ਸ਼ੋਅ ਦੌਰਾਨ ਪਹਿਲੀ ਵਾਰ ਮਾਧੁਰੀ ਨੇ ਖੋਲ੍ਹੀ ਬੇਟਿਆਂ ਦੀ ਪੋਲ, ਬੋਲਦੇ-ਬੋਲਦੇ ਅੱਖਾਂ ''ਚੋਂ ਨਿਕਲੇ ਹੰਝੂ

7/9/2018 2:02:19 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਆਪਣੇ ਡਾਂਸਿੰਗ ਸ਼ੋਅ 'ਡਾਂਸ ਦੀਵਾਨੇ' 'ਚ ਇਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਦੇ-ਕਦੇ ਉਨ੍ਹਾਂ ਦੇ ਬੇਟੇ ਵੀ ਉਨ੍ਹਾਂ ਨੂੰ ਅਹਿਮੀਅਤ ਨਹੀਂ ਦਿੰਦੇ। ਅਸਲ 'ਚ ਉਨ੍ਹਾਂ ਨੇ ਇਹ ਸਭ ਉਸ ਸਮੇਂ ਕਿਹਾ, ਜਦੋਂ ਇਸ ਸ਼ੋਅ ਦੇ ਇਕ ਪ੍ਰਤੀਭਾਗੀ ਕਿਸ਼ਨ ਨੇ ਆਪਣੀ ਮਾਂ ਨੂੰ ਇਕ ਪੇਸ਼ਕਾਰੀ ਸਮਰਪਿਤ ਕੀਤੀ।

PunjabKesari

ਕਿਸ਼ਨ ਦੀ ਪੇਸ਼ਕਾਰੀ ਨੇ ਉੱਥੇ ਮੌਜੂਦ ਸਾਰਿਆ ਦੇ ਦਿਲ ਜਿੱਤ ਲਏ ਅਤੇ ਸਾਰਿਆ ਦੀਆਂ ਅੱਖਾਂ 'ਚ ਹੰਝੂ ਲਿਆ ਦਿੱਤੇ। ਕਿਸ਼ਨ ਨੇ ਆਪਣੇ ਪਰਫਾਰਮੈਂਸ ਤੋਂ ਬਾਅਦ ਕਿਹਾ, ''ਮੈਨੂੰ ਆਪਣੀ ਮਾਂ ਦੇ ਫੋਨ ਨੂੰ ਨਜ਼ਰਅੰਦਾਜ਼ ਕਰਨ ਅਤੇ ਉਨ੍ਹਾਂ ਨੂੰ ਅਹਿਮੀਅਤ ਨਾ ਦੇਣ ਦਾ ਪਛਤਾਵਾ ਹੈ।'' ਇਸ 'ਤੇ ਮਾਧੁਰੀ ਨੇ ਭਾਵੁਕ ਹੁੰਦਿਆ ਕਿਹਾ, ''ਮੈਨੂੰ ਉਸ ਸਮੇਂ ਬਹੁਤ ਬੁਰਾ ਲੱਗਦਾ ਹੈ, ਜਦੋਂ ਮੇਰੇ ਦੋਵੇਂ ਬੇਟੇ ਮੈਨੂੰ ਅਹਿਮੀਅਤ ਨਹੀਂ ਦਿੰਦੇ।

PunjabKesari

ਮੈਂ ਉਨ੍ਹਾਂ ਨੂੰ ਵਾਰ-ਵਾਰ ਬੁਲਾਉਂਦੀ ਰਹਿੰਦੀ ਹਾਂ ਪਰ ਉਹ ਦੋਵੇਂ ਮੇਰੀ ਗੱਲ ਨੂੰ ਅਣਸੁਣਿਆ ਕਰ ਦਿੰਦੇ ਹਨ। ਜਦੋਂ ਮੈਂ ਛੋਟੀ ਸੀ ਤਾਂ ਮੈਂ ਵੀ ਇੰਝ ਹੀ ਕਰਦੀ ਹੁੰਦੀ ਸੀ ਪਰ ਹੁਣ ਮੈਂ ਇਕ ਮਾਂ ਹਾਂ ਅਤੇ ਮੈਨੂੰ ਪਤਾ ਹੈ ਕਿ ਅਜਿਹਾ ਕਰਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ।'' ਇਹ ਸਭ ਕਹਿੰਦੇ ਹੋਏ ਮਾਧੁਰੀ ਦੇ ਹੰਝੂ ਵੀ ਨਿਕਲੇ ਆਏ।

PunjabKesari
ਜ਼ਿਕਰਯੋਗ ਹੈ ਕਿ ਫਿਲਮਾਂ 'ਚ ਨਾਂ ਕਮਾਉਣ ਤੋਂ ਬਾਅਦ ਮਾਧੁਰੀ ਨੇ ਸਾਲ 1999 'ਚ ਡਾਕਟਰ ਸ਼੍ਰੀਰਾਮ ਨੇਨੇ ਨਾਲ ਵਿਆਹ ਕਰ ਲਿਆ ਸੀ। ਅੱਜਕਲ ਮਾਧੁਰੀ ਫਿਲਮਾਂ ਤੋਂ ਇਲਾਵਾ ਟੀ. ਵੀ. ਰਿਐਲਿਟੀ ਸ਼ੋਅਜ਼ 'ਚ ਬਤੌਰ ਜੱਜ ਮਾਧੁਰੀ ਹਮੇਸ਼ਾ ਨਜ਼ਰ ਆਉਂਦੀ ਰਹਿੰਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਰਨ ਜੌਹਰ ਦੀ ਫਿਲਮ 'ਕਲੰਕ' 'ਚ ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ਦੀ ਜੋੜੀ 21 ਸਾਲਾਂ ਬਾਅਦ ਮੁੜ ਪਰਦੇ 'ਚ ਨਜ਼ਰ ਆਵੇਗੀ।

PunjabKesari

ਇਸ ਫਿਲਮ 'ਚ ਸਭ ਤੋਂ ਪਹਿਲਾਂ ਸ਼੍ਰੀਦੇਵੀ ਨੂੰ ਕਾਸਟ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਮਾਧੁਰੀ ਨੂੰ ਇਸ ਫਿਲਮ 'ਚ ਕਾਸਟ ਕੀਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News