ਫਿਲਮ ਰਿਵਿਊ : ''ਮਾਤਰ''

Friday, April 21, 2017 10:32 AM
ਫਿਲਮ ਰਿਵਿਊ : ''ਮਾਤਰ''
ਮੁੰਬਈ— ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ ਦੀ ਫਿਲਮ ''ਮਾਤਰ'' ਅੱਜ ਸਿਨੇਮਾਘਰਾਂ ''ਚ ਰਿਲੀਜ਼ ਹੋ ਚੁੱਕੀ ਹੈ। ਰਵੀਨਾ ਦਾ ਕੈਰੀਅਰ ਗ੍ਰਾਫ ਕਾਫੀ ਵੱਡਾ ਹੈ ਅਤੇ ਲਗਭਗ 25 ਸਾਲਾਂ ''ਚ ਰਵੀਨਾ ਨੇ ਰੋਮਾਂਟਿਕ, ਕਾਮੇਡੀ ਤੋਂ ਲੈ ਕੇ ਸੀਰੀਅਸ ਅਤੇ ਗਹਨ ਮੁੱਦਿਆਂ ''ਤੇ ਆਧਾਰਿਤ ਫਿਲਮਾਂ ਵੀ ਕੀਤੀਆਂ ਹਨ।
ਕਹਾਣੀ
ਇਹ ਕਹਾਣੀ ਦਿੱਲੀ ਦੀ ਹੈ। ਵਿਦਿਆ ਚੌਹਾਨ (ਰਵੀਨਾ ਟੰਡਨ) ਇੱਕ ਸਕੂਲ ਅਧਿਆਪਕ ਹੈ, ਜੋ ਆਪਣੀ ਬੇਟੀ ਟਿਆ ਚੌਹਾਨ (ਅਲੀਸ਼ਾ ਖਾਨ) ਦਾ ਕਾਫੀ ਖਿਆਲ ਰੱਖਦੀ ਹੈ। ਵਿਦਿਆ ਅਤੇ ਉਸ ਦੇ ਪਤੀ ਰਵੀ (ਰੁਸ਼ਾਦ ਰਾਣਾ) ''ਚ ਚੰਗੇ ਸੰਬੰਧ ਨਹੀਂ ਹੈ। ਦੋਵੇਂ ਇੱਕ ਹੀ ਘਰ ''ਚ ਰਹਿੰਦੇ ਹਨ ਪਰ ਵੱਖ-ਵੱਖ ਕਮਰਿਆਂ ''ਚ ਰਹਿੰਦੇ ਹਨ। ਇੱਕ ਰਾਤ ਟਿਆ ਦੇ ਐਨੁਅਲ ਫੰਕਸ਼ਨ ਤੋਂ ਬਾਅਦ ਜਦੋਂ ਵਿਦਿਆ ਅਤੇ ਟਿਆ ਕਾਰ ''ਚ ਬੈਠ ਕੇ ਘਰ ਵੱਲ ਰਵਾਨਾ ਹੋ ਰਹੀਆਂ ਸਨ ਤਾਂ ਉਸ ਸਮੇਂ ਮਿਨਸਿਟਰ ਗੋਰਵਰਧਨ ਮਲਿਕ (ਸ਼ੈਲੇਂਦਰ ਗੋਇਲ) ਦਾ ਬੇਟਾ ਅਪੂਰਵ ਗੋਇਲ (ਮਧੁਰ ਮਿੱਤਲ) ਆਪਣੇ ਚਾਰ ਸਾਥੀਆਂ ਨਾਲ ਇਨ੍ਹਾਂ ਦੀ ਗੱਡੀ ਦਾ ਪਿੱਛਾ ਕਰਦਾ ਹੈ ਅਤੇ ਮਾਂ-ਬੇਟੀ ਨੂੰ ਕਿਡਨੈਪ ਕਰ ਕੇ ਘਰ ਲੈ ਜਾਂਦਾ ਹੈ। ਉਥੇ ਪੰਜੇ ਲੜਕੇ ਮਾਂ-ਬੇਟੀ ਨਾਲ ਗਲਤ ਹਰਕਤਾਂ ਕਰਦੇ ਹਨ ਅਤੇ ਦੋਵਾਂ ਨੂੰ ਕਿਸੇ ਵੀਰਾਨ ਇਲਾਕੇ ''ਚ ਛੱਡ ਜਾਂਦੇ ਹਨ। ਪੁਲਿਸ ਆਉਂਦੀ ਹੈ ਅਤੇ ਵਿਦਿਆ-ਟਿਆ ਨੂੰ ਹਸਪਤਾਲ ਲੈ ਜਾਂਦੀ ਹੈ। ਹੁਣ ਕੁਝ ਮਹੀਨੇ ਬਾਅਦ ਕਿਵੇਂ ਇੱਕ ਮਾਂ, ਇੰਨ੍ਹਾਂ ਪੰਜਾਂ ਕੁਕਰਮ ਕਰਨ ਵਾਲਿਆਂ ਲੜਕਿਆਂ ਤੋਂ ਬਦਲਾ ਲੈਂਦੀ ਹੈ। ਇਹੀ ਇਸ ਫਿਲਮ ''ਚ ਦਿਖਾਇਆ ਗਿਆ ਹੈ।
ਫਿਲਮ ਦੀ ਕਹਾਣੀ ਕਾਫੀ ਦਿਲਚਸਪ ਹੈ ਅਤੇ ਸੰਵਾਦ ਕਾਫੀ ਹਾਰਡ ਹੀਟਿੰਗ ਹੈ। ਫਿਲਮ ਦਾ ਪਹਿਲਾ ਅਤੇ ਆਖਿਰੀ ਸੀਨ ਤੁਹਾਨੂੰ ਸੋਚਣ ਲਈ ਮਜ਼ਬੂਰ ਕਰ ਦੇਵੇਗਾ। ਫਿਲਮ ਦਾ ਨਿਰਦੇਸ਼ਨ ਕਾਫੀ ਚੰਗਾ ਹੈ ਅਤੇ ਸ਼ੂਟਿੰਗ ਦਾ ਤਰੀਕਾ ਕਾਫੀ ਲਾਜਵਾਬ ਹੈ। ਇਸ ਫਿਲਮ ਦੀ ਕਾਸਟਿੰਗ ਕਮਾਲ ਦੀ ਹੈ। ਰਵੀਨਾ ਨੇ ਇੱਕ ਮਾਂ ਦੇ ਕਿਰਦਾਰ ਨੂੰ ਕਾਫੀ ਸੁਚੱਜੇ ਧੰਗ ਨਾਲ ਨਿਭਾਇਆ ਹੈ। ਰਵੀਨਾ ਦੀਆਂ ਅੱਖਾਂ ਆਪਣੇ ਆਪ ਹੀ ਕਾਫੀ ਕੁਝ ਅਭਿਨੈ ਕਰ ਜਾਂਦੀਆਂ ਹਨ।
ਕਮਜ਼ੋਰ ਕੜੀਆਂ
ਫਿਲਮ ਦੀ ਕਮਜੋਰ ਕੜੀ ਇਸ ਦੀ ਕਹਾਣੀ ਹੈ, ਜੋ ਨਵੀਂ ਤਾਂ ਨਹੀਂ ਹੈ ਬਸ ਟ੍ਰੀਟਮੇਂਟ ਨਵਾਂ ਹੈ, ਜਿਸ ਦੀ ਵਜ੍ਹਾਂ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਆਖਿਰਕਾਰ ਕਹਾਣੀ ਨੂੰ ਅੰਜ਼ਾਮ ਕਿਉਂ ਮਿਲੇਗਾ। ਇਸ ਨੂੰ ਹੋਰ ਵੀ ਜ਼ਿਆਦਾ ਥ੍ਰਿਲਿੰਗ ਅਤੇ ਕ੍ਰਿਸਪ ਬਣਾਇਆ ਜਾ ਸਕਦਾ ਸੀ, ਜਿਸ ਕਾਰਨ ਫਿਲਮ ਦਰਸ਼ਕਾਂ ਨੂੰ ਬੰਨ੍ਹੇ ਰੱਖਣ ''ਚ ਜ਼ਿਆਦਾ ਸਫਲ ਹੁੰਦੀ।
ਬਾਕਸ ਆਫਿਸ
ਫਿਲਮ ਦਾ ਬਜਟ ਘੱਟ ਹੀ ਹੈ ਅਤੇ ਜ਼ਿਆਦਾਤਰ ਹਿੱਸੇ ਦਿੱਲੀ ਅਤੇ ਹਰਿਆਣਾ ''ਚ ਸ਼ੂਟ ਕੀਤੇ ਗਏ ਹਨ। ਨਾਲ ਹੀ ਡਿਜ਼ਿਟਲ ਅਤੇ ਸੇਟੇਲਾਈਟ ਨਾਲ ਫਿਲਮ ਦੀ ਕਾਸਟ ਰਿਕਵਰੀ ਵੀ ਹੈ।