B'Day: ਮਹਿਮਾ ਚੌਧਰੀ ਦੇ ਜਨਮਦਿਨ ’ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਖਾਸ ਗੱਲਾਂ

9/13/2019 12:46:54 PM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਰੀ ਮਹਿਮਾ ਚੌਧਰੀ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੀ ਹੈ। ਮਹਿਮਾ ਦਾ ਜਨਮਦਿਨ 13 ਸਤੰਬਰ 1973 ਨੂੰ ਦਾਰਜਲਿੰਗ, ਪੱਛਮੀ ਬੰਗਾਲ 'ਚ ਹੋਇਆ। ਮਹਿਮਾ ਨੇ 1997 'ਚ ਰਿਲੀਜ਼ ਹੋਈ ਡਾਇਰੈਕਟਰ ਸੁਭਾਸ਼ ਘਈ ਦੀ ਫਿਲਮ 'ਪਰਦੇਸ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ। ਇਸ ਫਿਲਮ 'ਚ ਉਸ ਤੋਂ ਇਲਾਵਾ ਸ਼ਾਹਰੁਖ ਖਾਨ, ਅਮਰੀਸ਼ ਪੁਰੀ, ਅਪੂਰਵ ਅਗਨੀਹੋਤਰੀ ਅਤੇ ਆਲੋਕਨਾਥ ਮੁੱਖ ਕਿਰਦਾਰਾਂ ’ਚ ਸਨ। ਇਸ ਫਿਲਮ ਲਈ ਮਹਿਮਾ ਨੂੰ 'ਫਿਲਮਫੇਅਰ' ਐਵਾਰਡ ਮਿਲਿਆ। ਦੱਸਣਯੋਗ ਹੈ ਕਿ ਮਹਿਮਾ ਚੌਧਰੀ ਦਾ ਅਸਲੀ ਨਾਂ ਰੀਤੂ ਚੌਧਰੀ ਹੈ ਅਤੇ ਉਸ ਨੂੰ 'ਮਹਿਮਾ' ਨਾਂ ਸੁਭਾਸ਼ ਘਈ ਨੇ ਦਿੱਤਾ ਸੀ।
PunjabKesari

ਲੰਬੇ ਸਮੇਂ ਤੋਂ ਬਾਲੀਵੁੱਡ ਤੋਂ ਦੂਰ

ਮਹਿਮਾ ਚੌਧਰੀ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚੋ ਇਕ ਹੈ ਜੋ ਲੰਬੇ ਸਮੇਂ ਤੋਂ ਬਾਲੀਵੁੱਡ ਤੋਂ ਦੂਰ ਹਨ। 2006 'ਚ ਮਹਿਮਾ ਨੇ ਆਰਕੀਟੈਕਟ ਬਾਬੀ ਮੁਖਰਜੀ ਨਾਲ ਵਿਆਹ ਕਰਵਾਇਆ। ਹਾਲਾਂਕਿ ਹੁਣ ਉਹ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਹੈ। ਬਾਬੀ ਨਾਲ ਵਿਆਹ ਤੋਂ ਕੁਝ ਦਿਨ ਬਾਅਦ ਉਸ ਨੇ ਆਪਣੇ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੀਡੀਆ 'ਚ ਇਹ ਚਰਚਾ ਸੀ ਕਿ ਮਹਿਮਾ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਜਲਦ ਵਿਆਹ ਕਰਵਾਉਣਾ ਪਿਆ। ਜਦੋਂ ਕਿ ਖੁਦ ਮਹਿਮਾ ਨੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ। ਦੱਸਣਯੋਗ ਹੈ ਕਿ ਮਹਿਮਾ ਅਤੇ ਬਾਬੀ (ਮਹਿਮਾ ਦਾ ਪਤੀ) ਦੀ 8 ਸਾਲ ਦੀ ਬੇਟੀ ਹੈ।

PunjabKesari

ਫਿਲਮਾਂ 'ਚ ਆਉਣ ਤੋਂ ਪਹਿਲਾਂ ਕਰਦੀ ਸੀ ਟੀ.ਵੀ. 'ਤੇ ਇਸ਼ਤਿਹਾਰ

ਮਹਿਮਾ 90 ਦੇ ਦਹਾਕੇ ਦੀ ਸ਼ੁਰੂਆਤ 'ਚ ਟੀ.ਵੀ. 'ਤੇ ਇਸ਼ਤਿਹਾਰ ਦਾ ਕੰਮ ਕਰਦੀ ਸੀ। ਇਨ੍ਹਾਂ 'ਚੋਂ ਇਕ ਆਮਿਰ ਖਾਨ ਅਤੇ ਐਸ਼ਵਰਿਆ ਰਾਏ ਨਾਲ ਉਸ ਦਾ 'ਪੈਪਸੀ' ਦਾ ਇਸ਼ਤਿਹਾਰ ਕਾਫੀ ਮਸ਼ਹੂਰ ਹੈ। ਇਸ ਤੋਂ ਇਲਾਵਾ ਉਹ ਟੀ.ਵੀ. ਚੈਨਲ 'ਤੇ ਬਤੌਰ ਵੀਜੇ ਵੀ ਕੰਮ ਕਰ ਚੁੱਕੀ ਹੈ। ਉਥੇ ਹੀ ਸੁਭਾਸ਼ ਘਈ ਨਾਲ ਉਸ ਦੀ ਮੁਲਾਕਾਤ ਹੋਈ ਅਤੇ ਮਹਿਮਾ ਨੂੰ ਬਾਲੀਵੁੱਡ 'ਚ ਕੰਮ ਕਰਨ ਦਾ ਮੌਕਾ ਮਿਲਿਆ।

PunjabKesari

ਕਈ ਫਿਲਮਾਂ 'ਚ ਆ ਚੁੱਕੀ ਹੈ ਨਜ਼ਰ

ਮਹਿਮਾ ਨੇ 'ਦਾਗ:ਦਿ ਫਾਇਰ'(1999), 'ਲੱਜਾ'(2001), 'ਧੜਕਣ'(2000), 'ਬਾਗਬਾਨ'(2003) ਅਤੇ 'ਸੈਂਡਵਿਚ'(2006), ‘ਗੁੰਮਨਾਮ’(2008), ‘ਡਾਰਕ ਚਾਕਲੇਟ’(2016) ਵਰਗੀਆਂ ਫਿਲਮਾਂ 'ਚ ਕੰਮ ਕੀਤਾ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News