੈਂਟਰਲ ਜੇਲ 'ਚ ਭੇਜ ਦਿੱਤਾ ਜਾਂਦਾ ਹੈ। ਲਖਨਊ ਸੈਂਟਰਲ ਜੇਲ 'ਚ ਉਸ ਦੀ ਮੁਲਾਕਾਤ ਐੱਨ. ਜੀ. ਓ. ਚਲਾਉਣ ਵਾਲੀ ਗਾਇਤਰੀ (ਡਾਇਨਾ ਪੇਂਟੀ' ਨਾਲ ਹੁੰਦੀ ਹੈ, ਜੋ 15 ਅਗਸਤ ਨੂੰ ਹੋਣ ਵਾਲੇ ਪ੍ਰਦੇਸ਼ ਭਰ ਦੇ ਵੱਖਰੇ-ਵੱਖਰੇ ਜੇਲ ਕੈਦੀਆਂ ਦੁਆਰਾ ਬਣਾਏ ਗਏ ਬੈਂਡ ਦੀ ਪਰਫਾਰਮਸ ਦੇ ਪ੍ਰੋਗਰਾਮ ਲਈ ਕੈਦੀਆਂ ਨੂੰ ਪ੍ਰੋਸਾਹਿਤ ਕਰਦੀ ਹੈ। ਇਸ ਦੌਰਾਨ ਕਿਸ਼ਨ ਜੇਲ ਦੇ ਬਾਕੀ ਸਾਥੀਆਂ (ਦੀਪਕ ਡੋਬਰਿਆਲ, ਇਨਾਮੁਲ ਹੱਕ, ਰਾਜੇਸ਼ ਸ਼ਰਮਾ, ਗਿੱਪੀ ਗਰੇਵਾਲ) ਨਾਲ ਲਖਨਊ ਸੈਂਟਰਲ ਨਾਮਕ ਬੈਂਡ ਬਣਾ ਲੈਂਦਾ ਹੈ ਪਰ ਇਹ ਗੱਲ ਜੇਲਰ (ਰੋਨਿਤ ਰਾਏ) ਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਤੇ ਉਹ ਵੱਖਰੇ-ਵੱਖਰੇ ਤਰੀਕਿਆਂ ਨਾਲ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਰਹਿੰਦਾ। 15 ਅਗਸਤ ਨੂੰ ਪੂਰੇ ਪ੍ਰਦੇਸ਼ ਦੇ ਵੱਖਰੇ-ਵੱਖਰੇ ਕੈਦੀ ਬੈਂਡ ਪਰਫਾਰਮਸ ਦਿੰਦੇ ਹਨ ਅਤੇ ਅੰਤ 'ਚ ਇਕ ਖਾਸ ਤਰ੍ਹਾਂ ਦਾ ਰਿਜਲਟ (ਨਤੀਜਾ) ਸਾਰਿਆਂ ਸਾਹਮਣੇ ਆਉਂਦਾ ਹੈ, ਜਿਸ ਨੂੰ ਜਾਣਨ ਲਈ ਤੁਹਾਨੂੰ ਨੇੜੇ ਦੇ ਸਿਨੇਮਾਘਰਾਂ 'ਚ ਇਹ ਫਿਲਮ ਦੇਖਣੀ ਪਵੇਗੀ।
ਫਿਲਮ ਦਾ ਪਲਾਟ ਚੰਗਾ ਹੈ ਅਤੇ ਲੋਕੇਸ਼ਨ ਸਿਨੇਮੇਟੋਗ੍ਰਾਫੀ ਕੈਮਰਾ ਵਰਕ ਵੀ ਚੰਗਾ ਹੈ। ਫਿਲਮ ਨੂੰ ਕਾਫੀ ਸੁਚੱਜੇ ਢੰਗ ਨਾਲ ਬਣਾਇਆ ਗਿਆ ਹੈ। ਜੇਲ ਦੇ ਅੰਦਰ ਫਿਲਮਾਏ ਗਏ ਕਈ ਸੀਨ ਤੁਹਾਨੂੰ ਸੋਚਣ ਲਈ ਮਜ਼ਬੂਰ ਕਰ ਦੇਣਗੇ ਕਿ ਆਖਿਰਕਾਰ ਜੇਲ ਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਇਸ ਦੇ ਨਾਲ ਹੀ ਬਹੁਤ ਸਾਰੀਆਂ ਬਰੀਕਿਆਂ 'ਤੇ ਵੀ ਧਿਆਨ ਦਿੱਤਾ ਗਿਆ ਹੈ ਕਿ ਕਿਵੇਂ ਕੈਦੀ ਜੇਲ 'ਚ ਆਉਂਦੇ ਹਨ ਤੇ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲਦੀ ਹੈ।
ਬਾਕਸ ਆਫਿਸ
ਫਿਲਮ ਦਾ ਬਜਟ 32 ਕਰੋੜ ਦਾ ਦੱਸਿਆ ਜਾ ਰਿਹਾ ਹੈ ਅਤੇ ਖਬਰਾਂ ਮੁਤਾਬਕ 2,000 ਤੋਂ ਜ਼ਿਆਦਾ ਸਕ੍ਰੀਨ 'ਤੇ ਫਿਲਮ ਰਿਲੀਜ਼ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਪਹਿਲਾ ਵੀਕੈਂਡ ਹੀ ਦੱਸੇਗਾ ਕਿ ਫਿਲਮ ਨੇ ਬਾਕਸ ਆਫਿਸ 'ਤੇ ਕਿੰਨਾ ਕਮਾਲ ਦਿਖਾਇਆ। ਫਿਲਮ ਦੀ ਖਾਸੀਅਤ ਇਹ ਹੈ ਕਿ ਇਸ 'ਚ ਪੰਜਾਬੀ ਸੁਪਰਸਾਟਰ ਤੇ ਨਾਮੀ ਗਾਇਕ ਗਿੱਪੀ ਗਰੇਵਾਲ ਨਾਲ ਫਰਹਾਨ ਅਖਤਰ, ਦੀਪਕ ਡੋਬਰਿਆਵ, ਰਵੀ ਕਿਸ਼ਨ, ਮਨੋਜ ਤਿਵਾਰੀ ਦੀ ਮੌਜੂਦਗੀ ਬਹੁਤ ਸਾਰੇ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਲੈ ਕੇ ਜਾਣ 'ਚ ਸਫਲ ਹੋਣਗੇ ਜਾਂ ਨਹੀਂ?



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News