ਮੱਲਿਕਾ ਦੁਆ ਨੇ ਏਲੀਅਨ ਨਾਲ ਕੀਤਾ ਅਜਿਹਾ ਡਾਂਸ, ਹੱਸ-ਹੱਸ ਕੇ ਹੋ ਜਾਵੇਗਾ ਬੁਰਾ ਹਾਲ

4/21/2018 4:45:14 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦੀ ਫਿਲਮ 'ਹਿੰਦੀ ਮੀਡੀਆ' 'ਚ ਨਜ਼ਰ ਆ ਚੁੱਕੀ ਕਾਮੇਡੀਅਨ ਮੱਲਿਕਾ ਦੁਆ ਨੇ ਆਪਣੇ ਇੰਸਟਾਗਰਾਮ 'ਤੇ ਇਕ ਜ਼ਬਰਦਸਤ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਉਹ 'ਡੈਮੇ ਟੂ ਕੋਸਿਤਾ' ਗੀਤ 'ਤੇ ਏਲੀਅਨ ਨਾਲ ਮਜ਼ੇਦਾਰ ਮੁਕਾਬਲਾ ਕਰ ਰਹੀ ਹੈ। ਇਸ ਵੀਡੀਓ 'ਚ ਉਹ ਬੇਹੱਦ ਮਸਤੀ ਦੇ ਮੂਡ 'ਚ ਹੈ। ਉਨ੍ਹਾਂ ਦਾ ਡਾਂਸ ਕੁਝ ਵੱਖਰੇ ਹੀ ਕਿਸਮ ਦਾ ਹੈ, ਜਿਸ ਨੂੰ ਦੇਖ ਕੇ ਚਿਹਰੇ 'ਤੇ ਮੁਸਕਾਨ ਆ ਜਾਂਦੀ ਹੈ। ਮੱਲਿਕਾ ਨੇ ਦੁੱਪਟਾ ਲੈ ਰੱਖਿਆ ਹੈ ਅਤੇ ਡਾਂਸ ਕਰ ਰਹੀ ਹੀ। ਕੁਝ ਦਿਨ ਪਹਿਲਾਂ ਟੀ. ਵੀ. ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਨੇ ਵੀ 'ਡੈਮੇ ਟੂ ਕੋਸਿਤਾ' 'ਤੇ ਡਾਂਸ ਕੀਤਾ ਸੀ ਅਤੇ ਇਹ ਕਾਫੀ ਵਾਇਰਲ ਵੀ ਹੋਇਆ ਸੀ। 

 

A post shared by Mallika Dua (@mallikadua) on

ਜ਼ਿਕਰਯੋਗ ਹੈ ਕਿ ਮੱਲਿਕਾ ਦੁਆ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' 'ਚ ਜੱਜ ਬਣ ਚੁੱਕੀ ਹੈ। ਮੱਲਿਕਾ ਦੁਆ ਮਸ਼ਹੂਰ ਪੱਤਰਕਾਰ ਵਿਨੋਦ ਦੁਆ ਦੀ ਬੇਟੀ ਹੈ। ਮੱਲਿਕਾ ਦੁਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਸਮੇਂ-ਸਮੇਂ 'ਤੇ ਬੇਬਾਕ ਟਿੱਪਣੀ ਕਰਦੀ ਰਹਿੰਦੀ ਹੈ। ਕੁਝ ਸਮੇਂ ਪਹਿਲਾਂ ਮੱਲਿਕਾ ਨੇ ਫੇਸਬੁੱਕ 'ਤੇ Me Too ਕੈਪੇਨ ਰਾਹੀਂ ਜਿਨਸੀ ਦੁਰਵਿਵਹਾਰ ਦੀ ਪੂਰੀ ਕਹਾਣੀ ਲਿਖੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News