ਮਾਹੀ ਦੇ ਘਰ ਜਲਦ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ

Wednesday, June 12, 2019 9:13 AM

ਮੁੰਬਈ (ਬਿਊਰੋ) — ਟੀ. ਵੀ. ਸਟਾਰ ਮਾਹੀ ਵਿਜ ਦੇ ਘਰ ਬਹੁਤ ਜਲਦ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਹਾਲ ਹੀ 'ਚ 'ਕਹੀਂ ਤੋ ਹੋਗਾ' ਫੇਮ ਅਦਾਕਾਰਾ ਆਮਨਾ ਸ਼ਰੀਫ ਦੇ ਘਰ ਈਦ ਦੀ ਪਾਰਟੀ 'ਚ ਸ਼ਾਮਲ ਹੋਈ। ਇਸ ਦੌਰਾਨ ਉਸ ਨੇ ਰਵਾਇਤੀ ਅੰਦਾਜ਼ 'ਚ ਬੇਬੀ ਬੰਪ ਫਲਾਂਟ ਕੀਤਾ। ਇਸ ਪਾਰਟੀ 'ਚ ਮਾਹੀ ਨੇ ਆਪਣੇ ਦੋਸਤਾਂ ਤੇ ਪਤੀ ਜੈ ਭਾਨੁਸ਼ਾਲੀ ਨਾਲ ਖੂਬ ਮਸਤੀ ਕੀਤੀ। ਪੀਲੇ ਰੰਗ ਦੇ ਸ਼ਰਾਰੇ 'ਚ ਮਾਹੀ ਕਾਫੀ ਖੂਬਸੂਰਤ ਲੱਗ ਰਹੀ ਸੀ।

PunjabKesari

ਮਾਹੀ ਦਾ ਪਤਾ ਜੈ ਆਪਣੇ ਪਹਿਲੇ ਬੱਚੇ ਦੇ ਆਉਣ ਦੀਆਂ ਖੂਬ ਤਿਆਰੀਆਂ ਕਰ ਰਿਹਾ ਹੈ। ਮਾਹੀ ਤੇ ਜੈ ਨੇ 2011 'ਚ ਵਿਆਹ ਕਰਵਾਇਆ ਸੀ। ਦੋਵਾਂ ਨੇ ਵਿਆਹ ਦੇ 8 ਸਾਲਾਂ ਬਾਅਦ ਪਰਿਵਾਰ ਵਧਾਉਣ ਦਾ ਫੈਸਲਾ ਕੀਤਾ ਹੈ।

PunjabKesari

ਹਾਲਾਂਕਿ ਇਸ ਤੋਂ ਪਹਿਲਾਂ ਮਾਹੀ ਕੇ ਜੈ ਨੇ ਦੋ ਬੱਚੇ, ਇਕ ਲੜਕੀ ਤੇ ਇਕ ਲੜਕੀ ਗੋਦ ਲਈ ਹੋਈ ਹੈ। ਇਸ ਦੋਵੇਂ ਬੱਚੇ ਮਾਹੀ ਦੇ ਕੇਅਰਟੇਕਰ ਦੇ ਹਨ। ਬੱਚੇ ਆਪਣੇ ਮਾਪਿਆਂ ਨਾਲ ਹੀ ਰਹਿੰਦੇ ਹਨ ਪਰ ਉਨ੍ਹਾਂ ਦਾ ਸਾਰਾ ਖਰਚਾ ਇਨ੍ਹਾਂ ਦੋਵਾਂ ਵੱਲੋਂ ਕੀਤਾ ਜਾਂਦਾ ਹੈ।


Edited By

Sunita

Sunita is news editor at Jagbani

Read More