ਮਲਾਇਕਾ ਨੇ ਫਿਰ ਕੀਤਾ ਖਤਰਨਾਕ ਵਰਕਆਊਟ, ਵੀਡੀਓ ਵਾਇਰਲ

Thursday, May 16, 2019 9:27 AM

ਮੁੰਬਈ(ਬਿਊਰੋ)— ਮਲਾਇਕ ਅਰੋੜਾ ਅੱਜਕਲ ਆਪਣੀ ਨਿੱਜ਼ੀ ਜ਼ਿੰਦਗੀ ਤੋਂ ਇਲਾਵਾ ਫਿਟਨੈੱਸ ਕਰਕੇ ਵੀ ਕਾਫੀ ਸੁਰਖੀਆਂ 'ਚ ਹੈ। ਉਂਝ ਮਲਾਇਕਾ ਆਪਣੇ ਫਿਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਹੈ। ਉਸ ਨੂੰ ਜਿੰਮ ਤੇ ਯੋਗ ਕਲਾਸਾਂ ਬਾਹਰ ਅਕਸਰ ਦੇਖਿਆਂ ਜਾਂਦਾ ਹੈ। ਕੁਝ ਘੰਟੇ ਪਹਿਲਾਂ ਹੀ ਮਲਾਇਕਾ ਨੇ ਇਕ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।

 
 
 
 
 
 
 
 
 
 
 
 
 
 

#midweekmotivation .... look Wat u made me do ....... @samsmith @namratapurohit 😜😜😜 @reebokindia

A post shared by Malaika Arora (@malaikaaroraofficial) on May 15, 2019 at 12:01am PDT


ਇਸ ਵੀਡੀਓ 'ਚ ਮਲਾਇਕਾ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਨੂੰ ਹੁਣ ਤਕ 5 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਗੱਲ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਲਾਇਕਾ ਨੂੰ ਸੋਸ਼ਲ ਮੀਡੀਆ 'ਤੇ ਕਿੰਨਾ ਪਸੰਦ ਕੀਤਾ ਜਾਂਦਾ ਹੈ।
PunjabKesari
ਉਂਝ ਵੀਡੀਓ 'ਚ ਮਲਾਇਕਾ ਜੋ ਵਰਕਆਊਟ ਕਰ ਰਹੀ ਹੈ, ਉਹ ਆਸਾਨ ਨਹੀਂ ਹੈ। ਮਲਾਇਕਾ ਤੇ ਅਰਬਾਜ਼ ਖਾਨ ਦੇ ਤਲਾਕ ਤੋਂ ਬਾਅਦ ਉਸ ਦਾ ਨਾਂ ਅਰਜੁਨ ਕਪੂਰ ਨਾਲ ਜੋੜਿਆ ਜਾ ਰਿਹਾ ਹੈ। ਕਈ ਵਾਰ ਦੋਵਾਂ ਨੂੰ ਇਕੱਠੇ ਸਪੋਟ ਵੀ ਕੀਤਾ ਜਾ ਚੁੱਕਿਆ ਹੈ ਪਰ ਦੋਵਾਂ 'ਚੋਂ ਕਿਸੇ ਨੇ ਵੀ ਅਜੇ ਤਕ ਆਪਣੇ ਰਿਸ਼ਤੇ 'ਤੇ ਪੱਕੀ ਮੋਹਰ ਨਹੀਂ ਲਗਾਈ ਹੈ।
PunjabKesari
ਦੋਵਾਂ ਦੀ ਤਸਵੀਰਾਂ ਵੀ ਆਮ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਨਜ਼ਰ ਆਉਂਦੀਆਂ ਹਨ।


Edited By

Manju

Manju is news editor at Jagbani

Read More