ਮਹੇਸ਼ ਬਾਬੂ ਨੇ ਪਤਨੀ ਨਾਲ ਕਿੱਸ ਕਰਦਿਆਂ ਸ਼ੇਅਰ ਕੀਤੀ ਤਸਵੀਰਾਂ

4/22/2018 2:41:17 PM

ਮੁੰਬਈ(ਬਿਊਰੋ)— ਸੁਪਰਸਟਾਰ ਮਹੇਸ਼ ਬਾਬੂ ਦੀ ਫਿਲਮ 'ਭਾਰਤ ਏ. ਐੱਨ. ਨੇਨੂ' ਨੇ ਬਾਕਸ ਆਫਿਸ 'ਤੇ ਧਮਾਲ ਮਚਾ ਕੇ ਹੁਣ ਤੱਕ 160 ਕਰੋੜ ਦੀ ਕਮਾਈ ਕੀਤੀ ਹੈ। ਮਹੇਸ਼ ਬਾਬੂ ਇੰਡਸਟਰੀ 'ਚ ਆਪਣੀ ਪ੍ਰਾਈਵੇਸੀ ਨੂੰ ਹਮੇਸ਼ਾ ਬਰਕਰਾਰ ਰੱਖਦੇ ਹਨ ਪਰ ਹਾਲ ਹੀ 'ਚ ਉਸ ਦੀ ਇਕ ਇੰਸਟਾਗ੍ਰਾਮ ਪੋਸਟ ਫੈਨਜ਼ 'ਚ ਚਰਚਾ ਦਾ ਵਿਸ਼ਾ ਬਣੀ ਹੈ। ਐਕਟਰ ਨੇ ਆਪਣੀ ਪਤਨੀ ਨਮਰਤਾ ਸ਼ਿਰੋਡਕਰ ਨੂੰ ਕਿੱਸ ਕਰਦੇ ਹੋਏ ਤਸਵੀਰ ਪੋਸਟ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, ''ਥੈਂਕਯੂ ਮਾਈ ਲਵ''।

 

A post shared by Mahesh Babu (@urstrulymahesh) on

ਇਸ ਪੋਸਟ ਦੇ ਰਿਸਪਾਂਸ 'ਚ ਨਮਰਤਾ ਨੇ ਲਿਖਿਆ, ''ਆਈ ਲਵ ਯੂ ਮਾਈ ਲਵ''। ਇਸ ਪੋਸਟ 'ਤੇ ਕਈ ਫੈਨਜ਼ ਨੇ ਮਹੇਸ਼ ਬਾਬੂ ਨੂੰ ਵਧਾਈ ਦਿੰਦੇ ਹੋਏ ਖੁਸ਼ੀ ਜ਼ਾਹਿਰ ਕੀਤੀ ਪਰ ਕਈ ਫੈਨਜ਼ ਨੇ ਇਸ ਤਸਵੀਰ ਨੂੰ ਦੇਖ ਕੇ ਬੇਹੱਦ ਨਾਰਾਜ਼ਗੀ ਜ਼ਾਹਿਰ ਕੀਤੀ।
PunjabKesari
ਦੱਸਣਯੋਗ ਹੈ ਕਿ ਮਹੇਸ਼ ਬਾਬੂ ਦੀ ਫਿਲਮ 'ਭਾਰਤ...' ਨੂੰ ਕੋਰਟਾਲਾ ਸ਼ਿਵ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ ਇਕ ਰਾਜਨੀਤਿਕ ਥ੍ਰਿਲਰ ਹੈ। ਫਿਲਮ 'ਚ ਐੱਮ. ਐੱਸ. ਧੋਨੀ ਫੇਮ ਅਦਾਕਾਰ ਕਿਯਾਰਾ ਆਡਵਾਨੀ ਲੀਡ ਭੂਮਿਕਾ 'ਚ ਹੈ। ਇਸ ਫਿਲਮ ਨੇ ਪਹਿਲੇ ਹੀ ਦਿਨ ਆਂਧਰਾ ਪ੍ਰਦੇਸ਼ ਤੇ ਤੇਲੁਗੁ ਬਾਕਸ ਆਫਿਸ 'ਤੇ 23-25 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News