Cannes 2017: ''ਕਾਨਸ'' ਦੇ ਰੈੱਡ ਕਾਰਪੇਟ ''ਤੇ ਗਾਊਨ ''ਚ ਮੱਲਿਕਾ ਨੇ ਹੌਟਨੈੱਸ ਦੇ ਬਿਖੇਰੇ ਦੇ ਜਲਵੇ

Friday, May 19, 2017 12:19 PM
ਮੁੰਬਈ— ਜਿਵੇਂ ਕਿ ਫਰਾਂਸ ''ਚ 70ਵੇਂ ''ਕਾਨਸ ਫਿਲਮ ਫੈਸਟੀਵਲ-2017'' ਦੀ ਸ਼ੁਰੂਆਤ ਬੀਤੇ ਦਿਨ 17 ਮਈ ਨੂੰ ਹੋ ਚੁੱਕੀ ਹੈ। ਦੱਸਣਾ ਚਾਹੁੰਦੇ ਹਾਂ ਕਿ ਜਿੱਥੇ ਇਸ ਸਮਾਰੋਹ ''ਚ ਅਜਿਹੇ ਮੌਕੇ ''ਤੇ ਹਾਲੀਵੁੱਡ ਸਿਤਾਰੇ ਪਹੁੰਚੇ, ਨਾਲ ਕਈ ਬਾਲੀਵੁੱਡ ਸਿਤਾਰੇ ਵੀ ਕਿਸੇ ਗੱਲੋ ਪਿੱਛੇ ਨਹੀਂ ਰਹੇ। ਖਾਸ ਗੱਲ ਇਹ ਹੈ ਕਿ ਅਦਾਕਾਰਾਂ ਮੱਲਿਕਾ ਸ਼ੇਰਾਵਤ (40) ਵੀ ਰੈੱਡ ਕਾਰਪੇਟ ''ਤੇ ਵਹਾਈਟ ਗਾਊਨ ''ਚ ਨਜ਼ਰ ਆਈ। ਮੱਲਿਕਾ ਇਸ ਵਾਰ ਡਿਜ਼ਾਈਨਰ ''Georges Hobeika'' ਦੇ ਆਇਵਰੀ ਟ੍ਰੇਲਡ ਗਾਊਨ ''ਚ ਦਿਖਾਈ ਦਿੱਤੀ। ਉਸ ਦਾ ਰੈੱਡ ਕਾਰਪੇਟ ''ਤੇ ਉਸ ਦੇ ਬੋਲਡ ਲੁੱਕ ਦੀਆਂ ਕੁਝ ਤਸਵੀਰਾਂ ਮੱਲਿਕਾ ਸ਼ੇਰਾਵਤ ਨੇ ਸੋਸ਼ਲ ਮੀਡੀਆ ''ਤੇ ਵੀ ਸ਼ੇਅਰ ਕੀਤੀਆਂ। ਦੱਸਣਾ ਚਾਹੁੰਦੇ ਹਾਂ ਕਿ ਹਰ ਵਾਰ ਦੀ ਤਰ੍ਹਾਂ ਮੱਲਿਕਾ ਨੇ ਆਪਣੀ ਬੋਲਡ ਆਉਟਫਿੱਟ ਨਾਲ ਸਭ ਦਾ ਧਿਆਨ ਖਿੱਚੀਆ।
ਮੱਲਿਕਾ ਦਾ ਮੇਕਅੱਪ ''Dior'' ਨੇ ਜਦੋਂ ਜਿਊਲਰੀ ਫਰੈਂਚ ਲੈਬਲ ਮੈਸਿਕ ਨੇ ਡਿਜ਼ਾਈਨ ਕੀਤੀ। ਮੱਲਿਕਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''Thank you Georges Hobeika for the lovely gown, you make me feel like a princess. Dior make-up. Messika jewellery''


X