ਫੋਟੋਸ਼ੂਟ ਲਈ ਟਾਪਲੈੱਸ ਹੋ ਚੁੱਕੀ ਹੈ ਮੰਦਿਰਾ ਬੇਦੀ, ਦੇਖੋ ਕੁਝ ਬੋਲਡ ਤਸਵੀਰਾਂ

4/15/2017 7:44:43 PM

ਮੁੰਬਈ— ਮੰਦਿਰਾ ਬੇਦੀ ਦਾ ਜਨਮ 15 ਅਪ੍ਰੈਲ 1972 ਨੂੰ ਕੋਲਕਾਤਾ ''ਚ ਹੋਇਆ ਸੀ। ਉਸ ਨੇ ਮੁੰਬਈ ਦੇ ਸੇਂਟ ਜੇਵੀਅਰ ਕਾਲਜ ਤੋਂ ਇਕੋਨਾਮਿਕਸ ''ਚ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਸੋਫੀਆ ਪਾਲੀਟੈਕਨਿਕ ਤੋਂ ਮੀਡੀਆ ''ਚ ਪੋਸਟ ਗ੍ਰੈਜੂਏਸ਼ਨ ਕੀਤੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ. ਵੀ. ਸੀਰੀਅਲ ''ਸ਼ਾਂਤੀ'' ਰਾਹੀਂ ਕੀਤੀ ਸੀ। ਇਸ ਸੀਰੀਅਲ ਤੋਂ ਬਾਅਦ ਮੰਦਿਰਾ ਫਿਲਮ ''ਦਿਲ ਵਾਲੇ ਦੁਲਹਨੀਆ ਲੇ ਜਾਏਂਗੇ'' ''ਚ ਨਜ਼ਰ ਆਈ।
ਮੰਦਿਰਾ ਟੀ. ਵੀ. ਸੀਰੀਅਲ ''ਕਿਉਂਕਿ ਸਾਸ ਭੀ ਕਭੀ ਬਹੂ ਥੀ'' ''ਚ ਵੀ ਨਜ਼ਰ ਆ ਚੁੱਕੀ ਹੈ। ਉਹ ਬਤੌਰ ਐਂਕਰ ਕਈ ਰਿਐਲਿਟੀ ਸ਼ੋਅਜ਼ ''ਚ ਵੀ ਨਜ਼ਰ ਆ ਚੁੱਕੀ ਹੈ। ਇਹੀ ਨਹੀਂ, ਮੰਦਿਰਾ ਕ੍ਰਿਕਟ ਸ਼ੋਅ ਵੀ ਹੋਸਟ ਕਰ ਚੁੱਕੀ ਹੈ। ''ਵੋਗ'' ਮੈਗਜ਼ੀਨ ਲਈ ਟਾਪਲੈੱਸ ਹੋ ਕੇ ਮੰਦਿਰਾ ਨੇ ਸਨਸਨੀ ਮਚਾ ਦਿੱਤੀ ਸੀ। 1999 ''ਚ ਮੰਦਿਰਾ ਨੇ ਨਿਰਮਾਤਾ-ਨਿਰਦੇਸ਼ਕ ਰਾਜ ਕੌਸ਼ਲ ਨਾਲ ਵਿਆਹ ਕਰਵਾਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News