ਮਾਧੁਰੀ ਨਾਲ ਕੀ ਇਨ੍ਹਾਂ ਦੋਹਾਂ ਅਭਿਨੇਤਰੀਆਂ ਨੂੰ ਪਛਾਣਿਆ ਤੁਸੀਂ? ਜਾਣ ਕੇ ਹੋ ਜਾਓਗੇ ਹੈਰਾਨ
1/18/2018 5:36:19 PM
ਨਵੀਂ ਦਿੱਲੀ(ਬਿਊਰੋ)— ਕੀ ਤੁਹਾਨੂੰ ਸ਼ਿਲਪਾ ਸ਼ਿਰੋਡਕਰ ਯਾਦ ਹੈ? ਇਹ ਉਹੀ ਅਦਾਕਾਰਾ ਹੈ, ਜਿਸ ਨੇ 90 ਦੇ ਦਹਾਕੇ 'ਚ 'ਕਿਸ਼ਨ ਕਨੱਹੀਆ' ਤੇ 'ਗੋਪੀ ਕਿਸ਼ਨ' ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਸੀ। ਇੰਸਟਗਰਾਮ 'ਤੇ ਸ਼ਿਲਪਾ ਸ਼ਿਰੋਡਕਰ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਧੱਕ-ਧੱਕ ਗਰਲ ਮਾਧੁਰੀ ਦੀਕਸ਼ਿਤ ਤੇ ਬਾਲੀਵੁੱਡ ਅਦਾਕਾਰਾ ਅਸ਼ਵਿਨੀ ਭਾਵੇ ਖੁੱਲ੍ਹ ਕੇ ਹੱਸਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਹਾਲਾਂਕਿ ਇਹ ਤਸਵੀਰ ਸ਼ਿਲਪਾ ਸ਼ਿਰੋਡਕਰ ਦਾ ਵੈਰੀਫਾਈਡ ਅਕਾਊਂਟ ਨਹੀਂ ਹੈ ਪਰ ਦੇਖਣ 'ਚ ਲੱਗ ਰਿਹਾ ਹੈ ਕਿ ਇਹ ਤਸਵੀਰ ਕਿਸੇ ਅਖਬਾਰ ਤੋਂ ਕਲਿੱਕ ਕੀਤੀ ਗਈ ਹੈ। ਇਸ ਤਸਵੀਰ 'ਚ ਕੈਪਸ਼ਨ ਲਿਖਿਆ ਹੈ ਕਿ 'ਮਾਧੁਰੀ ਦੀਕਸ਼ਿਤ ਤੇ ਅਸ਼ਵਿਨੀ ਭਾਵੇ ਨਾਲ ਮਜ਼ੇਦਾਰ ਪਲ ਹੈ।'
ਜ਼ਿਕਰਯੋਗ ਹੈ ਕਿ ਇਸ ਤਸਵੀਰ 'ਚ ਮਾਧੁਰੀ ਕ੍ਰੀਮ ਕਲਰ ਦੇ ਸਲਵਾਰ-ਸੂਟ 'ਚ ਕਾਫੀ ਸੁੰਦਰ ਦਿਖਾਈ ਦੇ ਰਹੀ ਹੈ। ਇਸ ਤਸਵੀਰ 'ਚ ਤਿੰਨੇਂ ਅਭਿਨੇਤਰੀਆਂ ਹੱਸਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਇਸ ਤਸਵੀਰ 'ਚ ਸ਼ਿਲਪਾ ਬਿਲਕੁੱਲ ਆਪਣੀ ਭੈਣ ਨਮਰਤਾ ਸ਼ਿਰੋਡਕਰ ਵਰਗੀ ਦਿਖਾਈ ਦੇ ਰਹੀ ਹੈ। ਨਮਰਤਾ ਨੇ ਤੇਲੁਗੂ ਸੁਪਰਸਟਾਰ ਅਦਾਕਾਰਾ ਮਹੇਸ਼ ਬਾਬੂ ਨਾਲ ਵਿਆਹ ਕੀਤਾ ਹੈ। ਫਿਲਹਾਲ ਅਜੇ ਸ਼ਿਲਪਾ 48 ਸਾਲ ਦੀ ਹੋ ਗਈ ਹੈ। ਜਦਕਿ ਮਾਧੁਰੀ ਦੀਕਸ਼ਿਤ 50 ਸਾਲ ਦੀ ਹੈ। ਮਾਧੁਰੀ ਅਤੇ ਸ਼ਿਲਪਾ ਨੇ 'ਮ੍ਰਿਤਿਊਦਾਤਾ' ਤੇ 'ਕਿਸ਼ਨ ਕਨੱਹੀਆ' 'ਚ ਇਕੱਠੇ ਫਿਲਮ 'ਚ ਕੰਮ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