ਫਿਲਮ ਰਿਵਿਊ : ''ਮਸ਼ੀਨ''

Friday, March 17, 2017 11:19 AM
ਫਿਲਮ ਰਿਵਿਊ : ''ਮਸ਼ੀਨ''
ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਨਿਰਦੇਸ਼ਕ ਅੱਬਾਸ ਮਸਤਾਨ ਫਿਲਮ ''ਮਸ਼ੀਨ'' ਅੱਜ ਸਿਨੇਮਾਘਰਾਂ ''ਚ ਰਿਲੀਜ਼ ਹੋ ਚੁੱਕੀ ਹੈ। ਨਿਰਦੇਸ਼ਕ ਅੱਬਾਸ ਮਸਤਾਨ ਫਿਲਮ ''ਮਸ਼ੀਨ'' ਨਾਲ ਆਪਣੇ ਬੇਟੇ ਮੁਸਤਫਾ ਨੂੰ ਲਾਂਚ ਕਰ ਰਹੇ ਹਨ। ਉਨ੍ਹਾਂ ਦੀ ਫਿਲਮ ''ਮਸ਼ੀਨ'' । ਮੁਸਤਫਾ ਇਸ ਫਿਲਮ ''ਚ ਇੱਕ ਟਿਪੀਕਲ ਐਕਸ਼ਨ ਹੀਰੋ ਦੇ ਰੂਪ ''ਚ ਨਜ਼ਰ ਆਵੇਗਾ। ਇਸ ਫਿਲਮ ਨਾਲ ਮੁਸਤਾਫ ਬਾਲੀਵੁੱਡ ''ਚ ਡੈਬਿਊ ਕਰ ਰਿਹਾ ਹੈ।
ਕਹਾਣੀ...
ਇਸ ਫਿਲਮ ਦੀ ਕਹਾਣੀ ਹਿਮਾਚਲ ਪ੍ਰਦੇਸ਼ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਕਾਲਜ ''ਚ ਪੜਾਈ ਕਰ ਰਹੀ ਸਾਰਾ ਥਾਪਰ (ਕਿਆਰਾ ਆਡਵਾਨੀ) ਦੀ ਮੁਲਾਕਾਤ ਰੰਚ (ਮੁਸਤਫਾ) ਤੋਂ ਹੁੰਦੀ ਹੈ। ਕਾਲਜ ਦੌਰਾਨ ਹੀ ਕਾਰ ਰੇਸਿੰਗ ਕਰਦੇ ਹੋਏ ਦੋਵਾਂ ''ਚ ਵੱਖ-ਵੱਖ ਤਰ੍ਹਾਂ ਦਾ ਸੰਬੰਧ ਬਣ ਜਾਂਦਾ ਹੈ। ਕਹਾਣੀ ''ਚ ਸਾਰਾ ਦੇ ਪਿਤਾ (ਰੋਨਿਤ ਰਾਏ) ਦੀ ਐਂਟਰੀ ਹੁੰਦੀ ਹੈ। ਹੌਲੀ-ਹੌਲੀ ਦੋਵਾਂ ''ਚ ਪਿਆਰ ਹੋਣ ਲੱਗਦਾ ਹੈ ਅਤੇ ਵਿਆਹ ਹੋ ਜਾਂਦਾ ਹੈ ਪਰ ਵਿਆਹ ਤੋਂ ਬਾਅਦ ਦੀ ਕਹਾਣੀ ਪੂਰੀ ਤਰ੍ਹਾਂ ਨਾਲ ਘੁੰਮ ਜਾਂਦੀ ਹੈ ਅਤੇ ਦੀਲੀਪ ਤਾਹਿਲ ਨਾਲ ਕੁਝ ਹੋਰ ਕਿਰਦਾਰਾਂ ਦੇ ਆਉਣ ਨਾਲ ਕਹਾਣੀ ''ਚ ਹੋਰ ਨਵਾਂ ਮੋੜ ਆਉਂਦਾ ਹੈ। ਆਖਿਰਕਾਰ ਫਿਲਮ ਨੂੰ ਇੱਕ ਅੱਬਾਸ ਮਸਤਾਨ ਸਟਾਈਲ ਵਾਲਾ ਅੰਜਾਮ ਮਿਲਦਾ ਹੈ।
ਇਸ ਫਿਲਮ ਦੀ ਜ਼ਿਆਦਾ ਸ਼ੂਟਿੰਗ ਜ੍ਰਾਜੀਆ ''ਚ ਹੀ ਕੀਤੀ ਗਈ ਹੈ, ਜਿਸ ਕਾਰਨ ਬਜਟ ਕਾਫੀ ਵੱਡਾ ਹੋਵੇਗਾ ਅਤੇ ਦੇਖਣਾ ਇਹ ਖਾਸ ਹੋਵੇਗਾ ਕਿ ਫਿਲਮ ਕਿਵੇਂ ਲਾਗਤ ਦੀ ਰਿਕਵਰੀ ਕਰੇਗੀ। ਇਸ ਫਿਲਮ ਨੂੰ ਯੂ/ਏ ਸਰਟੀਫਿਕੇਟ ਦਿੱਤਾ ਗਿਆ ਹੈ। ਇਹ ਫਿਲਮ ਇਕ ਰੋਮਾਂਟਿਕ ਥ੍ਰਿਲਰ ਫਿਲਮ ਹੈ।