'ਡਾਂਸ ਦੀਵਾਨੇ ਸੀਜ਼ਨ 2': ਇਕ ਹੀ ਡਾਂਸ ਫਲੋਰ 'ਤੇ ਦੇਸ਼ ਦੀਆਂ 3 ਪੀੜ੍ਹੀਆਂ ਇਕੱਠੀਆਂ ਕਰਨਗੀਆਂ ਡਾਂਸ

Friday, May 31, 2019 9:03 AM

ਮੁੰਬਈ(ਬਿਊਰੋ)— ਉਮਰ ਦੇ ਬੰਧਨ ਤੋੜਨ ਵਾਲੇ ਮੰਚ 'ਡਾਂਸ ਦੀਵਾਨੇ' ਨੂੰ ਦਰਸ਼ਕਾਂ ਦਾ ਪਿਆਰ ਅਤੇ ਸ਼ਲਾਘਾ ਮਿਲੀ, ਇਸ ਲਈ ਹੁਣ ਇਹ ਦੁੱਗਣੇ ਜਨੂੰਨ ਨਾਲ ਵਾਪਸ ਆ ਰਿਹਾ ਹੈ। ਇਕ ਹੀ ਡਾਂਸ ਫਲੋਰ 'ਤੇ ਦੇਸ਼ ਦੀਆਂ 3 ਪੀੜ੍ਹੀਆਂ ਇਕੱਠੀਆਂ ਡਾਂਸ ਕਰਨਗੀਆਂ। ਕਲਰਸ ਇਸ ਡਾਂਸ ਰਿਐਲਿਟੀ ਸ਼ੋਅ ਦੇ ਦੂਜੇ ਸੀਜ਼ਨ ਨੂੰ ਲਿਆਉਣ ਲਈ ਤਿਆਰ ਹੈ। ਇਕ ਜੱਜ ਦੇ ਰੂਪ 'ਚ ਆਪਣੀ ਖੁਸ਼ੀ ਪ੍ਰਗਟਾਉਂਦੇ ਹੋਏ ਮਾਧੁਰੀ ਦੀਕਸ਼ਿਤ ਨੇ ਕਿਹਾ ਕਿ ਮੇਰੇ ਪੂਰੇ ਜੀਵਨ 'ਚ ਉਮਰ ਸਿਰਫ ਇਕ ਅੰਕੜਾ ਹੈ ਅਤੇ ਜਨੂੰਨ ਸਭ ਕੁਝ ਹੈ।
PunjabKesari
ਜੋ ਤੁਹਾਨੂੰ ਚਾਹੀਦਾ ਹੈ। ਡਾਂਸ ਮੇਰਾ ਸਭ ਤੋਂ ਵੱਡਾ ਜਨੂੰਨ ਹੈ ਅਤੇ ਇਹ ਮੇਰੇ ਦਿਲਾ 'ਚ ਬੈਠਾ ਹੈ, ਇਸ ਲਈ ਡਾਂਸ ਹੋਰ ਵੀ ਖਾਸ ਹੋ ਗਿਆ ਹੈ। ਮੈਂ ਪਹਿਲੇ ਸੀਜ਼ਨ 'ਚ ਕਈ ਲੋਕਾਂ ਦੇ ਹੁਨਰ ਨੂੰ ਦੇਖ ਕੇ ਰੋਮਾਂਚਿਤ ਅਤੇ ਪ੍ਰੇਰਿਤ ਸੀ ਅਤੇ ਮੈਨੂੰ ਅਜੇ ਵੀ ਇਕ ਹੋਰ ਜਿਗਿਆਸਾ ਹੈ। ਮੈਂ ਉਨ੍ਹਾਂ ਸ਼ੋਅਜ਼ 'ਚ ਵਾਪਸ ਆਉਣ 'ਚ ਸਮਰੱਥ ਹਾਂ, ਜਿਥੇ ਸਿਰਫ ਸੱਚੀਆਂ ਪ੍ਰਤਿਭਾਵਾਂ ਅਹਿਮੀਅਤ ਰੱਖਦੀਆਂ ਹਨ। ਇਕ ਹੀ ਸਮੇਂ 'ਚ 3 ਪੀੜ੍ਹੀਆਂ ਨੂੰ ਇਕ-ਦੂਜੇ ਲਈ ਮੁਕਾਬਲੇਬਾਜ਼ੀ ਕਰਦੇ ਹੋਏ ਅਤੇ ਜੜ੍ਹ ਤੋਂ ਖੇਡਦੇ ਹੋਏ ਦੇਖਣ ਤੋਂ ਜ਼ਿਆਦਾ ਰੋਮਾਂਚਕ ਕੁਝ ਨਹੀਂ ਹੈ।
PunjabKesari
ਸ਼ਾਨਦਾਰ ਤਿੱਕੜੀ, ਬਾਲੀਵੁੱਡ ਡਾਂਸਿੰਗ ਦਿਵਾ ਮਾਧੁਰੀ ਦੀਕਸ਼ਿਤ, ਪ੍ਰਸਿੱਧ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਅਤੇ ਕੋਰੀਓਗ੍ਰਾਫਰ ਤੁਸ਼ਾਰ ਕਾਲੀਆ ਜੱਜ ਦੇ ਰੂਪ 'ਚ ਵਾਪਸ ਆ ਰਹੇ ਹਨ। ਡੀ੍ਰਮਸ ਵੋਲਟ ਮੀਡੀਆ ਅਤੇ ਕੋਲਗੇਟ ਵਲੋਂ ਆਯੋਜਿਤ ਡਾਂਸ ਸ਼ੋਅ 15 ਜੂਨ ਤੋਂ ਸ਼ੁਰੂ ਹੋਵੇਗਾ ਅਤੇ ਹਰੇਕ ਸ਼ਨੀਵਾਰ ਅਤੇ ਐਤਵਾਰ ਰਾਤ 9 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
PunjabKesari
ਨਿਰਦੇਸ਼ਕ ਸ਼ਸ਼ਾਂਕ ਖੇਤਾਨ ਨੇ ਕਿਹਾ ਕਿ ਮੈਂ ਡਾਂਸ ਦੀਵਾਨੇ ਵਰਗੇ ਮੰਚ ਦਾ ਹਿੱਸਾ ਬਣਨ 'ਤੇ ਕਿਸਮਤਵਾਲਾ ਹਾਂ, ਜਿਸ ਨੇ ਸਾਰੇ ਉਮਰ ਸਮੂਹਾਂ ਦੇ ਮੁਕਾਬਲੇਬਾਜ਼ਾਂ ਨੂੰ ਤਿਆਰ ਕਰਦੇ ਹੋਏ ਡਾਂਸ 'ਚ ਕ੍ਰਾਂਤੀ ਲਿਆ ਦਿੱਤੀ। ਵੱਖ-ਵੱਖ ਤਰ੍ਹਾਂ ਦੇ ਡਾਂਸਰ ਇਸ ਸ਼ੋਅ ਨੂੰ ਅੱਗੇ ਲਿਆਏ ਹਨ ਅਤੇ ਉਹ ਉਨ੍ਹਾਂ ਲਈ ਡਾਂਸ ਅਨੁਕ੍ਰਮ ਬਣਾਉਣ ਲਈ ਇਕ ਮੰਚ ਪ੍ਰਦਾਨ ਕਰ ਰਹੇ ਹਨ।
 


About The Author

manju bala

manju bala is content editor at Punjab Kesari