ਅਰਜੁਨ ਦੇ ਪਿਆਰ ''ਚ ਮਲਾਇਕਾ ਨੇ ਡਰਾਈਵਰ ਨੂੰ ਕੱਢਿਆ ਨੌਕਰੀ ਤੋਂ, ਵਜ੍ਹਾ ਹੈ ਖਾਸ

1/23/2019 9:37:12 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਆਪਣੇ ਡਰਾਈਵਰ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਡਰਾਈਵਰ ਉਸ ਦੀਆਂ ਪਰਸਨਲ ਗੱਲਾਂ ਨੂੰ ਲੀਕ ਕਰਦਾ ਹੈ। ਮਲਾਇਕਾ ਨੂੰ ਸ਼ੱਕ ਸੀ ਕਿ ਡਰਾਈਵਰ ਦੇ ਜਰੀਏ ਉਸ ਦੀਆਂ ਨਿੱਜੀ ਗੱਲਾਂ ਅਰਬਾਜ਼ ਖਾਨ ਤੱਕ ਪਹੁੰਚਦੀਆਂ ਹਨ। ਦਰਅਸਲ ਅਰਬਾਜ਼ ਖਾਨ ਦੇ ਡਰਾਈਵਰ ਬੱਬਲੂ ਦਾ ਮੁਕੇਸ਼ ਭਰਾ ਹੈ। ਇਸ ਲਈ ਮਲਾਇਕਾ ਨੂੰ ਲੱਗ ਰਿਹਾ ਸੀ ਕਿ ਮੁਕੇਸ਼ ਬੱਬਲੂ ਉਸ ਦੀਆਂ ਸਾਰੀਆਂ ਗੱਲਾਂ ਦੱਸਦਾ ਹੈ। ਇਸ ਤਰ੍ਹਾਂ ਉਸ ਦੀਆਂ ਗੱਲਾਂ ਅਰਬਾਜ਼ ਤੱਕ ਪਹੁੰਚਦੀਆਂ ਹਨ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਮਲਾਇਕਾ ਨੇ ਡਰਾਈਵਰ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਮਲਾਇਕਾ ਇੰਨ੍ਹੀਂ ਦਿਨੀਂ ਆਪਣੀ ਨਿਜੀ ਜ਼ਿੰਦਗੀ ਤੇ ਜ਼ਿਆਦਾ ਧਿਆਨ ਦੇ ਰਹੀ ਹੈ ਕਿਉਂਕਿ ਉਸ ਦਾ ਨਾਂ ਅਰਜੁਨ ਕਪੂਰ ਨਾਲ ਜੁੜ ਰਿਹਾ ਹੈ। ਫਿਲਹਾਲ ਦੋਹਾਂ ਦੇ ਰਿਸ਼ਤੇ 'ਤੇ ਕੋਈ ਆਧਿਕਾਰਤ ਮੋਹਰ ਨਹੀਂ ਲੱਗੀ ਪਰ ਆਏ ਦਿਨ ਉਨ੍ਹਾਂ ਦੀਆਂ ਤਸਵੀਰਾਂ ਅਰਜੁਨ ਨਾਲ ਲੀਕ ਹੁੰਦੀਆਂ ਰਹਿੰਦੀਆਂ ਹਨ।

ਖਬਰਾਂ ਮੁਤਾਬਕ ਅਰਜੁਨ ਤੇ ਮਲਾਇਕਾ ਇਸੇ ਸਾਲ ਵਿਆਹ ਦੇ ਬੰਦਨ 'ਚ ਬੱਝ ਸਕਦੇ ਹਨ। ਦੂਜੇ ਪਾਸੇ ਅਰਬਾਜ਼ ਖਾਨ ਵੀ ਆਪਣੀ ਗਰਲਫ੍ਰੈਂਡ ਨਾਲ ਪਾਰਟੀਆਂ 'ਚ ਦਿਖਾਈ ਦਿੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News