ਬੇਟੀ 'ਤੇ ਇਤਰਾਜ਼ਯੋਗ ਬਿਆਨ ਦੇ ਕੇ ਮਹੇਸ਼ ਭੱਟ ਨੇ ਮਚਾਈ ਸੀ ਸਨਸਨੀ, ਦੂਜੇ ਵਿਆਹ ਲਈ ਬਦਲ ਲਿਆ ਸੀ ਧਰਮ

9/20/2017 5:01:28 PM

ਮੁੰਬਈ— ਫਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਮਹੇਸ਼ ਭੱਟ ਅੱਜ ਆਪਣਾ 69ਵਾਂ ਜਨਮਦਿਨ ਮਨਾ ਰਹੇ ਹਨ। ਮਹੇਸ਼ ਭੱਟ ਨੇ 'ਸਾਰਾਂਸ਼' ਅਤੇ 'ਅਰਥ' ਵਰਗੀਆਂ ਸੁਪਰਹਿੱਟ ਫਿਲਮਾਂ ਬਣਾ ਕੇ ਬਾਲੀਵੁੱਡ ਨੂੰ ਇਕ ਨਵੀਂ ਪਛਾਣ ਦਿੱਤੀ ਸੀ। ਫਿਲਮ ਨਿਰਦੇਸ਼ਨ ਤੋਂ ਇਲਾਵਾ ਮਹੇਸ਼ ਭੱਟ ਪ੍ਰੋਡਕਸ਼ਨ ਅਤੇ ਸਕ੍ਰਿਪਟ ਰਾਈਟਿੰਗ ਦਾ ਕੰਮ ਵੀ ਕਰਦੇ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਉਤਾਅ-ਚੜਾਅ ਦੇਖੇ। ਕਰੀਅਰ ਹੋਵੇਂ ਜਾਂ ਨਿੱਜੀ ਜ਼ਿੰਦਗੀ, ਹਰ ਜਗ੍ਹਾ ਮਹੇਸ਼ ਭੱਟ ਦਾ ਨਾਂ ਵਿਵਾਦਾਂ 'ਚ ਆਉਂਦਾ ਰਿਹਾ।

PunjabKesari

ਅੱਜ ਉਨ੍ਹਾਂ ਦੇ ਜਨਮਦਿਨ 'ਤੇ ਕੁਝ ਅਜਿਹੇ ਰਾਜ਼ ਖੋਲ੍ਹਦੇ ਹਾਂ, ਜਿਸ 'ਤੇ ਉਨ੍ਹਾਂ ਨੇ ਕਦੀ ਖੁੱਲ੍ਹ ਕੇ ਤਾਂ ਨਹੀਂ ਬੋਲੇ ਪਰ ਦਬੀ ਜ਼ੁਬਾਨ 'ਚ ਲੋਕਾਂ ਵਿਚਕਾਰ ਕਾਨਾਫੁਸੀ ਹੁੰਦੀ ਰਹੀ। ਜਾਣਕਾਰੀ ਮੁਤਾਬਕ ਭੱਟ ਸਾਹਿਬ ਵਧੇਰੇ ਬੋਲਡ ਵਿਸ਼ਿਆਂ 'ਤੇ ਫਿਲਮਾਂ ਬਣਾਉਂਦੇ ਆਏ ਹਨ। ਉਨ੍ਹਾਂ ਦੀ ਮਸਾਲੇਦਾਰ ਫਿਲਮਾਂ ਦਰਸ਼ਕਾਂ ਨੂੰ ਖੂਬ ਐਂਟਰਟੇਨ ਕਰਦੀਆਂ ਹਨ। ਇਸ ਨਾਲ ਹੀ ਉਨ੍ਹਾਂ ਦੀਆਂ ਫਿਲਮਾਂ ਵਾਂਗ ਉਨ੍ਹਾਂ ਦੀ ਜ਼ਿੰਦਗੀ 'ਚ ਵੀ ਖੂਬ ਡਰਾਮਾ ਹੋਇਆ। ਮਹੇਸ਼ ਭੱਟ ਦੀ ਜ਼ਿੰਦਗੀ ਨਾਲ ਜੁੜੇ ਅਜਿਹੇ ਦਿਲਚਸਪ ਕਿੱਸੇ ਜੋਂ ਤੁਸੀਂ ਕਦੀ ਨਹੀਂ ਸੁਣੇ ਹੋਣਗੇ।

