B'Day Spl : ਮਾਧੁਰੀ ਦੇ ਸੁਪਨਿਆਂ 'ਚ ਆਉਂਦਾ ਸੀ ਇਹ ਕ੍ਰਿਕਟਰ, ਜਾਣੋ ਕਈ ਦਿਲਚਸਪ ਕਿੱਸੇ

Wednesday, May 15, 2019 12:29 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ 'ਧੱਕ ਧੱਕ ਗਰਲ' ਮਾਧੁਰੀ ਦੀਕਸ਼ਿਤ ਅੱਜ ਆਪਣਾ 52ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 15 ਮਈ, 1967 ਨੂੰ ਹੋਇਆ। ਦੱਸ ਦਈਏ ਕਿ ਮਾਧੁਰੀ ਉਸ ਸਮੇਂ ਖੂਬ ਚਰਚਾ 'ਚ ਆਈ ਸੀ, ਜਦੋਂ ਉਨ੍ਹਾਂ ਨੇ 1988 'ਚ ਆਪਣੇ ਨਾਲੋਂ 21 ਸਾਲ ਵੱਡੇ ਕਲਾਕਾਰ ਵਿਨੋਦ ਖੰਨਾ ਨਾਲ ਇਕ ਰੋਮਾਂਟਿਕ ਸੀਨ ਫਿਲਮਾਇਆ ਸੀ। ਉਸ ਸਮੇਂ ਵਿਨੋਦ ਖੰਨਾ ਦੀ ਉਮਰ 42 ਸਾਲ ਦੀ ਸੀ, ਜਦੋਂ ਕਿ ਮਾਧੁਰੀ ਦੀ 21 ਸਾਲ ਸੀ। ਇਸ ਸੀਨ ਦੀ ਕਾਫੀ ਅਲੋਚਨਾ ਵੀ ਹੋਈ ਸੀ। ਇਸ ਸੀਨ ਨੂੰ ਅਲੋਚਕਾਂ ਵਲੋਂ ਅਸ਼ਲੀਲ ਕਰਾਰ ਕਰ ਦਿੱਤਾ ਗਿਆ ਸੀ।

   ਵਿਨੋਦ ਖੰਨਾ ਨਾਲ ਰੋਮਾਂਟਿਕ ਸੀਨ ਦੇਣ 'ਤੇ ਹੋਈ ਮਾਧੁਰੀ ਦੀ ਅਲੋਚਨਾ

Punjabi Bollywood Tadka,madhuri dixit image hd photo wallpaper pics gallery download, ਮਾਧੁਰੀ ਦੀਕਸ਼ਿਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਫਿਲਮ 'ਦਿਆਵਾਨ' ਦੀ ਰਿਲੀਜ਼ਿੰਗ ਤੋਂ ਬਾਅਦ ਮਾਧੁਰੀ ਕਈ ਵਾਰ ਇਹ ਖੁਲਾਸਾ ਕਰ ਚੁੱਕੀ ਹੈ ਕਿ ਫਿਲਮ 'ਚ 'ਕਿੱਸ' ਸੀਨ ਦੇਣ ਦਾ ਪਛਤਾਵਾ ਉਸ ਬਹੁਤ ਹੈ। ਸਾਲ 1993 'ਚ ਇਕ ਇੰਟਰਵਿਊ 'ਚ ਉਸ ਨੇ ਕਿਹਾ ਸੀ, ''ਮੈਨੂੰ ਅਫਸੋਸ ਹੈ ਕਿ ਮੈਂ 'ਦਿਆਵਾਨ' 'ਚ ਕਿੱਸ ਸੀਨ ਦਿੱਤਾ ਪਰ ਜਦੋਂ ਤੁਸੀਂ ਨਵੇਂ ਹੁੰਦੇ ਹੋ ਤਾਂ ਨਹੀਂ ਜਾਣਦੇ ਹੋ ਕੇ ਡਾਇਰੈਕਟਰ ਨੂੰ ਵੀ ਨਾ ਨਹੀਂ ਕਹਿ ਸਕਦੇ।''

