ਅਦਾਕਾਰਾ ਦੇ ਬਾਥਰੂਮ ''ਚੋਂ ਮਿਲੇ ਸਨ ਲੱਖਾਂ ਰੁਪਏ, ਬਚਾਉਣ ਲਈ ਕੋਰਟ ''ਚ ਕਿਹਾ-''ਸਰੀਰਕ ਸੰਬੰਧ ਬਣਾ ਕੇ ਕਮਾਏ ਮੈਂ ਇਹ ਪੈਸੇ''

Saturday, November 11, 2017 3:28 PM

ਨਵੀਂ ਦਿੱਲੀ(ਬਿਊਰੋ)— ਬੀਤੇ ਜ਼ਮਾਨੇ ਦੀ ਅਦਾਕਾਰਾ ਮਾਲਾ ਸਿਹਨਾ ਅੱਜ 81 ਸਾਲ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 11 ਨਵੰਬਰ 1936 ਨੂੰ ਕੋਲਕਾਤਾ 'ਚ ਹੋਇਆ ਸੀ। ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕਰਨ ਵਾਲੀ ਮਾਲਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਬੇਹੱਦ ਕੰਜੂਸ ਸੀ। ਉਹ ਹੀ ਨਹੀਂ ਉਨ੍ਹਾਂ ਦੇ ਪਿਤਾ ਅਲਬਰਟ ਸਿਹਨਾ ਵੀ ਉਸੇ ਤਰ੍ਹਾਂ ਕੰਜੂਸ ਸੀ। ਖਬਰਾਂ ਦੀ ਮੰਨੀਏ ਤਾਂ ਇਕ ਵਾਰ ਇਨਕਮ ਟੈਕਸ ਵਾਲਿਆਂ ਨੇ ਛਾਪਾ ਮਾਰਿਆ, ਜਿਸ 'ਚ ਉਨ੍ਹਾਂ ਦੇ ਬਾਥਰੂਮ ਦੀ ਦੀਵਾਰ ਤੋਂ 12 ਲੱਖ ਬਰਾਮਦ ਹੋਏ ਸਨ। ਇਨ੍ਹਾਂ ਪੈਸਿਆਂ ਨੂੰ ਬਚਾਉਣ ਲਈ ਮਾਲਾ ਸਿਹਨਾ ਇਸ ਹੱਦ ਤੱਕ ਚਲੀ ਗਈ ਸੀ ਕਿ ਉਨ੍ਹਾਂ ਨੇ ਕੋਰਟ 'ਚ ਇਹ ਲਿਖ ਕੇ ਦਿੱਤਾ ਸੀ ਕਿ ਉਨ੍ਹਾਂ ਨੇ ਇਹ ਪੈਸੇ ਸੰਬੰਧ ਬਣਾ ਕੇ ਕਮਾਏ ਹਨ।

 PunjabKesari
81 ਸਾਲ ਦੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਚਹਿਰੇ 'ਤੇ ਅੱਜ ਵੀ ਚਮਕ ਬਰਕਰਾਰ ਹੈ। ਉਹ ਆਲ ਇੰਡੀਆ ਰੇਡੀਓ ਆਕਾਸ਼ਵਾਣੀ ਦੀ ਗਾਈਕਾ ਰਹਿ ਚੁੱਕੀ ਹੈ। ਜਦੋਂ ਇਹ ਸਿਰਫ 16 ਸਾਲ ਦੀ ਸੀ ਤਾਂ ਉਨੀਂ ਦਿਨੀਂ ਆਕਾਸ਼ਵਾਣੀ ਦੇ ਕੋਲਕੱਤਾ ਕੇਂਦਰ ਦੇ ਸਟੂਡਿਓ 'ਚ ਲੋਕ ਗੀਤ ਗਾਉਂਦੀ ਸੀ। ਉਨ੍ਹਾਂ ਨੇ ਭਾਵੇਂ ਹੀ ਫਿਲਮਾਂ 'ਚ ਗੀਤ ਨਾ ਗਾਏ ਹੋਣ ਪਰ 1947 ਤੋਂ 1975 ਤੱਕ ਉਨ੍ਹਾਂ ਨੇ ਕਈ ਭਾਸ਼ਾਵਾਂ 'ਚ ਸਟੇਜ਼ 'ਤੇ ਗੀਤੇ ਗਾਏ ਸਨ।

