B''day Spl: ਕਮਾਲ ਦੀ ਅਦਾਕਾਰੀ ਨਾਲ ਮੈਂਡੀ ਤੱਖੜ ਨੇ ਪਾਲੀਵੁੱਡ ਇੰਡਸਟਰੀ ''ਚ ਕਾਇਮ ਕੀਤੀ ਵੱਖਰੀ ਪਛਾਣ

5/1/2017 12:25:56 PM

ਜਲੰਧਰ— ਪੰਜਾਬੀ ਇੰਡਸਟਰੀ ਦੀ ਸ਼ਾਨ ਮੈਂਡੀ ਤੱਖਰ ਦਾ ਅੱਜ ਜਨਮਦਿਨ ਹੈ। ਮੈਂਡੀ ਤੱਖਰ ਦਾ ਪੂਰਾ ਨਾਂ ਮਨਦੀਪ ਕੌਰ ਤੱਖਰ ਹੈ। ਉਨ੍ਹਾਂ ਨੇ ਆਪਣੀ ਫਿਲਮੀ ਕੈਰੀਅਰ ਦੀ ਸ਼ੁਰੂਆਤ ਪਾਲੀਵੁੱਡ ਦੀ ਮਹਾਨ ਹਸਤੀ ਬੱਬੂ ਮਾਨ ਦੀ ਫਿਲਮ ''ਏਕਮ'' ਨਾਲ ਸ਼ੁਰੂ ਕੀਤਾ ਸੀ, ਜੋ ਸਾਲ 2010 ''ਚ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ''ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ। ਮੈਂਡੀ ਤੱਖਰ ਨੇ ਆਪਣੀ ਅਦਾਕਾਰੀ ਨਾਲ ਪਾਲੀਵੁੱਡ ਨੂੰ ਨਵੀਂ ਪਛਾਣ ਦਿੱਤੀ ਹੈ।
ਦੱਸਣਯੋਗ ਹੈ ਕਿ ਹਾਲ ''ਚ ਹੀ ਉਨ੍ਹਾਂ ਦੀ ਨਵੀਂ ਫਿਲਮ ''ਰੱਬ ਦਾ ਰੇਡੀਓ'' ਰਿਲੀਜ਼ ਹੋਈ ਹੈ। ਇਸ ਫਿਲਮ ''ਚ ਪੰਜਾਬੀ ਮਸ਼ਹੂਰ ਗੀਤਕਾਰ ਅਤੇ ਅਭਿਨੇਤਾ ਤਰੇਸਮ ਜੱਸੜ ਵੀ ਹਨ। ਮੈਂਡੀ ਤੱਖਰ ਦੀ ''ਰੱਬ ਦਾ ਰੇਡੀਓ'' 9ਵੀਂ ਫਿਲਮ ਹੈ, ਜਿਸ ''ਚ ਉਨ੍ਹਾਂ ਬੇਮਿਸਾਲ ਅਦਾਕਾਰੀ ਦਾ ਹੁਨਰ ਦਿਖਾਇਆ ਹੈ। ਇਸ ਤੋਂ ਪਹਿਲਾਂ ਮੈਂਡੀ ਤੱਖਰ ਕਈ ਪੰਜਾਬੀ ਫਿਲਮਾਂ ''ਚ ਅਦਾਕਾਰੀ ਕਰ ਚੁੱਕੀ ਹੈ। ਉਨ੍ਹਾਂ ਨੇ ''ਮੁੰਡੇ ਕਮਾਲ ਦੇ'', ''ਮਿਰਜ਼ਾ ਅਨ ਟੋਲਡ ਸਟੋਰੀ'', ''ਸਾਡੀ ਵੱਖਰੀ ਹੈ ਸ਼ਾਨ'', ''ਇਸ਼ਕ ਗਰਾਰੀ'', ''ਏਕਮ'' ਅਤੇ ''ਅਰਦਾਸ'' ਦੇ ਨਾਲ-ਨਾਲ ਕਈ ਹੋਰ ਫ਼ਿਲਮਾਂ ''ਚ ਕੰਮ ਕੀਤਾ ਹੈ।
ਮੈਂਡੀ ਤੱਖਰ ਨੂੰ ਪੰਜਾਬੀ ਫ਼ਿਲਮਾਂ ''ਚ ਕੰਮ ਕਰਨਾ ਇਸ ਕਰਕੇ ਚੰਗਾ ਲੱਗਦਾ ਹੈ ਕਿ ਕਿਉਂਕਿ ਉਹ ਆਪ ਇੱਕ ਪੰਜਾਬਣ ਹੈ। ਹਾਲ ''ਚ ਰਿਲੀਜ਼ ਹੋਈ ਫਿਲਮ ''ਰੱਬ ਦਾ ਰੇਡੀਓ'' ਇੱਕ ਪਰਿਵਾਰਕ ਫ਼ਿਲਮ ਹੈ। ਉਨ੍ਹਾਂ ਨੇ ਤਮਿਲ ਫ਼ਿਲਮ ''ਬਰਿਆਨੀ'' ''ਚ ਵੀ ਕੰਮ ਕਰ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News