Punjabi Bollywood Tadka,madhuri dixit image hd photo wallpaper pics gallery download, ਮਾਧੁਰੀ ਦੀਕਸ਼ਿਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਮਾਧੁਰੀ ਨੇ ਕਿਹਾ, ''ਫਿਲਮ ਦੇਖਣ ਤੋਂ ਬਾਅਦ ਮੈਨੂੰ ਹੈਰਾਨਗੀ ਸੀ ਕਿ ਇਹ ਮੈਂ ਸੀਨ ਕਿਉਂ ਕੀਤਾ। ਇਸ ਦੀ ਫਿਲਮ 'ਚ ਜ਼ਰੂਰਤ ਵੀ ਨਹੀਂ ਸੀ। ਬਾਅਦ 'ਚ ਮੈਂ ਤੈਅ ਕਰ ਲਿਆ ਕਿ ਕਦੇ ਵੀ ਇਸ ਤਰ੍ਹਾਂ ਦੇ ਸੀਨ ਨਹੀਂ ਕਰਾਂਗੀ।'' ਦੱਸਣਾ ਚਾਹੁੰਦੇ ਹਾਂ ਕਿ 'ਦਿਆਵਾਨ' ਨੂੰ ਫਿਰੋਜ ਖਾਨ ਨੇ ਡਾਇਰੈਕਟ ਕੀਤਾ ਸੀ, ਜੋ ਵਿਨੋਦ ਖ਼ੰਨਾ ਦੇ ਸਭ ਤੋਂ ਚੰਗੇ ਦੋਸਤ ਵੀ ਮੰਨੇ ਜਾਂਦੇ ਹਨ।

Punjabi Bollywood Tadka,madhuri dixit image hd photo wallpaper pics gallery download, ਮਾਧੁਰੀ ਦੀਕਸ਼ਿਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

   ਪ੍ਰੋਫੈਸ਼ਨਲ ਕੱਥਕ ਡਾਂਸਰ ਹੈ ਮਾਧੁਰੀ ਦੀਕਸ਼ਿਤ 

ਦੱਸ ਦਈਏ ਕਿ ਮਾਧੁਰੀ ਨੇ ਆਪਣੇ ਕਰੀਅਰ 'ਚ ਕਈ ਹਿੱਟ ਡਾਂਸਿੰਗ ਨੰਬਰਜ਼ 'ਤੇ ਪਰਫਾਰਮੈਂਸ ਦੇ ਚੁੱਕੀ ਹੈ ਤੇ ਉਨ੍ਹਾਂ ਦੇ ਗੀਤਾਂ 'ਤੇ ਅੱਜ ਵੀ ਲੋਕ ਝੂਮ ਉੱਠਦੇ ਹਨ। ਮਾਧੁਰੀ 3 ਸਾਲ ਦੀ ਉਮਰ ਤੋਂ ਡਾਂਸ ਕਰ ਰਹੀ ਹੈ। ਉਮਰ ਦੇ ਨਾਲ-ਨਾਲ ਮਾਧੁਰੀ ਨੇ ਆਪਣੇ ਡਾਂਸ 'ਤੇ ਖੂਬ ਮਿਹਨਤ ਕੀਤੀ। ਇਸੇ ਕਰਕੇ ਅੱਜ ਉਹ ਪ੍ਰੋਫੈਸ਼ਨਲ ਕੱਥਕ ਡਾਂਸਰ ਹੈ।

Punjabi Bollywood Tadka,madhuri dixit image hd photo wallpaper pics gallery download, ਮਾਧੁਰੀ ਦੀਕਸ਼ਿਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

