Movie Review : ਕਹਾਣੀ ਕਮਜ਼ੋਰ ਪਰ ਡਰਾਉਣ ''ਚ ਸਫਲ ਰਹੀ ''ਲੁਪਤ''

11/2/2018 1:18:27 PM

ਮੁੰਬਈ (ਬਿਊਰੋ)— ਪ੍ਰਭੂ ਰਾਜ ਨਿਰਦੇਸ਼ਤ ਫਿਲਮ 'ਲੁਪਤ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਜਾਵੇਦ ਜਾਫਰੀ, ਵਿਜੈ ਰਾਜ, ਨਿਕੀ ਅਨੇਜਾ ਵਾਲੀਆ, ਮੀਨਾਕਸ਼ੀ ਦੀਕਸ਼ਿਤ, ਰਿਸ਼ਭ ਚੱਢਾ ਅਤੇ ਕਰਨ ਆਨੰਦ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਬਿਜ਼ਨੈੱਸਮੈਨ ਹਰਸ਼ ਟੰਡਨ (ਜਾਵੇਦ ਜਾਫਰੀ) ਤੋਂ ਸ਼ੁਰੂ ਹੁੰਦੀ ਹੈ ਜੋ ਕਿ ਆਪਣੇ ਬਿਜ਼ਨੈੱਸ 'ਚ ਟੌਪ 'ਤੇ ਰਹਿਣਾ ਚਾਹੁੰਦਾ ਹੈ। ਉਸ ਦੇ ਪਰਿਵਾਰ 'ਚ ਬੇਟਾ ਸੈਮ (ਰਿਸ਼ਭ ਚੱਢਾ), ਪਤਨੀ (ਨਿਕੀ ਅਨੇਜਾ) ਅਤੇ ਬੇਟੀ ਤਨੂ (ਮੀਨਾਕਸ਼ੀ ਦੀਕਸ਼ਿਤ) ਹੈ। ਸੈਮ ਨੂੰ ਸਮੇਂ-ਸਮੇਂ 'ਤੇ ਪ੍ਰੈਂਕ ਖੇਡਨ ਦੀ ਆਦਤ ਹੈ। ਤਨੂ ਦਾ ਬੁਆਏਫਰੈਂਡ ਫੋਟੋਗ੍ਰਾਫਰ ਰਾਹੁਲ (ਕਰਨ ਆਨੰਦ) ਹੈ। ਹਰਸ਼ ਨੂੰ ਸਮੇਂ-ਸਮੇਂ 'ਤੇ ਅਜੀਬੋਗਰੀਬ ਲੋਕ ਦਿਖਾਈ ਦਿੰਦੇ ਹਨ, ਜਿਸ ਵਜ੍ਹਾ ਉਸ ਦੀ ਮਨੋਵਿਗਿਆਨਕ ਉਸ ਨੂੰ ਛੁੱਟੀ 'ਤੇ ਜਾਣ ਲਈ ਕਹਿੰਦੀ ਹੈ। ਹਰਸ਼ ਆਪਣੀ ਪਤਨੀ, ਬੱਚਿਆਂ ਤੇ ਰਾਹੁਲ ਨਾਲ ਛੁੱਟੀ ਲੈ ਕੇ ਕਾਰ 'ਚ ਲਖਨਓ ਤੋਂ ਨੈਨੀਤਾਲ ਲਈ ਰਵਾਨਾ ਹੁੰਦਾ ਹੈ। ਅੱਧ ਵਿਚਾਲੇ ਉਸ ਦੀ ਗੱਡੀ ਖਰਾਬ ਹੋ ਜਾਂਦੀ ਹੈ। ਇਸ ਦੌਰਾਨ ਰਸਤੇ 'ਚ ਉਸ ਨੂੰ ਇਕ ਅਣਜਾਨ ਮੁਸਾਫਰ ਵਿਜੈ ਰਾਜ ਉਸ ਨੂੰ ਆਪਣੇ ਘਰ ਰੁੱਕਣ ਲਈ ਕਹਿੰਦਾ ਹੈ। ਫਿਰ ਕਹਾਣੀ 'ਚ ਕਾਫੀ ਸਾਰੇ ਟਵਿਸਟ ਸ਼ੁਰੂ ਹੋ ਜਾਂਦੇ ਹਨ ਅਤੇ ਸਮੇਂ-ਸਮੇਂ 'ਤੇ ਅਜੀਬੋਗਰੀਬ ਭੂਤ ਨਾਲ ਜੁੜੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਆਖਿਰ ਕਿਉਂ ਦੇਖਣੀ ਚਾਹੀਦੀ ਹੈ?
ਫਿਲਮ ਦਾ ਬੈਕਗਰਾਊਂਡ ਸਕੋਰ ਅਤੇ ਗੀਤ ਵਧੀਆ ਹਨ। ਜੇਕਰ ਤੁਸੀਂ ਜਾਵੇਦ ਜਾਫਰੀ ਜਾਂ ਵਿਜੈ ਰਾਜ ਦੇ ਫੈਨ ਹੋ ਤਾਂ ਇਕ ਵਾਰ ਜ਼ਰੂਰ ਦੇਖ ਸਕਦੇ ਹੋ। ਮੀਨਾਕਸ਼ੀ ਦੀਕਸ਼ਿਤ ਨੇ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਹੈ।

ਬਾਕਸ ਆਫਿਸ
ਪ੍ਰਮੋਸ਼ਨ ਦੇ ਨਾਲ ਫਿਲਮ ਦਾ ਬਜਟ ਕਾਫੀ ਘੱਟ ਹੈ। ਪਹਿਲਾਂ ਤੋਂ ਹੀ ਆਯੁਸ਼ਮਾਨ ਖੁਰਾਣਾ ਦੀਆਂ ਦੋ ਫਿਲਮਾਂ 'ਅੰਧਾਧੁਨ' ਅਤੇ 'ਬਧਾਈ ਹੋ' ਬਾਕਸ ਆਫਿਸ 'ਤੇ ਕਮਾਲ ਦਿਖਾ ਰਹੀਆਂ ਹਨ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹਿੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News