ਮਸ਼ਹੂਰ ਹਰਿਆਣਵੀ ਗਾਇਕਾ ਦਾ ਹੋਇਆ ਕਤਲ, ਖੇਤ 'ਚੋਂ ਮਿਲੀ ਲਾਸ਼

1/18/2018 8:28:27 PM

ਮੁੰਬਈ (ਬਿਊਰੋ)— ਹਰਿਆਣਾ ਦੇ ਰੋਹਤਕ ਜਿਲੇ 'ਚ ਇਕ ਮਹਿਲਾ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਮਹਿਲਾ ਦੀ ਪਛਾਣ ਹਰਿਆਣਵੀ ਗਾਇਕਾ ਮਮਤਾ ਸ਼ਰਮਾ ਦੇ ਰੂਪ 'ਚ ਹੋਈ ਹੈ। ਮਮਤਾ ਪਿੱਛਲੇ ਕਰੀਬ 4 ਦਿਨਾਂ ਤੋਂ ਲਾਪਤਾ ਸੀ। ਇਸ ਮਾਮਲੇ 'ਚ ਉਨ੍ਹਾਂ ਦੇ ਬੇਟੇ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ।
ਮਾਮਲਾ ਰੋਹਤਕ ਜਿਲੇ ਦੇ ਪਿੰਡ ਬਲਿਯਾਨੀ ਦਾ ਹੈ। ਹਰਿਆਣਾ ਦਾ ਮੁੱਖ ਮੰਤਰੀ ਵੀ ਇਸ ਪਿੰਡ ਨਾਲ ਸੰਬੰਧਤ ਹੈ। ਵੀਰਵਾਰ ਨੂੰ ਦੁਪਹਿਰ ਪੁਲਸ ਨੂੰ ਸੂਚਨਾ ਮਿਲੀ ਕਿ ਪਿੰਡ ਦੇ ਇਕ ਖੇਤ 'ਚ ਮਹਿਲਾ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਲਾਸ਼ ਦੀ ਸ਼ਨਾਖਤ ਹਰਿਆਣਾ ਦੀ ਪ੍ਰਸਿੱਧ ਗਾਇਕਾ ਮਮਤਾ ਸ਼ਰਮਾ ਦੇ ਰੂਪ 'ਚ ਹੋਈ ਹੈ।

PunjabKesari

ਜਾਂਚ 'ਚ ਪੁਲਸ ਨੇ ਦੱਸਿਆ ਹੈ ਕਿ ਉਸਦਾ ਕਤਲ ਕਰਕੇ ਲਾਸ਼ ਨੂੰ ਖੇਤ 'ਚ ਸੁੱਟ ਦਿੱਤਾ ਗਿਆ। ਮਮਤਾ ਦਾ ਕਤਲ ਗਲਾ ਚੀਰ ਕੇ ਕੀਤਾ ਗਿਆ। ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਟਮ ਲਈ ਭੇਜ ਦਿੱਤੀ। ਬੀਤੇ 1 ਦਿਨ ਪਹਿਲਾਂ 16 ਜਨਵਰੀ ਨੂੰ ਮਮਤਾ ਦੇ ਬੇਟੇ ਨੇ ਉਸਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਥਾਣੇ 'ਚ ਦਰਜ ਕਰਵਾਈ ਸੀ। ਪੁਲਸ ਉਦੋਂ ਤੋਂ ਹੀ ਉਸਦੀ ਭਾਲ ਕਰ ਰਹੀ ਸੀ। ਮਮਤਾ ਸ਼ਰਮਾ ਕਲਾਨੌਰ ਦੀ ਰਹਿਣ ਵਾਲੀ ਸੀ। ਉਹ 14 ਜਨਵਰੀ ਨੂੰ ਕਲਾਨੌਰ ਤੋਂ ਕਿਸੇ ਪ੍ਰੋਗਰਾਮ ਲਈ ਗਈ ਸੀ। ਫਿਲਹਾਲ ਪੁਲਸ ਮਮਤਾ ਦੀ ਕਤਲ ਦੀ ਜਾਂਚ 'ਚ ਜੁੱਟੀ ਹੋਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News