B''day Spl: ''ਧਕ-ਧਕ ਗਰਲ'' ਦੀਆਂ ਦਿਲਕਸ਼ ਅਦਾਵਾਂ ਨੇ ਬਣਾਇਆ ਸਭ ਨੂੰ ਦੀਵਾਨਾ

Monday, May 15, 2017 9:08 AM
ਮੁੰਬਈ— ਬਾਲੀਵੁੱਡ ''ਚ ਮਾਧੁਰੀ ਦੀਕਸ਼ਿਤ ਦਾ ਨਾਂ ਇਕ ਅਜਿਹੀ ਅਭਿਨੇਤਰੀ ਦੇ ਰੂਪ ''ਚ ਲਿਆ ਜਾਂਦਾ ਹੈ ਜਿਨ੍ਹਾਂ ਨੇ ਆਪਣੀਆਂ ਦਿਲਕਸ਼ ਅਦਾਵਾਂ ਨਾਲ ਲਗਭਗ ਤਿੰਨ ਦਹਾਕੇ ਤੋਂ ਦਰਸ਼ਕਾਂ ਦੇ ਦਿਲਾਂ ''ਚ ਆਪਣੀ ਖਾਸ ਪਛਾਣ ਬਣਾਈ ਹੈ। ਮਾਧੁਰੀ ਦੀਕਸ਼ਤ ਦਾ ਜਨਮ 15 ਮਈ 1967 ਨੂੰ ਮੁੰਬਈ ''ਚ ਇਕ ਮੱਧਵਰਗੀ ਮਰਾਠੀ ਬ੍ਰਾਹਮਣ ਪਰਿਵਾਰ ''ਚ ਹੋਇਆ। ਉਸ ਨੇ ਮੁੱਢਲੀ ਸਿੱਖਿਆ ਹਾਸਲ ਕਰਨ ਮਗਰੋਂ ਮੁੰਬਈ ਯੂਨੀਵਰਸਿਟੀ ''ਚ ''ਮਾਇਕ੍ਰੋਬਾਇਲੋਜਿਸਟ'' ਬਣਨ ਲਈ ਦਾਖਲਾ ਲੈ ਲਿਆ। ਇਸ ਦੌਰਾਨ ਉਸ ਨੇ ਲਗਭਗ ਅੱਠ ਸਾਲ ਤੱਕ ਕੱਥਕ ਨ੍ਰਿਤ ਦੀ ਸਿੱਖਿਆ ਵੀ ਹਾਸਲ ਕੀਤੀ। ਮਾਧੁਰੀ ਦੀਕਸ਼ਤ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1984 ''ਚ ਰਾਜਸ਼੍ਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ ''ਅਬੋਧ'' ਨਾਲ ਕੀਤੀ ਪਰ ਕਮਜ਼ੋਰ ਕਹਾਣੀ ਤੇ ਨਿਰਦੇਸ਼ਨ ਕਾਰਨ ਫਿਲਮ ਬਾਕਸ ਆਫਿਸ ''ਤੇ ਬੁਰੀ ਤਰ੍ਹਾਂ ਅਸਫਲ ਰਹੀ।
ਜ਼ਿਕਰਯੋਗ ਹੈ ਕਿ ਮਾਧੁਰੀ ਦੀਕਸ਼ਿਤ ਦੀ ਕਿਸਮਤ ਦਾ ਸਿਤਾਰਾ ਸਾਲ 1988 ''ਚ ਰਿਲੀਜ਼ ਫਿਲਮ ''ਤੇਜ਼ਾਬ'' ਨਾਲ ਚਮਕਿਆ। ਫਿਲਮ ''ਚ ਉਸ ''ਤੇ ਫਿਲਮਾਇਆ ਗੀਤ ''ਏਕ ਦੋ ਤੀਨ'' ਉਨ੍ਹੀਂ ਦਿਨੀਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਫਿਲਮ ''ਦਿਲ'' ''ਚ ਆਪਣੇ ਦਮਦਾਰ ਅਭਿਨੈ ਲਈ ਮਾਧੁਰੀ ਦੀਕਸ਼ਤ ਨੂੰ ਪਹਿਲਾ ਫਿਲਮ ਫੇਅਰ ਪੁਰਸਕਾਰ ਪ੍ਰਾਪਤ ਹੋਇਆ।