ਮਧੁਰ ਭੰਡਾਰਕਰ ਦੀ ਵਧੀ ਸੁਰੱਖਿਆ, ਸੈਂਸਰ ਬੋਰਡ ਦੇ ਚੇਅਰਮੈਨ ਨੂੰ ਮਿਲਣ ਪੁੱਜੇ ਕਾਂਗਰਸੀ ਵਰਕਰ

Monday, July 17, 2017 5:10 PM
ਮਧੁਰ ਭੰਡਾਰਕਰ ਦੀ ਵਧੀ ਸੁਰੱਖਿਆ, ਸੈਂਸਰ ਬੋਰਡ ਦੇ ਚੇਅਰਮੈਨ ਨੂੰ ਮਿਲਣ ਪੁੱਜੇ ਕਾਂਗਰਸੀ ਵਰਕਰ

ਮੁੰਬਈ— ਮਧੁਰ ਭੰਡਾਰਕਰ ਦੀਆਂ ਹੋਰਨਾਂ ਫਿਲਮਾਂ ਵਾਂਗ 'ਇੰਦੂ ਸਰਕਾਰ' ਨੂੰ ਵੀ ਅਸਲੀਅਤ ਦੇ ਕਾਫੀ ਨਜ਼ਦੀਕ ਮੰਨਿਆ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਇਸ ਦੀ ਰਿਲੀਜ਼ ਨੂੰ ਲੈ ਕੇ ਕਾਫੀ ਵਿਰੋਧ ਹੋ ਰਿਹਾ ਹੈ। ਦੱਸਣਯੋਗ ਹੈ ਕਿ 'ਇੰਦੂ ਸਰਕਾਰ' 'ਚ ਐਮਰਜੈਂਸੀ ਦੇ ਦੌਰ ਨੂੰ ਦਿਖਾਇਆ ਗਿਆ ਹੈ। ਇਸ 'ਚ ਨੀਲ ਨਿਤਿਨ ਮੁਕੇਸ਼ ਦਾ ਕਿਰਦਾਰ ਸੰਜੇ ਗਾਂਧੀ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਕਾਂਗਰਸ ਇਸ ਫਿਲਮ ਦੀ ਰਿਲੀਜ਼ ਦਾ ਵਿਰੋਧ ਕਰ ਰਹੀ ਹੈ।
ਵੱਖ-ਵੱਖ ਸ਼ਹਿਰਾਂ 'ਚ ਫਿਲਮ ਦੇ ਖਿਲਾਫ ਹੁੰਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਮਧੁਰ ਭੰਡਾਰਕਰ ਨੂੰ ਹੁਣ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਉਥੇ ਕਾਂਗਰਸੀ ਵਰਕਰ ਸੈਂਸਰ ਬੋਰਡ ਦੇ ਦਫਤਰ ਪਹੁੰਚੇ ਹਨ। ਉਕਤ ਵਰਕਰ ਬੋਰਡ ਦੇ ਚੀਫ ਨੂੰ ਮਿਲ ਕੇ ਫਿਲਮ ਬਾਰੇ ਗੱਲ ਕਰਨਾ ਚਾਹੁੰਦੇ ਹਨ। ਖਬਰ ਲਿਖੇ ਜਾਣ ਤਕ 14 ਪ੍ਰਤੀਨਿਧੀਆਂ ਨੂੰ ਪਹਿਲਾਜ ਨਿਹਲਾਨੀ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ।¯