'ਤੰਮਾ-ਤੰਮਾ, 'ਚੋਲੀ ਕੇ ਪੀਛੇ', 'ਏਕ ਦੋ ਤੀਨ' ਮਾਧੁਰੀ ਦੇ ਕੁਝ ਸੁਪਰ ਹਿੱਟ ਗੀਤ ਹਨ, ਜਿਨ੍ਹਾ 'ਚ ਮਾਧੁਰੀ ਦੇ ਡਾਂਸ ਸਟੈਪ ਅੱਜ ਵੀ ਲੋਕਾਂ ਨੂੰ ਯਾਦ ਹਨ।

Punjabi Bollywood Tadka,madhuri dixit image hd photo wallpaper pics gallery download, ਮਾਧੁਰੀ ਦੀਕਸ਼ਿਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

   ਫਿਲਮ 'ਤੇਜ਼ਾਬ' ਨਾਲ ਮਿਲੀ ਮਾਧੁਰੀ ਦੀਕਸ਼ਿਤ ਨੂੰ ਪਹਿਚਾਣ 

ਦੱਸਣਯੋਗ ਹੈ ਕਿ ਮਾਧੁਰੀ ਦੀਕਸ਼ਿਤ ਦੀ ਕਿਸਮਤ ਦਾ ਸਿਤਾਰਾ ਸਾਲ 1988 'ਚ ਰਿਲੀਜ਼ ਹੋਈ ਫਿਲਮ 'ਤੇਜ਼ਾਬ' ਨਾਲ ਚਮਕਿਆ। ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਮਾਧੁਰੀ ਕ੍ਰਿਕੇਟਰ ਸੁਨੀਲ ਗਾਵਸਕਰ ਦੀ ਕਾਫੀ ਵੱਡੀ ਫੈਨ ਸੀ।

PunjabKesari

ਇਕ ਇੰਟਰਵਿਊ 'ਚ ਮਾਧੁਰੀ ਨੇ ਕਿਹਾ ਸੀ ਕਿ ''ਸੁਨੀਲ ਉਨ੍ਹਾਂ ਦੇ ਸੁਪਨਿਆਂ 'ਚ ਆਉਦੇ ਹਨ ਤੇ ਉਹ ਉਨ੍ਹਾਂ ਪਿੱਛੇ ਭੱਜਣਾ ਚਾਹੁੰਦੀ ਹੈ ਪਰ ਮਾਧੁਰੀ ਨੇ 1999 'ਚ ਡਾਕਟਰ ਸ਼੍ਰੀਰਾਮ ਮਾਧਵ ਨੈਨੇ ਨਾਲ ਵਿਆਹ ਕਰ ਲਿਆ ਸੀ।

Punjabi Bollywood Tadka,madhuri dixit image hd photo wallpaper pics gallery download, ਮਾਧੁਰੀ ਦੀਕਸ਼ਿਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਮਾਧੁਰੀ ਨੇ ਆਪਣੇ ਕਰੀਬ 35 ਸਾਲ ਦੇ ਫਿਲਮੀ ਕਰੀਅਰ 'ਚ 72 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ ਹੈ। ਨਿਰਦੇਸ਼ਕ ਕਰਨ ਜੌਹਰ ਦੇ ਡਰੀਮ ਪ੍ਰੋਜੈਕਰ 'ਕਲੰਕ' 'ਚ ਮਾਧੁਰੀ ਨੇ ਸੰਜੇ ਦੱਤ ਨਾਲ 21 ਸਾਲ ਬਾਅਦ ਸਕ੍ਰੀਨ ਸ਼ੇਅਰ ਕੀਤੀ। ਇਸ ਫਿਲਮ 'ਚ ਆਲੀਆ ਭੱਟ, ਵਰੁਣ ਧਵਨ, ਆਦਿਤੀਆ ਰਾਏ ਕਪੂਰ, ਸੋਨਾਕਸ਼ੀ ਸਿਨ੍ਹਾ ਨਜ਼ਰ ਆਏ। 

Punjabi Bollywood Tadka,madhuri dixit image hd photo wallpaper pics gallery download, ਮਾਧੁਰੀ ਦੀਕਸ਼ਿਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Edited By

Sunita

Sunita is news editor at Jagbani

Read More