Pics : ਇਵੈਂਟ ਦੌਰਾਨ ਮਲਾਇਕਾ ਸਮੇਤ ਅਨੁਸ਼ਾ ਨੇ ਬਿਖੇਰਿਆ ਹੌਟਨੈੱਸ ਦਾ ਜਲਵਾ

Thursday, October 12, 2017 2:59 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਮਲਾਇਕਾ ਦੀਆਂ ਇਹ ਤਸਵੀਰਾਂ 'India's next top model 2' ਦੇ ਅਗਲੇ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੀਆਂ ਹਨ।

PunjabKesari

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ 44 ਸਾਲ ਦੀ ਮਲਾਇਕਾ ਅਰੋੜਾ ਜੀਨਸ ਅਤੇ ਟੌਪ ਪਹਿਣੇ ਬੇਹੱਦ ਬੋਲਡ ਦਿਖਾਈ ਦੇ ਰਹੀ ਹੈ। ਮਲਾਇਕਾ ਅਰੋੜਾ ਬਾਲੀਵੁੱਡ 'ਚ ਆਈਟਮ ਨੰਬਰ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦੇ ਕਈ ਆਈਟਮ ਗੀਤ ਸੁਪਰਹਿੱਟ ਹੋਏ ਹਨ।

PunjabKesari

ਮਲਾਇਕਾ ਨੇ ਸਾਲ 1998 'ਚ ਅਭਿਨੇਤਾ ਅਰਬਾਜ਼ ਖਾਨ ਨਾਲ ਵਿਆਹ ਕੀਤਾ ਸੀ ਪਰ ਪਿਛਲੇ ਸਾਲ ਦੋਵੇਂ ਇਕ ਦੂਜੇ ਤਲਾਕ ਲੈ ਕੇ ਵੱਖ ਹੋ ਗਏ।

PunjabKesari

44 ਸਾਲ ਦੀ ਮਲਾਇਕਾ ਨੂੰ ਦੇਖਣ ਤੋਂ ਬਾਅਦ ਉਸਦੀ ਉਮਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਇਵੈਂਟ ਦੌਰਾਨ ਕਈ ਸੈਲੀਬ੍ਰਿਟੀ ਨਜ਼ਰ ਆਏ ਹਨ। ਐਮ. ਟੀ. ਵੀ. ਵੀ ਜੇ ਦੇ ਨਾਂ ਨਾਲ ਮਸ਼ਹੂਰ ਅਨੁਸ਼ਾ ਦਾਂਡੇਕਰ, ਮਿਲਿੰਦ ਸੋਮਨ, ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਇਸ ਇਵੈਂਟ ਦੌਰਾਨ ਦਿਖਾਈ ਦਿੱਤੇ।

PunjabKesari

ਅਨੁਸ਼ਾ ਦਾਂਡੇਕਰ, ਫੋਟੋਗ੍ਰਾਫਰ ਡੱਬੂ ਰਤਨਾਨੀ

PunjabKesari