ਮਹੇਸ਼ ਬਾਬੂ ਨੇ ਦੱਸਿਆ ਪ੍ਰਸਿੱਧ ਹੋਣ ਦਾ ਮਤਲਬ

8/14/2018 4:34:24 PM

ਮੁੰਬਈ (ਬਿਊਰੋ)— ਸੁਪਰਸਟਾਰ ਮਹੇਸ਼ ਬਾਬੂ ਭਾਰਤੀ ਮਨੋਰੰਜਨ ਜਗਤ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਲੋਕਪ੍ਰਿਯ ਅਭਿਨੇਤਾਵਾਂ 'ਚੋਂ ਇਕ ਹਨ। ਇਕ ਵੱਡਾ ਸਟਾਰ ਹੋਣ ਦੇ ਬਾਵਜੂਦ ਮਹੇਸ਼ ਬਾਬੂ ਆਪਣੇ ਜ਼ਮੀਰ ਨਾਲ ਜੁੜੇ ਵਿਵਹਾਰ ਅਤੇ ਨਿਮਰ ਸੁਭਾਅ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਗੱਲ ਕਰਨਾ ਪਸੰਦ ਹੈ ਅਤੇ ਹਮੇਸ਼ਾ ਉਨ੍ਹਾਂ ਲਈ ਉਪਲੱਬਧ ਰਹਿੰਦੇ ਹਨ। ਮਹੇਸ਼ ਬਾਬੂ ਪ੍ਰਸ਼ੰਸਕਾਂ ਵਿਚਕਾਰ ਮੰਨਿਆ-ਪ੍ਰਮੰਨਿਆ ਨਾਂ ਹੈ ਅਤੇ ਟਵਿਟਰ 'ਤੇ ਸਭ ਤੋਂ ਜ਼ਿਆਦਾ ਫਾਲੋਅ ਕੀਤੇ ਜਾਣ ਵਾਲੇ ਅਭਿਨੇਤਾ 'ਚੋਂ ਇਕ ਹਨ। ਮਹੇਸ਼ ਨੇ ਹਾਲ ਹੀ 'ਚ ਆਪਣਾ 43ਵਾਂ ਜਨਮਦਿਨ ਮਨਾਇਆ ਸੀ। ਇਸ ਖਾਸ ਮੌਕੇ ਉਨ੍ਹਾਂ ਕਿਸੇ ਮਸ਼ਹੂਰ ਅਖਬਾਰ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਪ੍ਰਸਿੱਧ ਹੋਣ ਦਾ ਮਤਲਬ ਉਨ੍ਹਾਂ ਲਈ ਕੀ ਹੈ।


ਇਸ ਬਾਰੇ ਗੱਲ ਕਰਦੇ ਹੋਏ ਮਹੇਸ਼ ਨੇ ਕਿਹਾ, ''ਇਕ ਮਨੁੱਖ ਦੇ ਰੂਪ 'ਚ ਜ਼ਿੰਮੇਵਾਰ ਹੋਣਾ ਪੈਂਦਾ ਹੈ ਅਤੇ ਹਮੇਸ਼ਾ ਇਹ ਨਿਸ਼ਚਿਤ ਕਰੋ ਕਿ ਸਹੀ ਕੰਮ ਕਰ ਰਹੇ ਹੋ, ਜਿਸ ਨਾਲ ਤੁਹਾਨੂੰ ਅਤੇ ਤੁਹਾਡੇ ਨੇੜੇ ਦੇ ਲੋਕਾਂ ਨੂੰ ਖੁਸ਼ੀ ਮਹਿਸੂਸ ਹੋਵੇਗੀ। ਪ੍ਰਸਿੱਧ ਹੋਣ ਕਰਕੇ ਸਹੀ ਸੰਦੇਸ਼ ਦੇਣਾ ਹੋਰ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ। ਇਹ ਕਿਸੇ ਵੀ ਸੈਲੀਬ੍ਰਿਟੀ ਲਈ ਇਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਉਹ ਬਹੁਤ ਲੋਕਾਂ ਲਈ ਰੋਲ ਮਾਡਲ ਦੀ ਭੂਮਿਕਾ ਨਿਭਾਉਂਦੇ ਹਨ। ਮੈਂ ਖੁਸ਼ਕਿਸਮਤ ਹਾਂ ਜੋ ਇਹ ਮੁਕਾਮ ਹਾਸਲ ਕਰਨ 'ਚ ਸਫਲ ਰਿਹਾ ਅਤੇ ਹਮੇਸ਼ਾ ਇਕ ਜ਼ਿੰਮੇਵਾਰ ਵਿਅਕਤੀ ਦੀ ਭੂਮਿਕਾ ਨਿਭਾਉਂਦਾ ਰਹਾਂਗਾ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News