PICS : ਜਾਣੋ ਅਜਿਹੇ ਬਿਊਟੀ ਸੀਕ੍ਰੇਟਸ, ਜੋ ਮਲਾਇਕਾ ਨੂੰ 45 ਦੀ ਉਮਰ 'ਚ ਵੀ ਰੱਖਦੇ ਹਨ ਜਵਾਨ ਤੇ ਹੌਟ

Thursday, August 23, 2018 11:35 AM

ਮੁੰਬਈ (ਬਿਊਰੋ)— 'ਚਲ ਛਈਆਂ-ਛਈਆਂ', 'ਅਨਾਰਕਲੀ ਡਿਸਕੋ ਚਲੀ', 'ਮੁੰਨੀ ਬਦਨਾਮ ਹੁਈ' ਵਰਗੇ ਕਿੰਨੇ ਹੀ ਸੁਪਰਹਿੱਟ ਆਈਟਮ ਨੰਬਰ ਰਾਹੀਂ ਆਪਣੀ ਹੌਟ ਲੁੱਕ ਅਤੇ ਕਾਤਿਲ ਅਦਾਵਾਂ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਮਲਾਇਕਾ ਅਰੋੜਾ ਦਾ ਅੱਜ 45ਵਾਂ ਜਨਮਦਿਨ ਹੈ।

PunjabKesari

ਇੰਨੀ ਉਮਰ ਹੋਣ ਦੇ ਬਾਵਜੂਦ ਵੀ ਮਲਾਇਕਾ ਦੇ ਚਿਹਰੇ ਜਾਂ ਬਾਡੀ ਤੋਂ ਉਨ੍ਹਾਂ ਦੀ ਵਧਦੀ ਉਮਰ ਨਹੀਂ ਝਲਕਦੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਲਾਇਕਾ ਇੰਡਸਟਰੀ 'ਚ ਖੁਦ ਤੋਂ 10 ਸਾਲ ਛੋਟੀਆਂ ਅਭਿਨੇਤਰੀਆਂ ਨੂੰ ਵੀ ਟੱਕਰ ਦਿੰਦੀ ਹੈ।

PunjabKesari

ਮਲਾਇਕਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਪ੍ਰਫੈਕਟ ਫਿੱਗਰ, ਗਲੋਇੰਗ ਸਕਿਨ ਅਤੇ ਫੈਸ਼ਨ ਸਟਾਈਲ ਦੇ ਦੀਵਾਨੇ ਹਨ।

PunjabKesari

ਆਓ ਜਾਣੀਏ ਮਲਾਇਕਾ ਦੇ ਬਿਊਟੀ ਸੀਕ੍ਰੇਟਸ
ਸਵੇਰੇ ਉੱਠ ਕੇ ਮਲਾਇਕਾ ਹਲਕੇ ਗਰਮ ਪਾਣੀ 'ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਂਦੀ ਹੈ। ਇਸ ਤਰ੍ਹਾਂ ਉਹ ਫਿੱਗਰ ਨੂੰ ਫਿੱਟ ਰੱਖਣ ਦੇ ਨਾਲ-ਨਾਲ ਆਪਣੀ ਚਮੜੀ ਵੀ ਚਮਕਦਾਰ ਬਣਾਈ ਰੱਖਦੀ ਹੈ। ਇਸ ਤੋਂ ਬਾਅਦ ਹੀ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ।

PunjabKesari

ਮਲਾਇਕਾ ਦੀ ਰੂਟੀਨ 'ਚ ਯੋਗ ਜ਼ਰੂਰ ਸ਼ਾਮਲ ਹੁੰਦਾ ਹੈ। ਉਹ ਫ੍ਰਾਈਡ ਫੂਡ ਨੂੰ ਇਗਨੋਰ ਕਰਦੀ ਹੈ ਪਰ ਜੇਕਰ ਖਾਣਾ ਵੀ ਪੈ ਜਾਵੇ ਤਾਂ ਕੋਸ਼ਿਸ਼ ਕਰਦੀ ਹੈ ਕਿ ਉਹ ਆਲਿਵ ਆਇਲ 'ਚ ਹੀ ਬਣਿਆ ਹੋਵੇ।

PunjabKesari

ਮੇਕਅੱਪ ਕਰਨ ਤੋਂ ਪਹਿਲਾਂ ਉਹ ਮੋਇਸਚਰਾਈਜ਼ਰ ਲਗਾਉਣਾ ਨਹੀਂ ਭੁੱਲਦੀ ਅਤੇ ਪੂਰੀ ਕੋਸ਼ਿਸ਼ ਕਰਦੀ ਹੈ ਕਿ ਉਹ ਮੇਕਅੱਪ ਤੋਂ ਦੂਰ ਰਹਿ ਸਕੇ। ਇਹ ਮਲਾਇਕਾ ਦੀ ਗਲੋਇੰਗ ਸਕਿਨ ਦਾ ਰਾਜ਼ ਹੈ।

PunjabKesari

ਰੋਜ਼ਾਨਾ ਤਾਂ ਨਹੀਂ ਪਰ ਮਲਾਇਕਾ ਹਫਤੇ 'ਚ 3 ਵਾਰ ਜਿਮ ਜ਼ਰੂਰ ਜਾਂਦੀ ਹੈ। ਇਸ ਨਾਲ ਉਨ੍ਹਾਂ ਦੀ ਫਿਟਨੈੱਸ ਬਰਕਰਾਰ ਰਹਿੰਦੀ ਹੈ। 

PunjabKesari

ਮਲਾਇਕਾ ਦੀ ਸਕਿਨ ਆਇਲੀ ਹੈ ਇਸ ਲਈ ਉਹ ਹਮੇਸ਼ਾ ਆਇਲ-ਫ੍ਰੀ ਕਾਸਮੈਟਿਕ ਉਤਪਾਦਾਂ ਦਾ ਪ੍ਰਯੋਗ ਕਰਦੀ ਹੈ।

PunjabKesari

ਚਿਹਰੇ 'ਤੇ ਵਧ ਆਇਲ ਜਮਾ ਨਾ ਹੋਵੇ ਇਸ ਲਈ ਉਹ ਦਿਨ 'ਚ ਕਈ ਵਾਰ ਚਿਹਰਾ ਧੋਂਦੀ ਹੈ। ਇਸ ਲਈ ਉਹ 'ਮਾਰਗੋ' ਸਾਬਣ ਦਾ ਇਸਤੇਮਾਲ ਕਰਦੀ ਹੈ।

PunjabKesari

ਸਮੋਕਿੰਗ ਅਤੇ ਸ਼ਰਾਬ ਦੋਹਾਂ ਤੋਂ ਦੂਰ ਰਹਿਣਾ ਮਲਾਇਕਾ ਦੀ ਇਕ ਚੰਗੀ ਆਦਤ ਹੈ, ਜਿਸ ਦਾ ਪਾਜ਼ੀਟਿਵ ਰਿਜ਼ਲਟ ਹਮੇਸ਼ਾ ਉਨ੍ਹਾਂ ਦੀ ਬਾਡੀ ਅਤੇ ਚਮੜੀ 'ਤੇ ਦੇਖਣ ਨੂੰ ਮਿਲਦਾ ਹੈ।

PunjabKesari PunjabKesari


Edited By

Chanda Verma

Chanda Verma is news editor at Jagbani

Read More