ਮਾਹੀ ਵਿਜ ਨੇ ਕੰਨਫਰਮ ਕੀਤੀ ਆਪਣੀ Pregnancy, ਜਲਦ ਘਰ 'ਚ ਗੂੰਜੇਗੀ ਕਿਲਕਾਰੀ

Monday, May 27, 2019 9:16 AM
ਮਾਹੀ ਵਿਜ ਨੇ ਕੰਨਫਰਮ ਕੀਤੀ ਆਪਣੀ Pregnancy, ਜਲਦ ਘਰ 'ਚ ਗੂੰਜੇਗੀ ਕਿਲਕਾਰੀ

ਮੁੰਬਈ(ਬਿਊਰੋ)— ਟੀ.ਵੀ. ਅਦਾਕਾਰਾ ਮਾਹੀ ਵਿਜ ਇਨ੍ਹੀਂ ਦਿਨੀਂ ਪਰਦੇ ਤੋਂ ਦੂਰ ਹੈ। ਹਾਲ ਹੀ 'ਚ ਮਾਹੀ ਨੂੰ ਲੈ ਕੇ ਇਕ ਖਬਰ ਸਾਹਮਣੇ ਆਈ ਸੀ। ਖਬਰਾਂ ਦੀ ਮੰਨੀਏ ਤਾਂ ਮਾਹੀ ਵਿਜ ਜਲਦ ਹੀ ਮਾਂ ਬਣਨ ਵਾਲੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਹੁਣ ਮਾਹੀ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕਰ ਕੇ ਆਪਣੀ ਪ੍ਰੈੱਗਨੈਂਸੀ ਦੀ ਖਬਰ ਕੰਨਫਰਮ ਕਰ  ਦਿੱਤੀ ਹੈ। ਕੰਮ ਦੀ ਗੱਲ ਕਰੀਏ ਤਾਂ ਜਏ ਯਾਨੀ ਮਾਹੀ ਦੇ ਪਤੀ ਆਖਰੀ ਵਾਰ 'ਵਾਉਸ ਇੰਡੀਆ ਕਿਡਸ' ਦੇ ਹੋਸਟ ਦੇ ਰੂਪ 'ਚ ਨਜ਼ਰ ਆਏ ਸਨ, ਉੱਥੇ ਹੀ ਮਾਹੀ ਪਿਛਲੇ ਦੋ ਸਾਲ ਤੋਂ ਬਰੇਕ 'ਤੇ ਹੈ।

 
 
 
 
 
 
 
 
 
 
 
 
 
 

There once was a girl n that girl met a boy they found living as two was a life full of joy these two happy lovebirds this couple this pair were snug in their nest but they thought it quite bare they cuddled up closer made room in their tree and their joy overflowed when two became three WHEN TWO BECAME THREE @ijaybhanushali #baby #comingsoon #cantwait #mine

A post shared by Mahhi Jay❤️bhanushali (@mahhivij) on May 24, 2019 at 1:19am PDT


ਦੱਸ ਦੇਈਏ ਕਿ ਕੁਝ ਮਹੀਨੇ ਪਹਿਲੇ ਹੀ ਮਾਹੀ ਨੇ ਇਕ ਇੰਟਰਵਿਊ ਦੌਰਾਨ ਕਿਹਾ,''ਲੋਕ ਉਨ੍ਹਾਂ ਦੀਆਂ ਪ੍ਰੈੱਗਨੈਂਸੀ ਦੀਆਂ ਖਬਰਾਂ ਉਡਾਨਾ ਬੰਦ ਕਰਨ। ਉਨ੍ਹਾਂ ਨੇ ਕਿਹਾ ਕਿ ਮੈਂ ਬੇਬੀ ਜ਼ਰੂਰ ਕਰਨਾ ਚਾਹੁੰਦੀ ਹਾਂ ਪਰ ਅਜੇ ਨਹੀਂ। ਉਨ੍ਹਾਂ ਨੇ ਅੱਗੇ ਕਿਹਾ ਸਭ ਦਾ ਸਮਾਂ ਹੁੰਦਾ ਹੈ ਅਤੇ ਜਦੋਂ ਇਸ ਦਾ ਸਮਾਂ ਹੋਵੇਗਾ ਤਾਂ ਮੈਂ ਖੁੱਲ੍ਹ ਕੇ ਇਸ ਬਾਰੇ ਗੱਲ ਕਰਾਂਗੀ। ਲੋਕਾਂ ਨੂੰ ਅਫਵਾਹਾਂ ਨਹੀਂ ਉਡਾਉਣੀਆਂ ਚਾਹੀਦੀਆਂ। ਮੈਂ ਵਧੀਆ ਸ਼ੋਅ ਦੀ ਤਲਾਸ਼ 'ਚ ਹਾਂ।''

 


Edited By

Manju

Manju is news editor at Jagbani

Read More