Video : ਲਗਜ਼ਰੀ ਬਜਟ ਟਾਸਕ ਦੌਰਾਨ ਮੁਕਾਬਲੇਬਾਜ਼ਾਂ ਨੇ ''ਬਿੱਗ ਬੌਸ 12'' ''ਚ ਮਚਾਇਆ ਹੜਕੰਪ

9/21/2018 11:58:46 AM

ਮੁੰਬਈ (ਬਿਊਰੋ)— 'ਬਿੱਗ ਬੌਸ 12' 'ਚ ਘਰ ਦੇ ਮੈਂਬਰਾਂ 'ਚ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਹੁਣ ਮੇਕਰਸ ਨੇ ਹਾਲ ਹੀ 'ਚ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਬਿੱਗ ਬੌਸ, ਘਰਦਿਆਂ ਨੂੰ ਇਕ ਹੋਰ ਟਾਸਕ ਦੇਣ ਵਾਲੇ ਹਨ। ਇਸ ਟਾਸਕ ਨੂੰ ਮਿਲਣ 'ਤੇ ਜਿਥੇ ਸਭ ਮਸਤੀ ਦੇ ਮੂਡ 'ਚ ਨਜ਼ਰ ਆਉਣਗੇ, ਉਥੇ ਹੀ ਟਾਸਕ ਨੂੰ ਪੂਰਾ ਕਰਨ ਦੀ ਕੋਸ਼ਿਸ਼ 'ਚ ਘਰ 'ਚ ਲੜਾਈ ਵੀ ਹੋਣੀ ਹੈ ਪਰ ਇਸ ਵਾਰ ਲੜਾਈ ਸ੍ਰੀਸੰਥ ਅਤੇ ਸ਼ਿਵਾਸ਼ੀਸ਼ 'ਚ ਨਹੀਂ ਸਗੋਂ ਦੂਜੇ ਮੁਕਾਬਲੇਬਾਜ਼ਾਂ ਵਿਚਕਾਰ ਹੁੰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦਿਖਾਇਆ ਗਿਆ ਹੈ ਕਿ 'ਬਿੱਗ ਬੌਸ' ਨੇ ਮੈਂਬਰਾਂ ਨੂੰ ਇਕ ਟਾਸਕ ਦਿੱਤਾ ਹੈ, ਜਿਸ ਨੂੰ ਪੂਰਾ ਘਰ ਕਰਨ 'ਚ ਲੱਗਾ ਹੋਇਆ ਹੈ।

ਇਸ ਟਾਸਕ ਨੂੰ ਕਰਦਿਆਂ ਮਿਸਟਰ ਕੂਲ ਦੇ ਅੰਦਾਜ਼ 'ਚ ਨਜ਼ਰ ਆ ਰਹੇ ਟੀ. ਵੀ. ਐਕਟਰ ਕਰਨਵੀਰ ਸਿੰਘ ਵੋਹਰਾ ਵੀ ਆਪਣਾ ਆਪਾ ਖੋਅ ਦਿੰਦੇ ਹਨ ਅਤੇ ਵੀਡੀਓ 'ਚ ਦੀਪਿਕਾ ਨੂੰ ਵੀ ਰੋਂਦੇ ਹੋਏ ਦਿਖਾਇਆ ਗਿਆ ਹੈ। ਸ਼ੋਅ 'ਚ ਇਕ ਪਾਸੇ ਜਿਥੇ ਸ੍ਰੀਸੰਥ ਅਤੇ ਸ਼ਿਵਾਸ਼ੀਸ਼ ਦੀ ਲੜਾਈ ਹੁੰਦੀ ਦਿਖਾਈ ਗਈ ਹੈ, ਉੱਥੇ ਹੀ ਰਾਜਾ-ਰਾਣੀ ਭਾਵ ਅਨੂਪ ਜਲੋਟਾ ਅਤੇ ਜਸਲੀਨ ਮਨੋਰੰਜਨ ਦਾ ਤੜਕਾ ਲਗਾਉਂਦੇ ਨਜ਼ਰ ਆਏ। ਅਨੂਪ ਨੇ ਬਾਲੀਵੁੱਡ ਸਿੰਗਰ ਦਾ ਰੋਲ ਕੀਤਾ ਅਤੇ ਸੰਨੀ ਲਿਓਨ ਦਾ 'ਬੇਬੀ ਡੌਲ' ਗੀਤ ਗਾਉਂਦੇ ਨਜ਼ਰ ਆਏ। ਇੰਨਾ ਹੀ ਨਹੀਂ ਐਪੀਸੋਡ 'ਚ ਦੀਪਿਕਾ ਕੱਕੜ ਵੀ ਉਮਰਾਓ ਜਾਨ ਬਣ ਕੇ ਠੁਮਕੇ ਲਗਾਉਂਦੀ ਨਜ਼ਰ ਆਈ। ਇਸ ਟਾਸਕ ਨਾਲ ਮਚੇ ਹੜਕੰਪ ਤੋਂ ਬਾਅਦ ਸ੍ਰੀਸੰਥ ਦੂਜੇ ਘਰਦਿਆਂ ਦੇ ਨਾਲ ਬੈਠ ਕੇ ਗੱਲ ਕਰਦੇ ਹੋਏ ਆਪਣੀ ਫੈਮਿਲੀ ਨੂੰ ਯਾਦ ਕਰ ਕੇ ਕੁਝ ਇਮੋਸ਼ਨਲ ਹੋ ਜਾਂਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News