ਬਾਲੀਵੁੱਡ ਅਦਾਕਾਰਾ ਨੂੰ ਜ਼ਬਰਦਸਤੀ ਹਿੰਦੂ ਬਣਾਉਣਾ ਚਾਹੁੰਦਾ ਸੀ ਪਤੀ, ਕੋਰਟ ''ਚ ਕੀਤੀ ਅਪੀਲ

7/21/2017 10:50:32 AM

ਮੁੰਬਈ— 'ਬਿੱਗ ਬੌਸ' ਦੇ ਸੀਜ਼ਨ 9 ਦੀ ਪ੍ਰਤੀਭਾਗੀ ਰਹਿ ਚੁੱਕੀ ਮੰਦਨਾ ਕਰੀਮੀ ਨੇ ਆਪਣੇ ਪਤੀ ਗੌਰਵ ਗੁਪਤਾ ਤੋਂ ਤਲਾਕ ਲਆ ਕੇਸ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਉਸ ਨੇ ਆਪਣੇ ਪਤੀ ਤੇ ਸੱਸ ਸੋਹਰੇ ਖਿਲਾਫ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ ਹੈ। ਹਾਲ ਹੀ 'ਚ ਮੰਦਾਨਾ ਪਹਿਲੀ ਸੁਣਵਾਈ 'ਚ ਗਈ ਸੀ। ਉਥੇ ਉਸ ਨੇ ਕੋਰਟ ਸਾਹਮਣੇ ਕੇਸ ਨੂੰ ਫਾਸਟ ਟ੍ਰੈਕ ਕਰਨ ਦੀ ਅਪੀਲ ਕੀਤੀ। ਮੰਦਨਾ ਨੇ ਜਨਵਰੀ 2017 ਵਿਚ ਵਿਆਹ ਕਰਾਇਆ ਸੀ। ਜੁਲਾਈ 2016 ਵਿਚ ਉਨ੍ਹਾਂ ਦੀ ਮੰਗਣੀ ਹੋਈ ਸੀ। ਮੰਦਨਾ ਨੇ ਇਲਜ਼ਾਮ ਲਾਇਆ ਹੈ ਕਿ ਗੌਰਵ ਤੇ ਉਸ ਦੇ ਘਰਵਾਲੇ ਉਸ ਨੂੰ ਹਿੰਦੂ ਬਣਨ ਤੇ ਮਜਬੂਰ ਕਰ ਰਹੇ ਸਨ।

PunjabKesari
ਮੰਦਨਾ ਇਰਾਨ ਤੋਂ ਹੈ ਤੇ ਮਾਡਲਿੰਗ ਕਰਨ ਲਈ ਮੁੰਬਈ ਆਈ ਸੀ। ਵਿਆਹ ਤੋਂ ਬਾਅਦ ਉਹ ਮਾਡਲਿੰਗ ਤੇ ਅਦਾਕਾਰੀ ਛੱਡ ਦੇਣਾ ਚਾਹੁੰਦੀ ਸੀ। ਫਿਲਹਾਲ ਕੋਰਟ ਵਿਚ ਮੰਦਨਾ ਨੇ ਕੇਸ ਕੀਤਾ ਹੈ। ਉਨ੍ਹਾਂ ਨੇ ਹਰ ਮਹੀਨੇ 10 ਲੱਖ ਰੁਪਏ ਤੇ 2 ਕਰੋੜ ਰੁਪਏ ਦੀ ਕੰਪਨਸੇਸ਼ਨ ਮੰਗੀ ਹੈ।

PunjabKesari
ਮੰਦਾਨਾ ਨੇ ਦੱਸਿਆ ਕਿ, ''ਮੈ ਮੇਰੇ ਸੋਹਰੇ ਪਰਿਵਾਰ ਨੇ ਕਰੀਬ 7 ਹਫਤੇ ਪਹਿਲੇ ਘਰ ਤੋਂ ਕੱਢ ਦਿੱਤਾ ਸੀ। ਮੈਂ ਉਨ੍ਹਾਂ ਨਾਲ ਰਿਸ਼ਤਾ ਠੀਕ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ ਗੌਰਵ ਨੇ ਮੇਰੇ ਨਾਲ ਗੱਲ ਕਰਨੀ ਬਿਲਕੁਲ ਹੀ ਬੰਦ ਕਰ ਦਿੱਤੀ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News