ਰਾਤੋਂ-ਰਾਤ ਸੁਪਰਸਟਾਰ ਬਣੀ ਇਸ ਅਦਾਕਾਰਾ ਦੀ ਜ਼ਿੰਦਗੀ ਸ਼ਰਾਬ ਅਤੇ ਡਰੱਗਜ਼ ਨੇ ਕਰ ਦਿੱਤੀ ਸੀ ਬਰਬਾਦ

8/16/2017 3:58:03 PM

ਮੁੰਬਈ— ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਈਰਾਲਾ 47 ਸਾਲ ਦੀ ਹੋ ਗਈ ਹੈ। ਉਨ੍ਹਾਂ ਦਾ 16 ਅਗਸਤ, 1970 ਨੂੰ ਨੇਪਾਲ ਦੇ ਕਾਠਮੰਡੂ 'ਚ ਹੋਇਆ ਸੀ। ਉਂਝ ਤਾਂ ਮਨੀਸ਼ਾ ਨੇ ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਪਰ ਸ਼ਰਾਬ ਅਤੇ ਡਰੱਗਜ਼ ਦੀ ਆਦਤ ਨੇ ਉਨ੍ਹਾਂ ਦਾ ਫਿਲਮੀ ਕਰੀਅਰ ਬਰਬਾਦ ਕਰ ਦਿੱਤਾ। ਕੈਂਸਰ ਵਰਗੀ ਬੀਮਾਰੀ ਨਾਲ ਲੜ ਕੇ ਵਾਪਸ ਆਈ ਮਨੀਸ਼ਾ ਲੰਬੇ ਸਮੇਂ ਤੱਕ ਸਕ੍ਰੀਨ ਤੋਂ ਗਾਇਬ ਰਹੀ। ਇਸੇ ਸਾਲ ਆਈ ਉਨ੍ਹਾਂ ਦੀ ਫਿਲਮ 'ਡੀਅਰ ਮਾਇਆ' ਨਾਲ ਉਨ੍ਹਾਂ ਨੇ ਕਮਬੈਕ ਕੀਤਾ ਸੀ ਹਾਲਾਂਕਿ ਫਿਲਮ ਕੁਝ ਕਮਾਲ ਨਹੀਂ ਕਰ ਪਾਈ ਸੀ।
ਮਨੀਸ਼ਾ ਨੇ 1991 'ਚ ਨਿਰਦੇਸ਼ਕ ਸੁਭਾਸ਼ ਘਈ ਦੀ ਫਿਲਮ 'ਸੌਦਾਗਰ' ਨਾਲ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਹ ਦੋ ਦਿੱਗਜ ਕਲਾਕਾਰ ਦਿਲੀਪ ਕੁਮਾਰ ਅਤੇ ਰਾਜ ਕੁਮਾਰ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਈ ਸੀ। ਫਿਲਮ 'ਚ ਉਨ੍ਹਾਂ ਨਾਲ ਵਿਵੇਕ ਮੁਸ਼ਰਾਨ ਸਨ। ਵਿਵੇਕ ਦੀ ਵੀ ਇਹ ਡੈਬਿਊ ਮੂਵੀ ਸੀ। ਇਹ ਫਿਲਮ ਉਸ ਸਾਲ ਦੀ ਸਭ ਤੋਂ ਵੱਡੀ ਬਲਾਕਬਸਟਰ ਸਿੱਧ ਹੋਈ ਸੀ। ਪਹਿਲੀ ਹੀ ਫਿਲਮ ਨੇ ਮਨੀਸ਼ਾ ਨੂੰ ਰਾਤੋਂ-ਰਾਤ ਸੁਪਰਸਟਾਰ ਬਣਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ। ਕਰੀਅਰ ਦੇ ਸ਼ੁਰੂਆਤ 'ਚ ਮਿਲੇ ਸਟਾਰਡਮ ਨੂੰ ਮਨੀਸ਼ਾ ਕਾਇਮ ਨਹੀਂ ਰੱਖ ਪਾਈ ਅਤੇ ਕੁਝ ਫਲਾਪ ਫਿਲਮਾਂ ਦੇ ਕਾਰਨ ਉਹ ਤਣਾਅ 'ਚ ਰਹਿਣ ਲੱਗੀ। ਤਣਾਅ ਦੇ ਕਾਰਨ ਮਨੀਸ਼ਾ ਨੂੰ ਡਰੱਗਜ਼ ਅਤੇ ਸ਼ਰਾਬ ਦੀ ਆਦਤ ਲੱਗ ਗਈ। ਉਨ੍ਹਾਂ ਦੀ ਇਸ ਬੁਰੀ ਆਦਤ ਦੇ ਕਾਰਨ ਉਨ੍ਹਾਂ ਨੂੰ ਫਿਲਮਾਂ ਮਿਲਣੀਆਂ ਵੀ ਹੌਲੀ-ਹੌਲੀ ਬੰਦ ਹੋ ਗਈਆਂ। ਸ਼ਰਾਬ ਅਤੇ ਡਰੱਗਜ਼ ਦੇ ਕਾਰਨ ਉਨ੍ਹਾਂ ਦੀ ਸਿਹਤ ਵੀ ਖਰਾਬ ਹੋ ਗਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News