PunjabKesari

ਬਚਪਨ 'ਚ ਉਨ੍ਹਾਂ ਦਾ ਨਾਮ ਆਲਡਾ ਸੀ ਪਰ ਉਨ੍ਹਾਂ ਦੀਆਂ ਸਹੇਲੀਆਂ ਅਤੇ ਦੋਸਤ ਉਨ੍ਹਾਂ ਨੂੰ ਡਾਲਡਾ ਕਹਿ ਕੇ ਚਿੜਾਉਦੇ ਸਨ। ਬੇਟੀ ਨੂੰ ਪਰੇਸ਼ਾਨ ਦੇਖ ਕੇ ਮਾਤਾ-ਪਿਤਾ ਨੇ ਉਨ੍ਹਾਂ ਦਾ ਨਾਮ ਬਦਲ ਕੇ ਮਾਲਾ ਰੱਖ ਦਿੱਤਾ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਗੀਤ ਅਤੇ ਨ੍ਰਿਤ 'ਚ ਬੜੀ ਦਿਲਚਸਪੀ ਸੀ। ਉਨ੍ਹਾਂ ਨੇ ਹਿੰਦੀ ਤੋਂ ਇਲਾਵਾ ਬੰਗਲਾ ਅਤੇ ਨੇਪਾਲੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਹ ਆਪਣੀ ਪ੍ਰਤਿਭਾ ਅਤੇ ਸੁੰਦਰਤਾ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ 1950 ਤੋਂ ਲੈ ਕੇ 1960 ਦੇ ਦਹਾਕੇ ਤੱਕ 100 ਤੋਂ ਜ਼ਿਆਦਾ ਫਿਲਮਾਂ 'ਚ ਆਪਣੀ ਐਕਟਿੰਗ ਦੇ ਜਲਵੇ ਬਿਖੇਰੇ।

PunjabKesari
ਜ਼ਿਕਰਯੋਗ ਹੈ ਕਿ ਮਾਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਬੰਗਲਾ ਫਿਲਮ 'ਜੈ ਵੈਸ਼ਨੋ ਦੇਵੀ' 'ਚ ਇਕ ਬਾਲ ਕਲਾਕਾਰ ਦੇ ਰੂਪ 'ਚ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ 'ਚ ਆਪਣੀ ਐਕਟਿੰਗ ਨਾਲ ਦਰਸ਼ਕਾਂ ਨੂੰ ਮੋਹਿਤ ਕਰ ਲਿਆ ਅਤੇ ਨਵਾਂ ਰਿਕਾਰਡ ਸਥਾਪਿਤ ਕੀਤਾ ਸੀ। ਉਨ੍ਹਾਂ ਦਾ ਵਿਆਹ ਮੁੰਬਈ 'ਚ 1968 'ਚ ਚਿਦੰਬਰ ਪ੍ਰਸਾਦ ਲੋਹਨੀ ਨਾਲ ਹੋਇਆ ਸੀ।

PunjabKesari

ਇਸ ਤੋਂ ਬਾਅਦ ਦੋਵਾਂ ਨੇ ਨੇਪਾਲੀ ਫਿਲਮ 'ਮਾਇਤੀ ਘਰ' 'ਚ ਕੰਮ ਕੀਤਾ ਸੀ। ਉਨ੍ਹਾਂ ਦੀ ਇਕ ਬੇਟੀ ਵੀ ਹੈ, ਜਿਸ ਦਾ ਨਾਂ ਪ੍ਰਤੀਭਾ ਸਿਨਹਾ ਹੈ। ਪ੍ਰਤੀਭਾ ਨੂੰ ਵੀ ਕਈ ਫਿਲਮਾਂ ਮਿਲੀਆਂ ਪਰ ਉਹ ਮਾਂ ਜਿੰਨੀ ਸਫਲ ਨਹੀਂ ਹੋ ਸਕੀ। 'ਦਿਲ ਤੇਰਾ ਦੀਵਾਨਾ', 'ਸੁਹਾਗਨ', 'ਜਹਾ ਆਰਾ', ਪੂਜਾ ਕੇ ਫੂਲ', ਅਪਣੇ ਹੋਏ ਪਰਾਏ', 'ਬਹੁ ਬੇਟੀ', ਅਤੇ 'ਨਈ ਰੋਸ਼ਨੀ' ਵਰਗੀਆਂ ਫਿਲਮਾਂ 'ਚ ਵੀ ਉਨ੍ਹਾਂ ਨੇ ਆਪਣੀ ਐਕਟਿੰਗ ਦੀ ਛਾਪ ਛੱਡੀ ਸੀ।