ਖੁਦਕੁਸ਼ੀ ਤੋਂ ਪਹਿਲਾਂ ਮਹੇਸ਼ ਭੱਟ ਨੂੰ ਮਿਲੀ ਸੀ ਜੀਆ ਖਾਨ, ਮੰਗੀ ਸੀ ਮਦਦ

Friday, September 14, 2018 5:04 PM
ਖੁਦਕੁਸ਼ੀ ਤੋਂ ਪਹਿਲਾਂ ਮਹੇਸ਼ ਭੱਟ ਨੂੰ ਮਿਲੀ ਸੀ ਜੀਆ ਖਾਨ, ਮੰਗੀ ਸੀ ਮਦਦ

ਮੁੰਬਈ (ਬਿਊਰੋ)— ਹਾਲ ਹੀ 'ਚ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਨੇ ਜੀਆ ਖਾਨ ਬਾਰੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਮਹੇਸ਼ ਭੱਟ ਨੇ ਦੱਸਿਆ ਹੈ ਕਿ ਜੀਆ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ, ਜਿੱਥੇ ਉਹ ਉਨ੍ਹਾਂ ਤੋਂ ਕੰਮ ਮੰਗਣ ਆਈ ਸੀ। ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ 'ਦਿ ਡਾਰਕ ਸਾਈਡ ਆਫ ਲਾਈਫ : ਮੁੰਬਈ ਸਿਟੀ' ਦੇ ਟਰੇਲਰ ਲਾਂਚ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਮਹੇਸ਼ ਭੱਟ ਨੇ ਇਹ ਗੱਲ ਆਖੀ ਹੈ।

ਰਿਪੋਰਟਸ ਮੁਤਾਬਕ ਮੀਡੀਆ ਨਾਲ ਗੱਲ ਕਰਦੇ ਹੋਏ ਮਹੇਸ਼ ਭੱਟ ਨੇ ਕਈ ਗੱਲਾਂ ਦੱਸੀਆਂ। ਉਨ੍ਹਾਂ ਨੇ ਕਿਹਾ ਕਿ ਮੌਤ ਤੋਂ ਪਹਿਲਾਂ ਜੀਆ ਉਨ੍ਹਾਂ ਕੋਲ ਕੰਮ ਮੰਗਣ ਆਈ ਸੀ ਪਰ ਉਸ ਸਮੇਂ ਉਹ ਕਿਸੇ ਵੀ ਪ੍ਰਾਜੈਕਟ 'ਤੇ ਕੰਮ ਨਹੀਂ ਕਰ ਰਹੇ ਸਨ। ਅਜਿਹੇ 'ਚ ਉਹ ਉਨ੍ਹਾਂ ਨਾਲ ਕੋਈ ਫਿਲਮ ਸਾਈਨ ਨਾ ਕਰ ਸਕੇ। ਮਹੇਸ਼ ਭੱਟ ਨੇ ਕਿਹਾ ਕਿ ਕੁਝ ਹੀ ਦਿਨਾਂ ਬਾਅਦ ਜੀਆ ਦੀ ਖੁਦਕੁਸ਼ੀ ਦੀ ਖਬਰ ਸਾਹਮਣੇ ਆਈ, ਜਿਸ ਦਾ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ।

ਦੱਸ ਦੇਈਏ ਕਿ ਮੀਡੀਆ ਨਾਲ ਗੱਲ ਕਰਦੇ ਹੋਏ ਮਹੇਸ਼ ਭੱਟ ਨੇ ਆਪਣੀ ਵੱਡੀ ਬੇਟੀ ਦੇ ਬਾਰੇ 'ਚ ਵੀ ਗੱਲ ਕੀਤੀ। ਉਨ੍ਹਾਂ ਨੇ ਸ਼ਾਹੀਨ ਭੱਟ ਦੇ ਬਾਰੇ 'ਚ ਗੱਲ ਕਰਦੇ ਹੋਏ ਕਿਹਾ ਕਿ ਸ਼ਾਹੀਨ ਛੋਟੀ ਉਮਰ 'ਚ ਹੀ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਸੀ, ਜਿਸ ਕਾਰਨ 12 ਸਾਲ ਦੀ ਉਮਰ 'ਚ ਉਨ੍ਹਾਂ ਨੇ ਖੁਦਕੁਸ਼ੀ ਕਰਨ ਦੀ ਕੋਸਿਸ਼ ਕੀਤੀ ਸੀ। ਇਸ ਤੋਂ ਬਾਅਦ ਮਹੇਸ਼ ਨੇ ਉਨ੍ਹਾਂ ਦਾ ਇਲਾਜ ਕਰਵਾਇਆ ਤੇ ਅੱਜ ਉਹ ਠੀਕ ਹੈ।


Edited By

Chanda Verma

Chanda Verma is news editor at Jagbani

Read More