90 ਦੇ ਦਹਾਕੇ ਦੀ ਇਸ ਅਦਾਕਾਰਾ ਨੇ ਵੀਕੈਂਡ 'ਤੇ ਪੋਸਟ ਕੀਤੀ ਬੇਹੱਦ ਹੌਟ ਤਸਵੀਰ

Saturday, August 12, 2017 6:29 PM
90 ਦੇ ਦਹਾਕੇ ਦੀ ਇਸ ਅਦਾਕਾਰਾ ਨੇ ਵੀਕੈਂਡ 'ਤੇ ਪੋਸਟ ਕੀਤੀ ਬੇਹੱਦ ਹੌਟ ਤਸਵੀਰ

ਮੁੰਬਈ— 90 ਦੇ ਦਹਾਕੇ ਦੀ ਟੀ. ਵੀ. ਸ਼ੋਅ ਸਾਂਤੀ ਨਾਲ ਮਸ਼ਹੂਰ ਹੋਈ ਅਦਾਕਾਰਾ ਮੰਦਿਰਾ ਬੇਦੀ ਅਕਸਰ ਆਪਣੇ ਹੌਟ ਅਤੇ ਬੋਲਡ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਮੰਦਿਰਾ ਨੇ ਇਕ ਤਸਵੀਰ ਪੋਸਟ ਕੀਤੀ ਹੈ ਜਿਸ ਦੇ ਕੈਪਸ਼ਨ 'ਚ ਲਿਖਿਆ ਹੈ 'mandirabedi saturday soul black and white only rafique_sayed im__sal'। ਮੰਦਿਰਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਨ੍ਹਾਂ ਦੇ ਇੰਸਟਾਗ੍ਰਾਮ 'ਤੇ 394,000 ਫਾਲੋਅਰਸ ਹਨ। ਬੀਤੇ ਦਿਨੀਂ ਮੰਦਿਰਾ ਨੇ ਇੰਸਟਾਗ੍ਰਾਮ 'ਤੇ ਬਿਕਨੀ ਪਹਿਣੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ  ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਤੁਹਾਨੂੰ ਇਹ ਦੱਸ ਦੇਈਏ ਕਿ ਬੀਤੀ 15 ਅਪ੍ਰੈਲ ਨੂੰ ਮੰਦਿਰਾ 45 ਸਾਲਾਂ ਦੀ ਹੋ ਚੁੱਕੀ ਹੈ। 45 ਸਾਲ ਦੀ ਉਮਰ 'ਚ ਵੀ ਇਹ ਅਦਾਕਾਰਾ ਆਪਣੀ ਫਿਟਨੈੱਸ 'ਤੇ ਪੂਰਾ ਧਿਆਨ ਦਿੰਦੀ ਹੈ। ਇਨ੍ਹਾਂ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਇਹ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਉਹ ਅੱਜ ਵੀ ਕਾਫੀ ਐਕਟਿਵ ਅਤੇ ਬੇਹੱਦ ਖੂਬਸੂਰਤ ਹੈ। ਇਸ ਤੋਂ ਇਲਾਵਾ ਮੰਦਿਰਾ ਨੇ ਕ੍ਰਿਕੇਟ ਕੂਮੈਂਟਰੀ ਤੋਂ ਲੈ ਕੇ ਫਿਟਨੈੱਸ ਐਕਸਪਰਟ ਦਾ ਰੋਲ ਖੂਬ ਨਿਭਾਇਆ ਹੈ.।