ਹੁਣ ਅਜਿਹੀ ਦਿਸਦੀ ਹੈ ''ਰੋਜਾ'' ਫੇਮ ਮਧੂ, 8 ਸਾਲ ਬਾਅਦ ਕਰੇਗੀ ਬਾਲੀਵੁੱਡ ''ਚ ਐਂਟਰੀ

Thursday, May 16, 2019 4:05 PM

ਮੁੰਬਈ(ਬਿਊਰੋ)— 1991 'ਚ ਅਜੇ ਦੇਵਗਨ ਦੇ ਆਪੋਜਿਟ ਫਿਲਮ 'ਫੂਲ ਓਰ ਕਾਂਟੇ' ਨਾਲ ਬਾਲੀਵੁੱਡ 'ਚ ਐਂਟਰੀ ਕਰ ਲਾਈਮਲਾਈਟ 'ਚ ਆਈ ਅਦਾਕਾਰਾ ਮਧੂ ਫਿਲਹਾਲ ਸੁਰਖੀਆਂ 'ਚ ਹਨ। ਦਰਅਸਲ, ਮਧੂ 8 ਸਾਲ ਬਾਅਦ ਬਾਲੀਵੁੱਡ 'ਚ ਹਾਰਰ ਕਾਮੇਡੀ ਫਿਲਮ 'ਖਲੀ-ਬਲੀ' ਨਾਲ ਵਾਪਸੀ ਕਰਨ ਜਾ ਰਹੀ ਹੈ। ਉਨ੍ਹਾਂ ਦੀ ਆਖਰੀ ਹਿੰਦੀ ਫਿਲਮ 'ਲਵ ਯੂ... ਮਿਸਟਰ ਕਲਾਕਾਰ' ਸੀ। ਮਧੂ ਨੇ ਕਈ ਹਿੰਦੀ ਅਤੇ ਸਾਊਥ ਇੰਡੀਅਨ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਅੱਜ ਫਿਲਮ 'ਰੋਜਾ' ਲਈ ਯਾਦ ਕੀਤਾ ਗਿਆ ਹੈ।
PunjabKesari
ਇਨ੍ਹੇ ਸਾਲਾਂ 'ਚ ਮਧੂ ਦੇ ਲੁੱਕ 'ਚ ਕਾਫੀ ਬਦਲਾਅ ਆਇਆ ਹੈ। ਉਹ ਪਹਿਲਾਂ ਨਾਲੋਂ ਜ਼ਿਆਦਾ ਖੂਬਸੂਰਤ ਅਤੇ ਗਲੈਮਰਸ ਹੋ ਗਈ ਹੈ। ਮਧੂ ਆਪਣੇ ਸੋਸ਼ਲ ਮੀਡੀਆ ਪਲੇਫਾਰਮ 'ਤੇ ਲੇਟੈਸਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
PunjabKesari
ਮਧੂ ਨੇ ਹਿੰਦੀ ਦੀ 'ਪਹਿਚਾਨ', 'ਐਲਾਨ', 'ਪ੍ਰੇਮ ਰੋਗ', 'ਦਿਲਜਲੇ', 'ਉਡਾਨ', 'ਜਨਤਾ ਕੀ ਅਦਾਲਤ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ। ਮਧੂ ਨੇ ਫਿਲਮਾਂ ਤੋਂ ਇਲਾਵਾ ਟੀ. ਵੀ. ਸੀਰੀਅਲ 'ਚ ਵੀ ਕੰਮ ਕੀਤਾ ਹੈ। ਮਧੂ ਨੇ ਮਦਰਹੁੱਡ 'ਤੇ ਫੋਕਸ ਕਰਨ ਲਈ ਫਿਲਮਾਂ ਤੋਂ ਬ੍ਰੇਕ ਲਿਆ ਸੀ। 
PunjabKesari
ਦੱਸ ਦੇਈਏ ਕਿ ਮਧੂ ਦੀ ਫਿਲਮ 'ਖਲੀ-ਬਲੀ' ਨੂੰ ਮਨੋਜ ਸ਼ਰਮਾ ਡਾਇਰੈਕਟ ਕਰਨਗੇ। ਮੂਵੀ ਦਾ ਪਹਿਲਾ ਸ਼ੈਡੀਊਲ ਮੁੰਬਈ 'ਚ ਸ਼ੂਟ ਹੋਵੇਗਾ। ਮਧੂ ਦੇ ਨਿੱਜ਼ੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 19 ਫਰਵਰੀ 1999 'ਚ ਆਨੰਦ ਸ਼ਾਹ ਨਾਲ ਵਿਆਹ ਕਰਵਾਇਆ ਸੀ।
PunjabKesari

PunjabKesari

PunjabKesari

PunjabKesari


Edited By

Manju

Manju is news editor at Jagbani

Read More