ਵੀਡੀਓ : ''ਮੰਜੇ ਬਿਸਤਰੇ 2'' ''ਚ ਹੁਣ ਵੰਗਾਂ ਵੇਚਣਗੇ ਗਿੱਪੀ ਗਰੇਵਾਲ

Friday, November 2, 2018 9:55 AM
ਵੀਡੀਓ : ''ਮੰਜੇ ਬਿਸਤਰੇ 2'' ''ਚ ਹੁਣ ਵੰਗਾਂ ਵੇਚਣਗੇ ਗਿੱਪੀ ਗਰੇਵਾਲ

ਜਲੰਧਰ(ਬਿਊਰੋ)—  'ਕੈਰੀ ਆਨ ਜੱਟਾ-2' ਦੀ ਸਫਲਤਾ ਤੋਂ ਬਾਅਦ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਐਕਟਰ ਤੇ ਗਾਇਕ ਗਿੱਪੀ ਗਰੇਵਾਲ 'ਮੰਜੇ ਬਿਸਤਰੇ' ਫਿਲਮ ਦਾ ਸੀਕਵਲ ਲੈ ਕੇ ਆ ਰਹੇ ਹਨ। ਹਾਲ ਹੀ 'ਚ ਗਿੱਪੀ ਗਰੇਵਾਲ ਨੇ 'ਮੰਜੇ ਬਿਸਤਰੇ 2' ਦਾ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਗਿੱਪੀ ਗਰੇਵਾਲ ਦੀ ਇਹ ਫਿਲਮ 12 ਅਪ੍ਰੈਲ 2019  ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਗਿੱਪੀ ਗਰੇਵਾਲ ਦੇ ਹੰਬਲ ਮੋਸ਼ਨ ਪਿਕਚਰ ਦੇ ਬੈਨਰ ਹੇਠ ਬਣ ਰਹੀ ਹੈ। ਗਿੱਪੀ ਵਲੋਂ ਸ਼ੇਅਰ ਕੀਤੀ ਵੀਡੀਓ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕਾਂ ਵਲੋਂ ਮਿਲੇ ਹੁੰਗਾਰੇ ਤੋਂ ਇਸ ਗੱਲ ਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗਿੱਪੀ ਦੇ ਪ੍ਰਸ਼ੰਸਕਾਂ ਨੂੰ ਉਸ ਦੇ ਗੀਤਾਂ ਅਤੇ ਫਿਲਮਾਂ ਦਾ ਕਿੰਨੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਸ ਵੀਡੀਓ ਨੂੰ ਦੇਖਕੇ ਲੱਗਦਾ ਹੈ ਕਿ ਗਿੱਪੀ ਇਸ ਫਿਲਮ 'ਚ ਵੀ ਸਰਦਾਰ ਲੁੱਕ 'ਚ ਨਜ਼ਰ ਆਉਣਗੇ। ਵੀਡੀਓ 'ਚ ਗਿੱਪੀ ਇਕ ਸਾਈਕਲ 'ਤੇ ਨਜ਼ਰ ਆ ਰਹੇ ਹਨ ਤੇ ਉਹ ਵੰਗਾਂ ਵੇਚਦੇ ਹੋਏ ਦਿਖਾਈ ਦੇ ਰਹੇ ਹਨ।

 

 
 
 
 
 
 
 
 
 
 
 
 
 
 

#ManjeBistre2 #12april2019 Behind the scene...👍 @simichahal9 @bal_deo @ghuggigurpreet @karamjitanmol @bhana_l.a @jaggisinghofficial @humblemotionpictures @thehumblemusic

A post shared by Gippy Grewal (@gippygrewal) on Oct 31, 2018 at 11:54pm PDT

ਦੱਸਣਯੋਗ ਹੈ ਕਿ ਸ਼ੇਅਰ ਕੀਤੀ ਵੀਡੀਓ ਤੋਂ ਲੱਗ ਰਿਹਾ ਹੈ ਕਿ ਇਸ ਫਿਲਮ 'ਚ ਡਰਾਮੇ ਦੇ ਨਾਲ-ਨਾਲ ਕਮੇਡੀ ਦਾ ਤੜਕਾ ਵੀ ਲਾਇਆ ਜਾਵੇਗਾ। ਗਿੱਪੀ ਗਰੇਵਾਲ ਦੀ ਪਹਿਲੀ 'ਮੰਜੇ ਬਿਸਤਰੇ' ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਲੋਕਾਂ ਨੂੰ ਕਾਫੀ ਪਸੰਦ ਆਈ ਸੀ, ਜਿਸ ਤੋਂ ਲਗਦਾ ਹੈ ਕਿ ਗਿੱਪੀ ਇਸ ਫਿਲਮ ਦਾ ਸੀਕਵਲ ਲਿਆ ਕੇ ਇਸ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ ਪਰ ਇਕ ਗੱਲ ਜ਼ਰੂਰ ਹੈ ਕਿ ਪਾਲੀਵੁੱਡ 'ਚ ਵੀ ਫਿਲਮਾਂ ਦਾ ਸੀਕਵਲ ਬਣਾਉਣ ਦਾ ਰੁਝਾਨ ਵਧ ਰਿਹਾ ਹੈ।

 


Edited By

Sunita

Sunita is news editor at Jagbani

Read More