PunjabKesari

ਮਹੇਸ਼ ਭੱਟ ਦੇ ਮਾਤਾ-ਪਿਤਾ ਦਾ ਕਦੀ ਵਿਆਹ ਹੀ ਨਹੀਂ ਹੋਇਆ, ਜਿਸ ਦਾ ਅਸਰ ਉਨ੍ਹਾਂ ਦੀ ਜ਼ਿੰਦਗੀ 'ਤੇ ਪਿਆ। ਇਸੇ ਕਾਰਨ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਵੀ ਵਿਆਹ ਨੂੰ ਅਹਿਮੀਅਤ ਨਹੀਂ ਦਿੱਤੀ। ਮਹੇਸ਼ ਦੀ ਮਾਂ ਮੁਸਲਿਮ ਅਤੇ ਪਿਤਾ ਹਿੰਦੂ ਸਨ। ਉਹ ਹਮੇਸ਼ਾ ਆਪਣੇ ਪਿਤਾ ਤੋਂ ਦੂਰ ਰਹੇ। ਜਦੋਂ ਮਹੇਸ਼ ਕਾਲਜ 'ਚ ਸਨ ਤਾਂ ਉਨ੍ਹਾਂ ਨੂੰ ਲੋਰੀਐਨ ਬ੍ਰਾਈਟ ਨਾਂ ਦੀ ਇਕ ਲੜਕੀ ਨਾਲ ਪਿਆਰ ਹੋ ਗਿਆ। ਬਾਅਦ 'ਚ ਲੋਰੀਐਨ ਦਾ ਨਾਂ ਬਦਲ ਕੇ ਕਿਰਨ ਭੱਟ ਰੱਖਿਆ ਗਿਆ।

PunjabKesari

ਕਿਰਨ, ਪੂਜਾ ਭੱਟ ਅਤੇ ਰਾਹੁਲ ਭੱਟ ਦੀ ਮਾਂ ਹੈ। ਫਿਲਮਾਂ ਬਣਾਉਣ ਦੌਰਾਨ ਉਨ੍ਹਾਂ ਦਾ ਅਫੇਅਰ ਪਰਵੀਨ ਬਾਬੀ ਨਾਲ ਹੋ ਗਿਆ। ਇਸ ਤੋਂ ਉਨ੍ਹਾਂ ਦਾ ਪਹਿਲੇ ਵਿਆਹ 'ਚ ਦਰਾਰਾਂ ਪੈ ਗਈਆਂ ਸਨ। ਕੁਝ ਸਮੇਂ ਬਾਅਦ ਪਰਵੀਨ ਨਾਲ ਵੀ ਉਨ੍ਹਾਂ ਦੇ ਰਿਸ਼ਤੇ ਵਿਗੜ ਗਏ ਸਨ। ਇਸ ਤੋਂ ਬਾਅਦ ਮਹੇਸ਼ ਦੀ ਜ਼ਿੰਦਗੀ 'ਚ ਸੋਨੀ ਰਾਜ਼ਦਾਨ ਆਈ। ਅਜੇ ਕਿਰਨ ਅਤੇ ਮਹੇਸ਼ ਭੱਟ ਦਾ ਤਲਾਕ ਨਹੀਂ ਹੋਇਆ ਸੀ ਪਰ ਉਨ੍ਹਾਂ ਨੇ ਸੋਨੀ ਨਾਲ ਵਿਆਹ ਕਰ ਲਿਆ। ਇਸ ਵਿਆਹ ਲਈ ਮਹੇਸ਼ ਨੇ ਮੁਸਲਿਮ ਧਰਮ ਕਬੂਲ ਕਰ ਲਿਆ ਸੀ। ਸੋਨੀ, ਆਲੀਆ ਅਤੇ ਸ਼ਾਹੀਨ ਭੱਟ ਦੀ ਮਾਂ ਹੈ। ਇੰਨਾ ਹੀ ਨਹੀਂ ਮਹੇਸ਼ ਆਪਣੇ ਬੇਟੀ ਨੂੰ ਲੈ ਕੇ ਵੀ ਕੰਟਰੋਵਰਸੀ ਦਾ ਸ਼ਿਕਾਰ ਹੋ ਚੁੱਕੇ ਹਨ।

PunjabKesari

ਮਹੇਸ਼ ਭੱਟ ਨੇ ਉਸ ਸਮੇਂ ਇਕ ਬਿਆਨ ਦੇ ਕੇ ਸਨਸਨੀ ਮਚਾ ਦਿੱਤੀ ਸੀ ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਪੂਜਾ ਭੱਟ ਉਨ੍ਹਾਂ ਦੀ ਬੇਟੀ ਨਾ ਹੁੰਦੀ ਤਾਂ ਉਹ ਉਸ ਨਾਲ ਵਿਆਹ ਕਰ ਲੈਂਦੇ। ਹਾਲਾਂਕਿ ਇਹ ਬਿਆਨ ਮਹੇਸ਼ ਨੇ ਕਿਸੇ ਗਲਤ ਨੀਅਤ ਨਾਲ ਨਹੀਂ ਦਿੱਤਾ ਸੀ ਪਰ ਲੋਕਾਂ ਨੂੰ ਉਨ੍ਹਾਂ ਦੀ ਇਹ ਗੱਲ ਸਹੀ ਨਹੀਂ ਲੱਗੀ ਅਤੇ ਇਸ ਦੀ ਕਾਫੀ ਆਲੋਚਨਾ ਹੋਈ। ਉਨ੍ਹਾਂ ਨੇ ਸਟਾਰਡਮ ਮੈਗਜ਼ੀਨ ਲਈ ਪੂਜਾ ਭੱਟ ਦੇ ਨਾਲ ਕਿੱਸ ਦਾ ਇਕ ਫੋਟੋਸ਼ੂਟ ਕਰਾਇਆ ਜੋ ਕਾਫੀ ਵਿਵਾਦਾਂ 'ਚ ਰਿਹਾ।

PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News